ਪੰਜਾਬ ’ਚ ਕਣਕ ਦੀ ਰਹਿੰਦ-ਖੂੰਹਦ ਨੂੰ ਸਾੜਨ ਦੇ ਮਾਮਲੇ ਤੇਜ਼ੀ ਨਾਲ ਵਧੇ, ਟੁੱਟ ਸਕਦੈ 7 ਸਾਲਾ ਦਾ ਰਿਕਾਰਡ

Monday, May 16, 2022 - 06:08 PM (IST)

ਪੰਜਾਬ ’ਚ ਕਣਕ ਦੀ ਰਹਿੰਦ-ਖੂੰਹਦ ਨੂੰ ਸਾੜਨ ਦੇ ਮਾਮਲੇ ਤੇਜ਼ੀ ਨਾਲ ਵਧੇ, ਟੁੱਟ ਸਕਦੈ 7 ਸਾਲਾ ਦਾ ਰਿਕਾਰਡ

ਜਲੰਧਰ (ਨੈਸ਼ਨਲ ਡੈਸਕ)- ਪਿਛਲੇ ਛੇ ਸਾਲਾ ਵਿਚ ਦੂਜੀ ਵਾਰ ਇਸ ਵਾਢੀ ਦੇ ਸੀਜ਼ਨ ਵਿਚ ਹੁਣ ਤੱਕ ਪੰਜਾਬ ਵਿਚ ਕਣਕ ਦੀ ਰਹਿੰਦ-ਖੂੰਹਦ ਨੂੰ ਸਾੜਨ ਦੇ ਮਾਮਲਿਆਂ ਦੀ ਗਿਣਤੀ ਐਤਵਾਰ 14,000 ਤੋਂ ਉਪਰ ਦਰਜ ਕੀਤੀ ਗਈ। ਪਿਛਲੇ 306 ਨਵੇਂ ਮਾਮਲਿਆਂ ਦੇ ਨਾਲ ਇਹ ਗਿਣਤੀ 14,117 ਤੱਕ ਪਹੁੰਚ ਗਈ ਹੈ। ਪਿਛਲੇ 44 ਦਿਨਾਂ ਤੋਂ ਹਰ ਰੋਜ਼ ਖੇਤਾਂ ਵਿੱਚ ਅੱਗ ਲੱਗਣ ਦੀਆਂ ਖ਼ਬਰਾਂ ਆ ਰਹੀਆਂ ਹਨ। ਇਸ ਲੜੀ ’ਚ ਉਸ ਨੇ ਪੰਜ ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਜੇ ਇਸ ਵਾਰ ਖੇਤਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ 14,436 ਤੋਂ ਵੱਧ ਹੁੰਦੀਆਂ ਹਨ, ਜੋ 2017 ਵਿੱਚ ਸਨ ਤਾਂ ਕੇਸਾਂ ਦੀ ਗਿਣਤੀ ਸੱਤ ਸਾਲਾ ਵਿੱਚ ਸਭ ਤੋਂ ਵੱਧ ਹੋਵੇਗੀ।

ਇਹ ਵੀ ਪੜ੍ਹੋ: ਗ੍ਰਿਫ਼ਤਾਰ ਸਮੱਗਲਰ ਸੋਨੂੰ ਦੇ ਮੋਬਾਇਲ 'ਚੋਂ ਮਿਲੇ ਵੱਡੇ ਪੁਲਸ ਅਧਿਕਾਰੀਆਂ ਦੇ ਨੰਬਰ ਤੇ ਚੈਟਿੰਗ, ਹੋਏ ਵੱਡੇ ਖ਼ੁਲਾਸੇ

ਰਹਿੰਦ-ਖੂੰਹਦ ਨੂੰ ਸਾੜਨ ਦੇ ਕਿੱਥੇ ਕਿੰਨੇ ਮਾਮਲੇ
ਪੰਜਾਬ ਰਿਮੋਟ ਸੈਂਸਿੰਗ ਸੈਂਟਰ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਜਲੰਧਰ ਵਿੱਚ ਦਿਨ ਦੌਰਾਨ ਸਭ ਤੋਂ ਵੱਧ 86 ਰਹਿੰਦ-ਖੂੰਹਦ ਨੂੰ ਸਾੜਨ ਦਾ ਰਿਕਾਰਡ ਦਰਜ ਕੀਤਾ ਗਿਆ। ਇਸ ਤੋਂ ਬਾਅਦ ਲੁਧਿਆਣਾ 43, ਐੱਸ. ਬੀ. ਐੱਸ. ਨਗਰ 32 ਅਤੇ ਕਪੂਰਥਲਾ 31ਵੇਂ ਨੰਬਰ ’ਤੇ ਹੈ। ਫ਼ਿਰੋਜ਼ਪੁਰ ਵਿੱਚ ਇਸ ਸਾਲ ਸਭ ਤੋਂ ਵੱਧ 1414 ਕੇਸ ਦਰਜ ਹੋਏ ਹਨ। ਇਸ ਤੋਂ ਬਾਅਦ ਅੰਮ੍ਰਿਤਸਰ ਵਿੱਚ 1,225, ਗੁਰਦਾਸਪੁਰ ਵਿੱਚ 1,103, ਮੋਗਾ ਵਿੱਚ 1,092 ਅਤੇ ਤਰਨਤਾਰਨ ਵਿੱਚ 1,059 ਕੇਸ ਹਨ। ਕਣਕ ਦੀ ਨਾੜ ਨੂੰ ਅੱਗ ਲਾਉਣ ਦੇ ਮਾਮਲੇ ਵਿੱਚ ਐੱਸ. ਏ. ਐੱਸ. ਨਗਰ ਜ਼ਿਲ੍ਹੇ ਵਿੱਚ ਸਭ ਤੋਂ ਘੱਟ 27 ਕੇਸ ਦਰਜ ਕੀਤੇ ਗਏ ਹਨ।

ਅੱਗ ਕਾਰਨ ਤਾਪਮਾਨ ਵਿੱਚ ਵਾਧਾ
ਮੌਜੂਦਾ ਸੀਜ਼ਨ ਵਿੱਚ ਕਣਕ ਦੀ ਨਾੜ ਨੂੰ ਅੱਗ ਲਾਉਣ ਵਿੱਚ ਵੱਡੀ ਪੱਧਰ ’ਤੇ ਵਾਧੇ ਨੂੰ ਇਕ ਗੰਭੀਰ ਮੁੱਦੇ ਵਜੋਂ ਵੇਖਿਆ ਜਾ ਰਿਹਾ ਹੈ ਕਿਉਂਕਿ ਕਣਕ ਦੇ ਨਾੜ ਦੀਆਂ ਕੀਮਤਾਂ ਸਭ ਤੋਂ ਵੱਧ ਹਨ। ਮਾਰਚ ਅਤੇ ਅਪ੍ਰੈਲ ਦੇ ਮਹੀਨਿਆਂ ਵਿੱਚ ਤਾਪਮਾਨ ਆਮ ਨਾਲੋਂ ਵੱਧ ਰਿਹਾ ਹੈ। ਰਾਜ ਦੇ ਖੇਤੀਬਾੜੀ ਮਹਿਕਮੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਜਿਹੇ ਹਾਲਾਤ ਵਿੱਚ ਘੱਟੋ-ਘੱਟ ਆਸ ਪਾਸ ਦੇ ਖੇਤਰਾਂ ਵਿੱਚ ਖੇਤਾਂ ਵਿੱਚ ਅੱਗ ਲਾਉਣ ਕਾਰਨ ਗਰਮੀ ਵੱਧ ਰਹੀ ਹੈ।

ਇਹ ਵੀ ਪੜ੍ਹੋ: ਮੰਤਰੀ ਧਾਲੀਵਾਲ ਦੀ ਸਖ਼ਤ ਚਿਤਾਵਨੀ, ਜੇਕਰ ਪੰਚਾਇਤੀ ਜ਼ਮੀਨਾਂ ’ਤੇ ਕਬਜ਼ੇ ਹੋਏ ਤਾਂ ਅਧਿਕਾਰੀਆਂ ’ਤੇ ਦਰਜ ਹੋਵੇਗੀ FIR

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News