ਸਿਹਤ ਵਿਭਾਗ ਦੀ ਝੂਠੀ ਅੰਕੜੇਬਾਜ਼ੀ ਨਾਲ ਵਧੇਗੀ ਬੀਮਾਰੀ : ਮਾਹਰ
Sunday, Nov 08, 2020 - 01:52 AM (IST)
ਲੁਧਿਆਣਾ, (ਸਹਿਗਲ)– ਕਿਸੇ ਵੀ ਮਹਾਮਾਰੀ ਨੂੰ ਘੱਟ ਦਿਖਾਉਣ ਦੀ ਮੁਹਾਰਤ ਸਿਹਤ ਵਿਭਾਗ ਦੇ ਕੋਲ ਹੈ ਹਰ ਸਾਲ ਸਿਹਤ ਵਿਭਾਗ ਵਲੋਂ ਕੋਈ ਬੀਮਾਰੀ ਫੈਲਣ ’ਤੇ ਅੰਕੜੇਬਾਜ਼ੀ ਦਾ ਇਸ ਤਰਾਂ ਦੇਖ ਪੇਸ਼ ਕੀਤਾ ਜਾਂਦਾ ਹੈ ਕਿ ਲੱਗਦਾ ਹੈ ਕਿ ਜ਼ਿਲੇ ਵਿਚ ਬੀਮਾਰੀ ਹੈ ਹੀ ਨਹੀਂ ਭਾਂਵੇ ਡੇਂਗੂ ਅਤੇ ਮਲੇਰੀਆ ਹੋਵੇ ਗੈਸਟ੍ਰੋ ਸਬੰਧੀ ਮਹਾਮਾਰੀ ਹੋਵੇ ਹੋਰ ਤਾਂ ਹੋਰ ਹਣ ਕੋਰੋਨਾ ਨੂੰ ਲੈ ਕੇ ਦਿਖਾਈ ਜਾ ਰਹੀ ਪੈਂਤੜੇਬਾਜ਼ੀ ਤੋਂ ਮਾਹਰ ਵੀ ਹੈਰਾਨ ਹਨ ਉਨ੍ਹਾਂ ਦਾ ਮੰਨਣਾ ਹੈ ਕਿ ਬੀਮਾਰੀ ਦੇ ਸਹੀ ਅੰਕੜਿਆਂ ਨੂੰ ਪੇਸ਼ ਕਰਨਾ ਚਾਹੀਦਾ ਤਾਂ ਕਿ ਸਮੂਹਿਕ ਰੂਪ ’ਚ ਕੰਮ ਕਰਕੇ ਉਸ ’ਤੇ ਕਾਬੂ ਪਾਇਆ ਜਾ ਸਕੇ। ਸਿਹਤ ਵਿਭਾਗ ਦੀ ਰਿਪੋਰਟ ਦੇ ਅਨੁਸਾਰ ਅੱਜ ਜ਼ਿਲੇ ਵਿਚ 74 ’ਚ ਪ੍ਰਗਤੀ ਮਾਮਲੇ ਸਾਹਮਣੇ ਆਏ ਜਦਕਿ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ਤਿੰਨੇ ਮਰੀਜ਼ਾਂ ਵਿਚ ਮੁਰਾਦਪੁਰ ਦੀ ਰਹਿਣ ਵਾਲੀ 57 ਸਾਲਾ ਮਹਿਲਾ ਸਿਵਲ ਹਸਪਤਾਲ ਵਿਚ ਭਰਤੀ ਸੀ ਜਦਕਿ ਘੁੰਮਾਰ ਮੰਡੀ ਦਾ ਰਹਿਣ ਵਾਲਾ 80 ਸਾਲਾ ਪੁਰਸ਼ ਸੀ. ਐੱਮ. ਸੀ ਹਸਪਤਾਲ ਵਿਚ ਜੇਰੇ ਇਲਾਜ ਸੀ ਇਸੇ ਤਰ੍ਹਾਂ ਤੀਜਾ ਮ੍ਰਿਤਕ ਮਰੀਜ਼ ਦੁੱਗਰੀ ਦਾ ਰਹਿਣ ਵਾਲਾ 50 ਸਾਲਾ ਵਿਅਕਤੀ ਜਿਸ ਦਾ ਦਇਆਨੰਦ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਸੂਤਰਾਂ ਦੀ ਮੰਨੀਏ ਤਾਂ ਇਕ ਮ੍ਰਿਤਕ ਮਰੀਜ਼ ਦੀ ਰਿਪੋਰਟ ਕਦੋਂ ਤੋਂ ਪਹਿਲਾਂ ਹੀ ਪੈਂਡਿੰਗ ਰੱਖਿਆ ਜਾ ਰਿਹਾ ਸੀ। ਅੱਜ ਇਸ ਵਿਚ ਤਿੰਨ ਹੋਰ ਮਰੀਜ਼ਾਂ ਦੀ ਰਿਪੋਰਟ ਨੂੰ ਜਨਤਕ ਕਰਨ ਦੀ ਜਗ੍ਹਾ ਦਬਾ ਦਿੱਤਾ ਗਿਆ। ਜਿਸ ਨਾਲ ਜ਼ਿਲੇ ਅਤੇ ਰਾਜ ਦੀ ਰਿਪੋਰਟ ਵਿਚ 4 ਮ੍ਰਿਤਕ ਮਰੀਜ਼ਾਂ ਦੀ ਗਿਣਤੀ ਦਾ ਫਰਕ ਆ ਗਿਆ। ਜ਼ਿਲੇ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 20731 ਹੋ ਗਈ ਹੈ। ਇਨ੍ਹਾਂ ਵਿਚੋਂ 851 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ ਦੂਜੇ ਪਾਸੇ ਜ਼ਿਲਿਆਂ ਅਤੇ ਰਾਜਾਂ ਵਿਚੋਂ ਇਲਾਜ ਕਰਵਾਉਣ ਦੇ ਲਈ ਸਥਾਨਕ ਹਸਪਤਾਲਾਂ ਵਿਚ ਭਰਤੀ ਹੋਏ ਮਰੀਜ਼ਾਂ ’ਚੋਂ 2872 ਮਰੀਜ਼ ਠੀਕ ਹੋ ਚੁੱਕੇ ਹਨ। ਇਨ੍ਹਾਂ ਵਿਚੋਂ 331 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਵੀ ਬਾਹਰੀ ਜ਼ਿਲਿਆਂ ਦੇ 26 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ ਇਕ ਮਰੀਜ਼ ਦੀ ਮੌਤ ਹੋ ਗਈ ਜੋ ਜ਼ਿਲਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ ਸਿਹਤ ਵਿਭਾਗ ਚੰਡੀਗੜ੍ਹ ਨੇ 847 ਮਰੀਜ਼ਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਸ ਸਿਲਸਿਲੇ ਵਿਚ ਜਦ ਜ਼ਿਲਾ ਮਲੇਰੀਆ ਅਫਸਰ ਡਾ. ਰਮੇਸ਼ ਭਗਤ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ 4 ਮਰੀਜ਼ਾਂ ਦੀ ਮੌਤ ਦੀ ਪੁਸ਼ਟੀ ਕਰਨਾ ਅੱਜ ਰਹਿ ਗਿਆ ਹੋਵੇ ਉਹ ਇਸ ਨੂੰ ਕੱਲ ਦੇਖਣਗੇ। ਦੂਜੇ ਪਾਸੇ ਚੰਡੀਗੜ੍ਹ ਤੋਂ ਜ਼ਿਲੇ ਵਿਚ 851 ਮਰੀਜ਼ਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਓਧਰ ਸਿਹਤ ਵਿਭਾਗ ਨੇ ਅੱਜ 1735 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਦੇ ਲਈ ਭੇਜੇ ਹਨ। ਜ਼ਿਲੇ ਵਿਚ ਸੈਂਪÇਲੰਗ ਦੀ ਸੰਖਿਆਂ ਵਿਚ ਕਿਸ ਤਰਾਂ ਦਾ ਵਾਧਾ ਨਹੀਂ ਕੀਤਾ ਜਾ ਰਿਹਾ।
1629 ਮਰੀਜ਼ਾਂ ਦੀ ਰਿਪੋਰਟ ਨੂੰ ਰੱਖਿਆ ਪੈਂਡਿੰਗ
ਸਿਹਤ ਵਿਭਾਗ ਨੇ ਆਪਣੀ ਰਿਪੋਰਟ ’ਚ 1629 ਮਰੀਜ਼ਾਂ ਦੀ ਰਿਪੋਰਟ ਨੂੰ ਪੈਂਡਿੰਗ ਦਰਸਾਇਆ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮਰੀਜ਼ਾਂ ਦੀ ਗਿਣਤੀ ਘੱਟ ਹੋਣ ’ਤੇ ਲੈਬ ਤੋਂ ਰਿਪੋਰਟਾਂ ਦੇ ਨਤੀਜੇ ਨਾਲੋ-ਨਾਲ ਆ ਰਹੇ ਹਨ। ਇਸ ਤਰ੍ਹਾਂ ਬਹੁਤ ਘੱਟ ਮਾਮਲੇ ਪੈਂਡਿੰਗ ਲਿਸਟ ਵਿਚ ਰਹਿ ਜਾਂਦੇ ਹਨ।
399 ਮਰੀਜ਼ ਹੋਮ ਆਈਸੋਲੇਸ਼ਨ ਵਿਚ, 1117 ਹੋਮ ਕੁਆਰੰਟਾਈਨ ਵਿਚ ਪਾਜ਼ੇਟਿਵ
ਸਿਹਤ ਵਿਭਾਗ ਵਲੋਂ ਜਾਰੀ ਰਿਪੋਰਟ ਅਨੁਸਾਰ 399 ਪਾਜ਼ੇਟਿਵ ਮਰੀਜ਼ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ ਜਦਕਿ 1117 ਮਰੀਜ਼ ਹੋਮ ਕੁਆਰੰਟਾਈਨ ਵਿਚ ਭੇਜੇ ਗਏ ਹਨ। ਅੱਜ 100 ਨਵੇਂ ਮਰੀਜ਼ਾਂ ਨੂੰ ਸ¬ਕ੍ਰੀਨਿੰਗ ਦੇ ਉਪਰੰਤ ਹੋਮ ਕੁਆਰੰਟਾਈਨ ਵਿਚ ਭੇਜਿਆ ਗਿਆ ਹੈ। ਸਿਹਤ ਅਧਿਕਾਰੀਆਂ ਦੇ ਅਨੁਸਾਰ ਇਹ ਪਾਜ਼ੇਟਿਵ ਮਾਮਲੇ ਹਨ। ਇਸੇ ਤਰ੍ਹਾਂ ਲਗਭਗ 47543 ਪਾਜ਼ੇਟਿਵ ਮਰੀਜ਼ਾਂ ਨੂੰ ਮੁੱਖ ਸੂਚੀ ਤੋਂ ਵੱਖ ਰੱਖਿਆ ਗਿਆ ਹੈ, ਜਿਨ੍ਹਾਂ ਨੂੰ ਹੋਮ ਕੁਆਰੰਟਾਈਨ ਵਿਚ ਦਰਸਾਇਆ ਗਿਆ ਹੈ।
ਡੇਂਗੂ ’ਤੇ ਵੀ ਸਿਹਤ ਵਿਭਾਗ ਕਰ ਰਿਹਾ ਅੰਕੜਿਆਂ ਵਿਚ ਹੇਰ-ਫੇਰ
ਜ਼ਿਲੇ ਦੇ ਇਕ ਹਸਪਤਾਲ ਵਿਚ 1300 ਦੇ ਲਗਭਗ ਡੇਂਗੂ ਦੇ ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦਕਿ ਰਾਜ ਦੇ ਨੋਡਲ ਅਫਸਰ ਡਾ. ਗਗਨਦੀਪ ਸਿੰਘ ਗਰੋਵਰ ਦੇ ਨਿਰਦੇਸ਼ ’ਤੇ ਪੂਰੇ ਰਾਜ ਵਿਚ 1921 ਡੇਂਗੂ ਦੇ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਜਿਸ ਨੂੰ ਰਾਜ ਦੀ ਵੈੱਬਸਾਈਟ ’ਤੇ ਵੀ ਦਰਸਾਇਆ ਗਿਆ ਹੈ। ਜ਼ਿਲੇ ਦੇ ਚੰਦ ਪ੍ਰਮੁੱਖ ਹਸਪਤਾਲਾਂ ਦੀਆਂ ਰਿਪੋਰਟਾਂ ਨੂੰ ਦੇਖੀਏ ਤਾਂ 4 ਹਜ਼ਾਰ ਤੋਂ ਜ਼ਿਆਦਾ ਡੇਂਗੂ ਦੇ ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਲਗਭਗ 50 ਡੇਂਗੂ ਦੇ ਮਰੀਜ਼ਾਂ ਦੀ ਮੌਤ ਵੀ ਹੋ ਚੁੱਕੀ ਹੈ ਪਰ ਸਿਹਤ ਵਿਭਾਗ ਨੇ ਕਈ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਇਕ ਵੀ ਮ੍ਰਿਤਕ ਮਰੀਜ਼ ਦੀ ਰਿਪੋਰਟ ਨੂੰ ਜਨਤਕ ਨਹੀਂ ਕੀਤਾ। ਹਸਪਤਾਲਾਂ ਦੀ ਪ੍ਰਗਤੀ ਰਿਪੋਰਟ ਵਿਚ ਕਰਾਸ ਚੈਕਿੰਗ ਦੇ ਨਾਂ ’ਤੇ ਨੈਗੇਟਿਵ ਕਰ ਦਿੱਤਾ ਜਾਂਦਾ ਹੈ ਅਤੇ ਜਿਨ੍ਹਾਂ ਇਲਾਕਿਆਂ ’ਚੋਂ ਨੈਗੇਟਿਵ ਕੀਤੇ ਗਏ ਮਰੀਜ਼ ਸਾਹਮਣੇ ਆਉਂਦੇ ਹਨ, ਉਥੇ ਸਿਹਤ ਵਿਭਾਗ ਦੇ ਕਰਮਚਾਰੀ ਬਚਾਅ ਕਾਰਜਾਂ ਜਾਂ ਲੋਕਲ ਸਪ੍ਰੇਅ ਲਈ ਨਹੀਂ ਜਾਂਦੇ, ਜਿਸ ਨਾਲ ਉਪਰੋਕਤ ਇਲਾਕਿਆਂ ਵਿਚ ਮੱਛਰ ਪੈਦਾ ਹੁੰਦੇ ਰਹਿੰਦੇ ਹਨ ਅਤੇ ਬੀਮਾਰੀ ਪਹਿਲਾਂ ਨਾਲੋਂ ਵਧਣੀ ਸ਼ੁਰੂ ਹੋ ਜਾਂਦੀ ਹੈ।