ਜੇਕਰ ਤੁਹਾਡੇ ਬੱਚੇ ਵੀ ਦੇਖਦੇ ਹਨ ਜ਼ਿਆਦਾ ਫੋਨ ਤਾਂ ਹੋ ਜਾਓ ਸਾਵਧਾਨ! ਹੈਰਾਨ ਕਰੇਗੀ ਇਹ ਰਿਪੋਰਟ

Tuesday, Jun 25, 2024 - 06:30 PM (IST)

ਗੁਰਦਾਸਪੁਰ (ਹਰਮਨ)-ਕੰਪਿਊਟਰ ਅਤੇ ਕੰਪੀਟੀਸ਼ਨ ਦੇ ਇਸ ਯੁੱਗ ਨੇ ਨੌਜਵਾਨ ਵਰਗ ਨੂੰ ਸੱਭਿਆਚਾਰਕ ਅਤੇ ਸਰੀਰਕ ਸਰਗਰਮੀਆਂ ਤੋਂ ਦੂਰ ਕਰ ਕੇ ਰੱਖ ਦਿੱਤਾ ਹੈ। ਮੌਜੂਦਾ ਸਮੇਂ ਵਿਚ ਨੌਜਵਾਨਾਂ ਤੇ ਬੱਚਿਆਂ ਵਿਚ ਮੋਬਾਈਲ ਫੋਨ ਦਾ ਵਧ ਰਿਹਾ ਕਰੇਜ ਸਮਾਜਿਕ ਅਤੇ ਸਰੀਰਕ ਪੱਖੋਂ ਚਿੰਤਾਜਨਕ ਮੰਨਿਆ ਜਾ ਰਿਹਾ ਹੈ। ਹਾਲਾਤ ਇਹ ਬਣੇ ਹੋਏ ਹਨ ਕਿ ਨੌਜਵਾਨ ਪੀੜ੍ਹੀ ਅਤੇ ਬੱਚਿਆਂ ’ਚ ਖੇਡਾਂ ਅਤੇ ਹੋਰ ਉਸਾਰੂ ਗਤੀਵਿਧੀਆਂ ’ਚ ਦਿਲਚਸਪੀ ਨਿਰੰਤਰ ਘਟ ਰਹੀ ਹੈ ਪਰ ਮੋਬਾਈਲਾਂ ਦੀ ਵਰਤੋਂ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ। ਅਜਿਹੀ ਸਥਿਤੀ ਵਿਚ ਬੱਚੇ ਨਾ ਤਾਂ ਕਿਸੇ ਖੇਡ ਵਿਚ ਹਿੱਸਾ ਲੈਂਦੇ ਹਨ ਅਤੇ ਨਾ ਹੀ ਸਮਾਜਿਕ ਗਤੀਵਿਧੀਆਂ ਵਿਚ ਭਾਗ ਲੈਂਦੇ ਹਨ। ਇਥੋਂ ਤੱਕ ਅਜੋਕੀ ਪੀੜ੍ਹੀ ਸਾਹਿਤ ਅਤੇ ਸੱਭਿਆਚਾਰ ਤੋਂ ਵੀ ਦੂਰ ਹੁੰਦੀ ਜਾ ਰਹੀ ਹੈ।

ਕਿਤਾਬਾਂ ਪ੍ਰਤੀ ਨਹੀਂ ਰਿਹਾ ਰੁਝਾਨ

ਬਹੁ-ਗਿਣਤੀ ਬੱਚਿਆਂ ਤੇ ਜਵਾਨਾਂ ’ਚ ਸਮਾਜਿਕ ਅਤੇ ਇਤਿਹਾਸਕ ਸਰੋਕਾਰਾਂ ਨਾਲ ਜੁੜੀਆਂ ਕਿਤਾਬਾਂ ਪੜ੍ਹਨ ਦੀ ਰੁਚੀ ਨਜ਼ਰ ਨਹੀਂ ਆਉਂਦੀ। ਹੁਣ ਬੱਚੇ ਅਤੇ ਨੌਜਵਾਨ ਸਿਰਫ ਉਨ੍ਹਾਂ ਕਿਤਾਬਾਂ ਨੂੰ ਪੜ੍ਹਦੇ ਹਨ, ਜੋ ਉਨ੍ਹਾਂ ਦੀ ਪੜ੍ਹਾਈ ਦੇ ਸਿਲੇਬਸ ਅਨੁਸਾਰ ਪੜ੍ਹਨੀਆਂ ਜ਼ਰੂਰੀ ਹਨ ਪਰ ਲਾਇਬ੍ਰੇਰੀਆਂ ’ਚ ਪਈਆਂ ਸਾਹਿਤ, ਇਤਿਹਾਸ ਤੇ ਹੋਰ ਚੰਗੇ ਵਿਸ਼ਿਆਂ ਨਾਲ ਸਬੰਧਤ ਕਿਤਾਬਾਂ ਨੂੰ ਪੜ੍ਹਨ ਪ੍ਰਤੀ ਨੌਜਵਾਨ ਵਰਗ ਨੇ ਦਿਲਸਚਪੀ ਦਿਖਾਉਣੀ ਬੰਦ ਕਰ ਦਿੱਤੀ ਹੈ। ਹੋਰ ਤੇ ਹੋਰ ਹੁਣ ਬੱਚੇ ਆਪਣੀ ਸਕੂਲਾਂ-ਕਾਲਜਾਂ ਦੀ ਪੜ੍ਹਾਈ ਵੀ ਬਹੁਤ ਮੁਸ਼ਕਲ ਨਾਲ ਕਰਦੇ ਹਨ। ਡਿਕਸ਼ਨਰੀ ਵਰਗੀਆਂ ਅਹਿਮ ਕਿਤਾਬਾਂ ਵੀ ਬੱਚਿਆਂ ਦੀ ਜਾਣਕਾਰੀ ਤੇ ਵਰਤੋਂ ਤੋਂ ਦੂਰ ਹੋ ਚੁੱਕੀਆਂ ਹਨ। ਡਿਕਸ਼ਨਰੀ ਦੀ ਜਗ੍ਹਾ ਹੁਣ ਗੂਗਲ ਨੇ ਲੈ ਲਈ ਹੈ।

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਵਿਖੇ ਯੋਗਾ ਕਰਨ ਵਾਲੀ ਕੁੜੀ ਵੱਲੋਂ ਧਮਕੀਆਂ ਮਿਲਣ ਦੇ ਬਿਆਨ 'ਤੇ ਬੋਲੇ ਭਾਈ ਗਰੇਵਾਲ

ਮੋਬਾਈਲਾਂ ਨੇ ਬਦਲਿਆ ਰੁਝਾਨ

ਮੌਜੂਦਾ ਸਮੇਂ ਵਿਚ ਜਦੋਂ ਵੀ ਬੱਚਿਆਂ ਨੂੰ ਕੁਝ ਵਿਹਲਾ ਸਮਾਂ ਮਿਲਦਾ ਹੈ ਤਾਂ ਉਹ ਆਪਣੇ ਇਸ ਸਮੇਂ ਵਿਚ ਪਰਿਵਾਰ ਨਾਲ ਬੈਠਣ, ਖੇਡਣ ਜਾਂ ਹੋਰ ਕੰਮ ਵਿਚ ਹਿੱਸਾ ਲੈਣ ਦੀ ਬਜਾਏ ਮੋਬਾਈਲ ਫੋਨ, ਇੰਟਰਨੈੱਟ, ਸ਼ੋਸ਼ਲ ਮੀਡੀਏ ’ਤੇ ਰੁਝੇ ਰਹਿੰਦੇ ਹਨ। ਦੋ ਦਹਾਕੇ ਪਹਿਲਾਂ ਬੱਚੇ ਮੰਨੋਰੰਜਨ ਲਈ ਕਾਮਿਕਸ ਪੜ੍ਹਦੇ ਸਨ ਪਰ ਹੁਣ ਕਾਮਿਕਸ ਦੀ ਹੋਂਦ ਵੀ ਖਤਮ ਹੋ ਚੁੱਕੀ ਹੈ। ਕਿਤਾਬਾਂ ਪ੍ਰਤੀ ਬੱਚਿਆਂ ਦੇ ਰੁਝਾਨ ’ਚ ਆਈ ਗਿਰਾਵਟ ਕਾਰਨ ਹੁਣ ਜ਼ਿਲ੍ਹਾ ਲਾਇਬ੍ਰੇਰੀਆਂ ਵੀ ਸੁੰਨੀਆਂ ਹੋ ਚੁੱਕੀਆਂ ਹਨ, ਜਿਹੜੀਆਂ ਲਾਇਬ੍ਰੇਰੀਆਂ ’ਚ ਪਹਿਲਾਂ ਕਈ ਮੈਂਬਰ ਹੁੰਦੇ ਸਨ, ਉਨ੍ਹਾਂ ’ਚ ਕਈ ਵਾਰ ਹੁਣ ਕੋਈ ਵਿਰਲਾ ਮੈਂਬਰ ਹੀ ਕਿਤਾਬ ਪੜ੍ਹਨ ਲਈ ਆਉਂਦਾ ਹੈ।

ਬੱਚਿਆਂ ’ਚ ਕਿਤਾਬਾਂ ਪ੍ਰਤੀ ਰੁਚੀ ਪੈਦਾ ਕਰਨ ਲਈ ਸਿੱਖਿਆ ਵਿਭਾਗ ਨੇ ਪਿਛਲੇ ਸਮੇਂ ਦੌਰਾਨ ਸਕੂਲਾਂ ਵਿਚ ਲਾਇਬ੍ਰੇਰੀ ਲੰਗਰ ਦੀ ਮੁਹਿੰਮ ਚਲਾਈ ਸੀ ਅਤੇ ਸਾਰੇ ਸਕੂਲ ਮੁਖੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਸਨ ਕਿ ਕਿਤਾਬਾਂ ਨੂੰ ਅਲਮਾਰੀਆਂ ’ਚ ਰੱਖਣ ਦੀ ਬਜਾਏ ਡਿਸਪਲੇਅ ਕੀਤਾ ਜਾਵੇ ਅਤੇ ਬੱਚਿਆਂ ਜ਼ਿਆਦਾ ਤੋਂ ਜ਼ਿਆਦਾ ਕਿਤਾਬਾਂ ਪੜ੍ਹਨ ਲਈ ਦਿੱਤੀਆਂ ਜਾਣ। ਇਸ ਦੇ ਬਾਵਜੂਦ ਬਹੁ ਗਿਣਤੀ ਬੱਚੇ ਅਜੇ ਵੀ ਅਜਿਹੀਆਂ ਕਿਤਾਬਾਂ ਨੂੰ ਪੜ੍ਹਨ ਪ੍ਰਤੀ ਰੁਚੀ ਤੋਂ ਵਾਂਝੇ ਦਿਖਾਏ ਦੇ ਰਹੇ ਹਨ।

ਇਹ ਵੀ ਪੜ੍ਹੋ- ਨਸ਼ੇ 'ਚ ਧੁੱਤ ਕੁੜੀ ਦੀ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ, ਅੱਧੀ ਰਾਤ ਨੂੰ ਸੜਕ 'ਤੇ ਝੂਲਦੀ ਆਈ ਨਜ਼ਰ

ਮਾਨਸਿਕ ਪੱਖੋਂ ਵੀ ਖਤਰਨਾਕ ਹੈ ਰੁਝਾਨ

ਬੱਚਿਆਂ ’ਚ ਵਧ ਰਿਹਾ ਇਹ ਰੁਝਾਨ ਬੱਚਿਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਵੀ ਨੁਕਸਾਨ ਪਹੁੰਚਾ ਰਿਹਾ ਹੈ। ਬੱਚਿਆਂ ਦੀ ਨਜ਼ਰ ਘੱਟ ਹੋ ਰਹੀ ਹੈ ਅਤੇ ਸੁਭਾਅ ’ਚ ਚਿੜਚਿੜਾਪਣ ਵਧ ਰਿਹਾ ਹੈ, ਜੋ ਬੱਚੇ ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਕਰਦੇ ਹਨ, ਉਹ ਇਕੱਲੇ ਰਹਿਣਾ ਪਸੰਦ ਕਰਦੇ ਹਨ, ਜਿਸ ਕਾਰਨ ਉਹ ਆਪਣੇ ਪਰਿਵਾਰ ਅਤੇ ਹੋਰ ਲੋਕਾਂ ਤੋਂ ਦੂਰ ਹੁੰਦੇ ਜਾਂਦੇ ਹਨ। ਕਈ ਵਾਰ ਤਾਂ ਮੋਬਾਈਲ ਫੋਨਾਂ ’ਤੇ ਗੇਮਾਂ ਖੇਡਣ ਵਾਲੇ ਬੱਚੇ ਇਸ ਹੱਦ ਤੱਕ ਮਾਨਸਿਕ ਰੋਗੀ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਮਨੋਵਿਗਿਆਨੀਆਂ ਕੋਲ ਲਿਜਾ ਕੇ ਇਲਾਜ ਕਰਵਾਉਣ ਦੀ ਲੋੜ ਪੈ ਜਾਂਦੀ ਹੈ।

ਜਦੋਂ ਬੱਚੇ ਆਪਣੀ ਮਾਂ ਬੋਲੀ ਅਤੇ ਸੱਭਿਆਚਾਰ ਨੂੰ ਭੁੱਲਣ ਲੱਗ ਜਾਣ ਤਾਂ ਉਹ ਕਿਸੇ ਵੀ ਸਮਾਜ, ਕੌਮ ਜਾਂ ਦੇਸ਼ ਲਈ ਚੰਗੇ ਸੰਕੇਤ ਨਹੀਂ ਹੁੰਦੇ। ਅੱਜ ਬੱਚੇ ਸਾਹਿਤ ਤੋਂ ਦੂਰ ਹੁੰਦੇ ਜਾ ਰਹੇ ਹਨ ਅਤੇ ਅਨੇਕਾਂ ਬੱਚੇ ਅਤੇ ਨੌਜਵਾਨ ਅਜਿਹੇ ਹਨ, ਜਿਨ੍ਹਾਂ ਨੂੰ ਸਾਹਿਤ ਦੇ ਮਤਲਬ ਅਤੇ ਮਹੱਤਤਾ ਦਾ ਹੀ ਨਹੀਂ ਪਤਾ। ਅੱਜ ਬੱਚੇ ਘਰਾਂ ਦੇ ਅੰਦਰ ਹੀ ਰਹਿੰਦੇ ਹਨ ਅਤੇ ਜ਼ਿਆਦਾਤਰ ਬੱਚਿਆਂ ਨੂੰ ਸਮਾਜਿਕ ਸਰਗਰਮੀਆਂ ਅਤੇ ਲੋਕਾਂ ਨਾਲ ਜੁੜੇ ਮੁੱਦਿਆਂ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ। ਇਸ ਦਾ ਸਮਾਜ ’ਤੇ ਹੀ ਨਹੀਂ ਸਗੋਂ ਬੱਚਿਆਂ ਦੇ ਭਵਿੱਖ ’ਤੇ ਵੀ ਅਸਰ ਪੈ ਰਿਹਾ ਹੈ। ਇਸ ਲਈ ਬੱਚਿਆਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਬੱਚਿਆਂ ਵਿਚ ਕਿਤਾਬਾਂ ਪੜ੍ਹਨ ਦੀ ਰੁਚੀ ਪੈਦਾ ਕਰਨ।

ਇਹ ਵੀ ਪੜ੍ਹੋ- ਗੁਰਸਿੱਖ ਕੁੜੀ ਨੂੰ ਕਿਰਪਾਨ ਪਹਿਨਣ 'ਤੇ ਦਾਖਲਾ ਨਾ ਦੇਣਾ, ਦੇਸ਼ ਦੇ ਸੰਵਿਧਾਨ ਦੀ ਉਲੰਘਣਾ : ਜਥੇਦਾਰ ਅਕਾਲ ਤਖ਼ਤ

ਇਹ ਬਹੁਤ ਚਿੰਤਾਜਨਕ ਵਿਸ਼ਾ ਹੈ ਅਤੇ ਉਹ ਅਕਸਰ ਵੱਖ-ਵੱਖ ਸਕੂਲਾਂ-ਕਾਲਜਾਂ ਤੇ ਹੋਰ ਥਾਵਾਂ ’ਤੇ ਲੱਗਦੇ ਸੈਮੀਨਾਰਾਂ ਵਿਚ ਲੋਕਾਂ ਨੂੰ ਇਹੀ ਅਪੀਲ ਕਰਦੇ ਹਨ ਕਿ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਿਆ ਜਾਵੇ। ਬੱਚੇ ਹਰ ਵੇਲੇ ਮੋਬਾਈਲ ਫੋਨਾਂ ਅਤੇ ਇੰਟਰਨੈੱਟ ’ਤੇ ਰੁਝੇ ਰਹਿੰਦੇ ਹਨ, ਜਿਸ ਕਾਰਨ ਉਹ ਸਰੀਰਕ ਅਤੇ ਮਾਨਸਿਕ ਤੌਰ ’ਤੇ ਵੀ ਪ੍ਰਭਾਵਿਤ ਹੁੰਦੇ ਹਨ।

ਸਿੱਤਮ ਦੀ ਗੱਲ ਇਹ ਹੈ ਕਿ ਬਹੁ-ਗਿਣਤੀ ਬੱਚਿਆਂ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਹੈ ਕਿ ਮੋਬਾਈਲ ਫੋਨ ਉਨ੍ਹਾਂ ਦਾ ਕਿੰਨਾ ਨੁਕਸਾਨ ਕਰ ਰਿਹਾ ਹੈ, ਇਸ ਲਈ ਗੰਭੀਰ ਸਮੱਸਿਆ ਦੇ ਖਤਰਨਾਕ ਤੇ ਸੰਭਾਵਿਤ ਨਤੀਜਿਆਂ ਨੂੰ ਹੁਣ ਤੋਂ ਹੀ ਸਮਝਦੇ ਹੋਏ ਹਰੇਕ ਬੱਚੇ ਦੇ ਮਾਂ-ਬਾਪ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਮੋਬਾਈਲ ਫੋਨਾਂ ਦੇ ਚੁੰਗਲ ’ਚ ਕੱਢ ਕੇ ਉਸਾਰੀ ਗਤੀਵਿਧੀਆਂ ਵਾਲੇ ਪਾਸੇ ਲਗਾਉਣ। ਬੱਚਿਆਂ ਵਿਚ ਚੰਗੇ ਵਿਸ਼ਿਆਂ ਦੀਆਂ ਕਿਤਾਬਾਂ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਹਰ ਸੰਭਵ ਯਤਨ ਕਰਨਾ ਸਮੇਂ ਦੀ ਲੋੜ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News