ਸੜਕ ਵਿਭਾਗ ਦੀ ਅਣਗਹਿਲੀ ਕਾਰਨ ਗਰਮਾ-ਗਰਮ ਲੁੱਕ ’ਚ ਫਸੀ ਕਾਰ, ਵਾਲ-ਵਾਲ ਬਚਿਆ ਰਾਹਗੀਰ

Wednesday, Sep 01, 2021 - 11:21 PM (IST)

ਸੜਕ ਵਿਭਾਗ ਦੀ ਅਣਗਹਿਲੀ ਕਾਰਨ ਗਰਮਾ-ਗਰਮ ਲੁੱਕ ’ਚ ਫਸੀ ਕਾਰ, ਵਾਲ-ਵਾਲ ਬਚਿਆ ਰਾਹਗੀਰ

ਸ੍ਰੀ ਮੁਕਤਸਰ ਸਾਹਿਬ (ਬਰਾੜ)- ਜ਼ਿਲ੍ਹੇ ’ਚ ਸੜਕ ਵਿਭਾਗ ਦੀ ਇਕ ਵੱਡੀ ਅਣਗਹਿਲੀ ਦੇਖਣ ਨੂੰ ਮਿਲੀ ਹੈ, ਜਿਸ ਕਾਰਨ ਪਿੰਡ ਫਤੂਹੀ ਖੇੜਾ ਦੇ ਹਰਮੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ।

PunjabKesari

ਦੱਸ ਦੇਈਏ ਕਿ ਸੜਕ ਵਿਭਾਗ ਵੱਲੋਂ ਇਕ ਲਿੰਕ ਰੋਡ ਦੇ ਮੁੜ ਨਿਰਮਾਣ ਲਈ ਉਸ ’ਤੇ ਲੁੱਕ ਪਾਈ ਜਾ ਰਹੀ ਸੀ। ਇਸ ਦੌਰਾਨ ਸੜਕ ਨਿਰਮਾਣ ਸਮੇਂ ਉਥੇ ਕੋਈ ਚਿਤਾਵਨੀ ਬੋਰਡ ਨਾ ਹੋਣ ਕਾਰਨ ਇਕ ਪਰਿਵਾਰ, ਜੋ ਘਰੋਂ ਦੁਪਹਿਰ ਦੇ ਤਕਰੀਬਨ 2 ਵਜੇ ਕਾਰ ਰਾਹੀਂ ਕਿਸੇ ਕੰਮ ਲਈ ਬਾਹਰ ਜਾ ਰਿਹਾ ਸੀ, ਸੜਕ ਵਿਭਾਗ ਦੀ ਇਸ ਵੱਡੀ ਅਣਗਹਿਲੀ ਦਾ ਸ਼ਿਕਾਰ ਹੋ ਗਿਆ।

ਇਹ ਵੀ ਪੜ੍ਹੋ : ਭਾਜਪਾ ਸਰਕਾਰ ਦੇ ਇਸ਼ਾਰੇ ’ਤੇ ਅਕਾਲੀ ਦਲ ਦੇ ਪ੍ਰੋਗਰਾਮਾਂ ’ਚ ਪਾਇਆ ਜਾ ਰਿਹਾ ਵਿਘਨ : ਮਜੀਠੀਆ
ਸੜਕ ਵਿਭਾਗ ਵੱਲੋਂ ਕਿਸੇ ਤਰ੍ਹਾਂ ਦੀ ਚਿਤਾਵਨੀ ਨਾ ਹੋਣ ਕਾਰਨ ਹਰਮੰਦਰ ਸਿੰਘ ਬਿਨਾਂ ਕਿਸੇ ਸਤਰਕਤਾ ਦੇ ਆਪਣੀ ਮੰਜ਼ਿਲ ਵੱਲ ਵਧ ਰਿਹਾ ਸੀ ਕਿ ਅਚਾਨਕ ਉਸਦੀ ਕਾਰ ਸੜਕ ’ਤੇ ਪਾਈ ਜਾ ਰਹੀ ਗਰਮਾ-ਗਰਮ ਲੁੱਕ ’ਚ ਫਸ ਗਈ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਗੱਡੀ ਦੇ ਟਾਇਰਾਂ ’ਤੇ ਪਾਣੀ ਪਾ ਕੇ ਕਾਰ ਨੂੰ ਬਾਹਰ ਕੱਢਿਆ ਗਿਆ। ਹਰਮੰਦਰ ਸਿੰਘ ਦੇ ਨਾਲ ਕਾਰ ’ਚ ਬੱਚੇ ਵੀ ਸਵਾਰ ਸਨ, ਬਜ਼ੁਰਗ ਹਰਮੰਦਰ ਸਿੰਘ ਖੁਦ ਦਿਲ ਅਤੇ ਸ਼ੂਗਰ ਦਾ ਮਰੀਜ਼ ਦੱਸਿਆ ਜਾ ਰਿਹਾ ਹੈ। ਹਰਮੰਦਰ ਸਿੰਘ ਵੱਲੋਂ ਸੜਕ ਬਣਾ ਰਹੇ ਕਾਮਿਆਂ ਕੋਲੋਂ ਬਿਨਾਂ ਕੋਈ ਬੋਰਡ ਜਾਂ ਚਿਤਾਵਨੀ ਤੋਂ ਕੀਤੇ ਜਾ ਰਹੇ ਇਸ ਕੰਮ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਸਪੱਸ਼ਟ ਜੁਆਬ ਨਹੀਂ ਦੇ ਸਕੇ। 


author

Bharat Thapa

Content Editor

Related News