ਸਕੂਲਾਂ ਦੀ ਵੱਡੀ ਨਾਲਾਇਕੀ, ਬੋਰਡ ਪ੍ਰੀਖਿਆ ਦੇਣ ਤੋਂ ਵਾਂਝੇ ਰਹਿ ਸਕਦੇ ਨੇ 5ਵੀਂ ਅਤੇ 8ਵੀਂ ਦੇ ਵਿਦਿਆਰਥੀ
Thursday, Dec 21, 2023 - 01:31 AM (IST)
ਲੁਧਿਆਣਾ (ਵਿੱਕੀ)– ਸੂਬੇ ਭਰ ਦੇ 70 ਸਕੂਲਾਂ ਵੱਲੋਂ 5ਵੀਂ ਅਤੇ 8ਵੀਂ ਕਲਾਸ ਦੇ ਵਿਦਿਆਰਥੀਆਂ ਦੀ ਸਾਲਾਨਾ ਬੋਰਡ ਪ੍ਰੀਖਿਆ ਲਈ ਆਨਲਾਈਨ ਪੋਰਟਲ ’ਤੇ ਰਜਿਸਟਰੇਸ਼ਨ ਨਾ ਕਰਨ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਖ਼ਤ ਨੋਟਿਸ ਲਿਆ ਹੈ।
ਇਹ ਵੀ ਪੜ੍ਹੋ- ਪਤੀ ਦੇ ਸ਼ਰਾਬ ਪੀਣ ਦੀ ਆਦਤ ਤੋਂ ਤੰਗ ਆ ਕੇ ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਦਿੱਤਾ ਰੂਹ ਕੰਬਾਊ ਵਾਰਦਾਤ ਨੂੰ ਅੰਜਾਮ
ਇਸ ਸਬੰਧ ਵਿਚ ਬੋਰਡ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਇਕ ਪੱਤਰ ਜਾਰੀ ਕਰਦੇ ਹੋਏ ਕਿਹਾ ਕਿ ਸੂਬੇ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 70 ਸਕੂਲਾਂ ਨੇ 19 ਦਸੰਬਰ ਤੱਕ ਆਨਲਾਈਨ ਰਜਿਸਟਰੇਸ਼ਨ ਨਹੀਂ ਕਰਵਾਈ, ਜਿਸ ਕਾਰਨ ਸਬੰਧਤ ਸਕੂਲਾਂ ਦੇ ਪ੍ਰੀਖਿਆਰਥੀ ਮਾਰਚ 2024 ਦੀ ਪ੍ਰੀਖਿਆ ਦੇਣ ਤੋਂ ਵਾਂਝੇ ਰਹਿ ਜਾਣਗੇ। ਇਨ੍ਹਾਂ ਵਿਚ 23 ਸਕੂਲ 8ਵੀਂ ਅਤੇ 47 ਸਕੂਲ 5ਵੀਂ ਕਲਾਸ ਦੇ ਹਨ। ਬੋਰਡ ਵੱਲੋਂ ਜਾਰੀ ਲਿਸਟ ’ਚ 5ਵੀਂ ਲਈ ਲੁਧਿਆਣਾ ਦੇ 2 ਸਰਕਾਰੀ ਅਤੇ 1 ਨਿੱਜੀ ਅਤੇ 8ਵੀਂ ਦੇ ਲਈ 3 ਸਰਕਾਰੀ ਅਤੇ 1 ਨਿੱਜੀ ਸਕੂਲ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ- STF ਦੇ ਹੱਥ ਲੱਗੀ ਵੱਡੀ ਕਾਰਵਾਈ, ਹੈਰੋਇਨ ਸਮੱਗਲਿੰਗ ਕਰਨ ਵਾਲੀ ਨਰਸ 2 ਸਾਥੀਆਂ ਸਣੇ ਗ੍ਰਿਫ਼ਤਾਰ
ਬੋਰਡ ਵੱਲੋਂ ਜਾਰੀ ਪੱਤਰ ਮੁਤਾਬਕ ਇਸ ਸਬੰਧ ਵਿਚ ਸਬੰਧਤ ਸਕੂਲਾਂ ਨੂੰ ਫੋਨ ਰਾਹੀਂ ਰਜਿਸਟਰੇਸ਼ਨ ਕਰਵਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ, ਇਸ ਦੇ ਬਾਵਜੂਦ ਕਈ ਸਕੂਲ ਰਜਿਸਟਰੇਸ਼ਨ ਕਰਵਾਉਣ ’ਚ ਅਸਫਲ ਰਹੇ ਹਨ। ਹੁਣ ਬੋਰਡ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਬਲਾਕ ਪ੍ਰਾਇਮਰੀ ਐਜੂਕੇਸ਼ਨ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸਬੰਧਤ ਸਕੂਲ ਪ੍ਰਮੁੱਖਾਂ ਨੂੰ ਨਿਰਦੇਸ਼ ਕਰਨ ਕਿ ਉਹ ਆਪਣੇ-ਆਪਣੇ ਸਕੂਲਾਂ ਦਾ ਪ੍ਰੀਖਿਆ ਰਜਿਸਟਰੇਸ਼ਨ ਦਾ ਕੰਮ 22 ਦਸੰਬਰ ਤੱਕ ਹਰ ਹਾਲ ਵਿਚ ਕਰਵਾਉਣਾ ਯਕੀਨੀ ਬਣਾਉਣ। ਜੇਕਰ ਰਜਿਸਟਰੇਸ਼ਨ ਨਾ ਹੋਣ ਦੇ ਕਾਰਨ ਸਕੂਲ ਦੇ ਪ੍ਰੀਖਿਆਰਥੀ ਪ੍ਰੀਖਿਆ ਦੇਣ ਤੋਂ ਖੁੰਝ ਜਾਂਦੇ ਹਨ ਤਾਂ ਇਸ ਦੀ ਸਾਰੀ ਜ਼ਿੰਮੇਵਾਰੀ ਸਕੂਲ ਦੇ ਪ੍ਰਮੁੱਖ ਦੀ ਹੋਵੇਗੀ।
ਇਹ ਵੀ ਪੜ੍ਹੋ- 2 ਲੱਖ ਦਾ 11 ਲੱਖ ਬਣਾਉਣ ਦਾ ਝਾਂਸਾ ਦੇ ਕੇ ਅਧਿਆਪਕ ਨੇ ਬਜ਼ੁਰਗ ਨਾਲ ਮਾਰੀ ਠੱਗੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8