ਭੁਲੱਥ ਹਲਕੇ ਲਈ ਮਾਣ ਦੀ ਗੱਲ: ਬੇਗੋਵਾਲ ਦੇ ਗ੍ਰੰਥੀ ਸਿੰਘ ਦਾ ਪੋਤਰਾ ਨਵਜੋਤ ਸਿੰਘ ਬਣਿਆ ਪਾਇਲਟ

10/31/2022 6:08:35 PM

ਬੇਗੋਵਾਲ (ਰਜਿੰਦਰ)- ਹਲਕਾ ਭੁਲੱਥ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਬੇਗੋਵਾਲ ਨੇੜਲੇ ਪਿੰਡ ਅਕਬਰਪੁਰ ਦਾ ਨੌਜਵਾਨ ਨਵਜੋਤ ਸਿੰਘ ਪਾਇਲਟ ਬਣਿਆ ਹੈ। ਦੱਸ ਦਈਏ ਕਿ ਨਵਜੋਤ ਸਿੰਘ ਜ਼ਿਲ੍ਹਾ ਕਪੂਰਥਲਾ ਦੇ ਹਲਕਾ ਭੁਲੱਥ ਵਿੱਚ ਪੈਂਦੇ ਪਿੰਡ ਅਕਬਰਪੁਰ ਦਾ ਵਸਨੀਕ ਹੈ। 

PunjabKesari

ਨਵਜੋਤ ਸਿੰਘ ਦੇ ਪਿਤਾ ਜਤਿੰਦਰ ਸਿੰਘ ਅਤੇ ਦਾਦਾ ਗ੍ਰੰਥੀ ਸਾਹਿਬ ਭਾਈ ਸੂਰਤ ਸਿੰਘ ਹਨ। ਹੁਣ ਨਵਜੋਤ ਸਿੰਘ ਰਾਇਨਏਅਰ ਏਅਰਲਾਈਨ ਦਾ ਪਾਇਲਟ ਬਣ ਗਿਆ ਹੈ। ਇਸ ਖ਼ਬਰ ਨਾਲ ਜਿੱਥੇ ਪਿੰਡ ਅਕਬਰਪੁਰ ਅਤੇ ਬਿਹਬਲ ਬੈਲਟ ਵਿੱਚ ਖ਼ੁਸ਼ੀ ਦਾ ਮਾਹੌਲ ਹੈ, ਉਥੇ ਹੀ ਹਲਕਾ ਭੁਲੱਥ ਦੇ ਲੋਕ ਵੀ ਫਖ਼ਰ ਮਹਿਸੂਸ ਕਰ ਰਹੇ ਹਨ।

ਇਹ ਵੀ ਪੜ੍ਹੋ: ਪੈਦਲ ਯਾਤਰਾ 'ਚ ਸ਼ਾਮਲ ਨੌਜਵਾਨ ਨਾਲ ਵਾਪਰੀ ਅਣਹੋਣੀ ਨੇ ਘਰ 'ਚ ਪੁਆਏ ਵੈਣ, ਮਿਲੀ ਦਰਦਨਾਕ ਮੌਤ

PunjabKesari

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News