ਸਰਕਾਰ ਵੀ ਕਰ ਰਹੀ ਕੋਰੋਨਾ ਦੀ ਦੂਜੀ ਲਹਿਰ ਦਾ ਇੰਤਜ਼ਾਮ, ਟੈਸਟਿੰਗ ਦੀ ਘੱਟੀ ਗਿਣਤੀ

Tuesday, Nov 03, 2020 - 03:13 AM (IST)

ਸਰਕਾਰ ਵੀ ਕਰ ਰਹੀ ਕੋਰੋਨਾ ਦੀ ਦੂਜੀ ਲਹਿਰ ਦਾ ਇੰਤਜ਼ਾਮ, ਟੈਸਟਿੰਗ ਦੀ ਘੱਟੀ ਗਿਣਤੀ

ਲੁਧਿਆਣਾ, (ਸਹਿਗਲ)- ਰਾਜ ’ਚ ਟੈਸਟਿੰਗ ਦੀ ਗਿਣਤੀ ਬੇਹੱਦ ਘੱਟ ਕਰ ਕੇ ਸਰਕਾਰ ਮੰਨੋ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਇੰਤਜ਼ਾਮ ਕਰ ਰਹੀ ਹੈ। ਸੂਬੇ ਦੇ ਸਿਆਸੀ ਹਲਕਿਆਂ ਵਿਚ ਇਸ ਗੱਲ ਦੀ ਵੀ ਚਰਚਾ ਹੈ ਕਿ ਪੰਜਾਬ ’ਚ ਆਰਥਿਕ ਮੰਦਾ ਚੱਲ ਰਿਹਾ ਹੈ। ਕਿਸਾਨ ਧਰਨੇ ’ਤੇ ਬੈਠੇ ਹਨ। ਰੇਲਗੱਡੀਆਂ ਬੰਦ ਹਨ। ਕੋਲੇ ਦਾ ਸਟਾਕ ਨਾ ਪੁੱਜਣ ਕਾਰਨ ਪੰਜਾਬ ’ਚ ਬਲੈਕਡਾਊਨ ਦੇ ਕਿਆਸ ਲਾਏ ਜਾ ਰਹੇ ਹਨ। ਇਨ੍ਹਾਂ ਸਾਰੀਆਂ ਗੱਲਾਂ ਨੂੰ ਸਾਹਮਣੇ ਰੱਖ ਕੇ ਰਾਜਨੀਤਕ ਮਾਹਿਰ ਸਰਕਾਰ ਵੱਲੋਂ ਸੂਬੇ ਦੇ ਵੱਖ- ਵੱਖ ਜ਼ਿਲਿਆਂ ਵਿਚ ਕੋਰੋਨਾ ਦੀ ਜਾਂਚ ਵਿਚ ਕਮੀ ਲਿਆਂਦੇ ਜਾਣ ਨੂੰ ਫਿਰ ਬੀਮਾਰੀ ਫੈਲਾਉਣ ਦਾ ਇੰਤਜ਼ਾਮ ਕੀਤਾ ਜਾਣਾ ਦੱਸ ਰਹੇ ਹਨ। ਜੇਕਰ ਸੂਬੇ ਵਿਚ ਫਿਰ ਕੋਰੋਨਾ ਫੈਲਦਾ ਹੈ ਤਾਂ ਲਾਕਡਾਊਨ ਲਗਾ ਕੇ ਸਰਕਾਰ ਨੂੰ ਕਈ ਤਰ੍ਹਾਂ ਦੇ ਬਹਾਨੇ ਲਗਾਉਣ ਦੀ ਬਜਾਏ ਕੋਰੋਨਾ ਦੇ ਸਿਰਫ ਠੀਕਰਾ ਭੰਨਣਾ ਅਾਸਾਨ ਹੋਵੇਗਾ।

ਵਰਣਨਯੋਗ ਹੈ ਕਿ ਵਿਸ਼ਵ ’ਚ ਕਈ ਥਾਵਾਂ ’ਤੇ ਕੋਰੋਨਾ ਦੀ ਦੂਜੀ ਜਾਂ ਤੀਜੀ ਲਹਿਰ ਸਾਹਮਣੇ ਆਉਣ ਤੋਂ ਬਾਅਦ ਲਾਕਡਾਊਨ ਦੇ ਹਾਲਾਤ ਪੈਦਾ ਹੋ ਗਏ ਹਨ। ਫ੍ਰਾਂਸ ਦੀ ਸਰਕਾਰ ਨੇ ਅਜਿਹੇ ਲਾਕਰੋਡ ਦਾ ਐਲਾਨ ਕਰ ਦਿੱਤਾ ਹੈ। ਬ੍ਰਿਟੇਨ ਤੋਂ ਇਲਾਵਾ ਕਈ ਹੋਰਨਾਂ ਦੇਸ਼ਾਂ ਦੀ ਹਾਲਤ ਫਿਰ ਖਰਾਬ ਹੋਣ ਲੱਗੀ ਹੈ। ਅਜਿਹੇ ਵਿਚ ਪੰਜਾਬ ਸਰਕਾਰ ਨੇ ਕੋਰੋਨਾ ਦੀ ਜਾਂਚ ਦਾ ਦਾਇਰਾ ਕਾਫੀ ਘੱਟ ਕਰ ਦਿੱਤਾ ਹੈ ਅਤੇ ਅਨਲਾਕ ਵਿਚ ਪਹਿਲਾਂ ਨਾਲੋਂ ਵੀ ਜ਼ਿਆਦਾ ਢਿੱਲ ਦਿੱਤੀ ਜਾ ਰਹੀ ਹੈ। ਧਿਆਨਦੇਣਯੋਗ ਹੈ ਕਿ ਸੂਬੇ ਵਿਚ 2 ਦਿਨ ਪਹਿਲਾਂ 21 ਹਜ਼ਾਰ ਦੇ ਕਰੀਬ ਲੋਕਾਂ ਦੀ ਜਾਂਚ ਕੀਤੀ ਗਈ। ਕੱਲ ਇਸ ਨੂੰ ਘੱਟ ਕਰ ਕੇ 16518 ਤੱਕ ਸੀਮਤ ਕਰ ਦਿੱਤਾ ਗਿਆ। ਇਸ ਵਿਚ ਅੱਜ ਹੋਰ ਕਮੀ ਲਿਆਉਂਦੇ ਹੋਏ 9596 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ। ਜਦੋਂਕਿ ਸਰਕਾਰ ਵੱਲੋਂ ਹੀ ਕੋਰੋਨਾ ਦੀ ਜਾਂਚ ਲਈ ਰੋਜ਼ਾਨਾ 30 ਹਜ਼ਾਰ ਸੈਂਪਲ ਘੱਟ ਤੋਂ ਘੱਟ ਲੈਣ ਦਾ ਐਲਾਨ ਕੀਤਾ ਗਿਆ ਸੀ।

ਵਰਣਨਯੋਗ ਹੈ ਕਿ ਸੂਬੇ ਵਿਚ ਕੋਰੋਨਾ ਦੇ 134371 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 4227 ਵਿਅਕਤੀਆਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟੇ ਵਿਚ ਸੂਬੇ ’ਚ ਕੋਰੋਨਾ ਵਾਇਰਸ ਨਾਲ 16 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ 402 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਅੰਮ੍ਰਿਤਸਰ ਵਿਚ ਅੱਜ ਕੋਰੋਨਾ ਵਾਇਰਸ ਦੇ 6 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 10 ਹੋਰਨਾਂ ਜ਼ਿਲਿਆਂ, ਜਿਨ੍ਹਾਂ ਵਿਚ ਬਠਿੰਡਾ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਮੋਗਾ, ਮੁਕਤਸਰ, ਪਠਾਨਕੋਟ, ਪਟਿਆਲਾ, ਰੋਪੜ ਅਤੇ ਐੱਸ. ਏ. ਐੱਸ. ਨਗਰ ਵਿਚ 1-1 ਮਰੀਜ਼ ਦੀ ਮੌਤ ਹੋਈ ਹੈ। ਸੂਬੇ ਦੀ ਰਿਪੋਰਟ ਵਿਚ ਲੁਧਿਆਣਾ ਵਿਚ ਇਕ ਮਰੀਜ਼ ਦਾ ਮੌਤ, ਜਦੋਂਕਿ ਸਿਵਲ ਸਰਜਨ ਦੀ ਰਿਪੋਰਟ ’ਚ ਇਸ ਦਾ ਨਾਮੋਨਿਸ਼ਾਨ ਨਹੀਂ। ਸਿਹਤ ਵਿਭਾਗ ਦੇ ਹੈੱਡਕੁਆਰਟਰ ਚੰਡੀਗੜ੍ਹ ਵੱਲੋਂ ਜਾਰੀ ਬੁਲੇਟਿਨ ਵਿਚ ਲੁਧਿਆਣਾ ਵਿਚ ਕੋਰੋਨਾ ਨਾਲ ਨੂੰ ਮਰੀਜ਼ ਦੀ ਮੌਤ ਦਰਸਾਈ ਗਈ ਹੈ, ਜਦੋਂਕਿ ਸਿਵਲ ਸਰਜਨ ਵੱਲੋਂ ਜਾਰੀ ਪ੍ਰੈੱਸ ਨੋਟ ਵਿਚ ਜ਼ਿਲੇ ਵਿਚ ਕਿਸੇ ਮਰੀਜ਼ ਦੀ ਮੌਤ ਦਾ ਕੋਈ ਜ਼ਿਕਰ ਨਹੀਂ ਹੈ। ਸਿਰਫ 1 ਬਾਹਰੀ ਜ਼ਿਲੇ ਦੇ ਮਰੀਜ਼ ਜੋ ਬਠਿੰਡਾ ਦਾ ਰਹਿਣ ਵਾਲਾ ਹੈ, ਦੀ ਅੱਜ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ।

ਵਿਚ ਵੀ ਘਟਾਈ ਸੈਂਪਲਾਂ ਦੀ ਗਿਣਤੀ

ਜ਼ਿਲਾ ਸਿਹਤ ਵਿਭਾਗ ਵਿਚ ਵੀ ਸੂਬਾ ਸਰਕਾਰ ਦੀ ਤਰਜ਼ ’ਤੇ ਅੱਜ ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈਣ ਵਿਚ ਹੋਰ ਕਟੌਤੀ ਕੀਤੀ ਹੈ। ਅੱਜ ਸਿਰਫ 1671 ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ। ਕੱਲ ਇਸ ਦੀ ਗਿਣਤੀ 1924 ਸੀ ਅਤੇ ਪਰਸੋਂ 2423। ਸੂਤਰਾਂ ਨੇ ਦੱਸਿਆ ਕਿ ਸਿਹਤ ਹੈੱਡਕੁਆਰਟਰ ਦੇ ਨਿਰਦੇਸ਼ਾਂ ’ਤੇ ਮਰੀਜ਼ਾਂ ਦੀ ਜਾਂਚ ਵਿਚ ਕਮੀ ਲਿਆਂਦੀ ਜਾ ਰਹੀ ਹੈ। ਅਜਿਹੇ ਵਿਚ ਕੋਰੋਨਾ ਸਬੰਧੀ ਸਹੀ ਸਥਿਤੀ ਦੀ ਸਮੀਖਿਆ ਵਿਚ ਮੁਸ਼ਕਲਾਂ ਪੇਸ਼ ਆ ਸਕਦੀਆਂ ਹਨ।

ਜ਼ਿਲੇ ਚਿ 55 ਨਵੇਂ ਮਰੀਜ਼ ਆਏ ਸਾਹਮਣੇ

ਜ਼ਿਲੇ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 55 ਨਵੇਂ ਮਰੀਜ਼ ਸਾਹਮਣੇ ਆਏ ਹਨ। ਕੱਲ ਇਹ 1924 ਸੈਂਪਲਾਂ ਵਿਚੋਂ 1625 ਦੀ ਰਿਪੋਰਟ ਪੈਂਡਿੰਗ ਰੱਖੀ ਗਈ ਹੈ। ਜ਼ਿਲੇ ਵਿਚ ਹੁਣ ਤੱਕ 20414 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। 838 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 2780 ਦੇ ਕਰੀਬ ਮਰੀਜ਼ ਅਜਿਹੇ ਵੀ ਪਾਜ਼ੇਟਿਵ ਆ ਚੁੱਕੇ ਹਨ, ਜੋ ਦੂਜੇ ਜ਼ਿਲਿਆਂ ਜਾਂ ਰਾਜਾਂ ਤੋਂ ਇਲਾਜ ਲਈ ਸਥਾਨਕ ਹਸਪਤਾਲਾਂ ਵਿਚ ਭਰਤੀ ਹੋਏ। ਇਨ੍ਹਾਂ ਵਿਚੋਂ 325 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲੇ ਵਿਚ 19193 ਮਰੀਜ਼ ਠੀਕ ਹੋ ਚੁੱਕੇ ਹਨ। 383 ਐਕਟਿਵ ਮਰੀਜ਼ ਦੱਸੇ ਜਾਂਦੇ ਹਨ। ਇਸ ਤੋਂ ਇਲਾਵਾ 71 ਮਰੀਜ਼ ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਹਨ, ਜੋ ਐਕਟਿਵ ਮੀਰਜ਼ਾਂ ਦੀ ਸ਼੍ਰੇਣੀ ਵਿਚ ਰੱਖੇ ਗਏ ਹਨ। 883 ਐਕਟਿਵ ਮਰੀਜ਼ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ।

78 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ

ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ ਸਕ੍ਰੀਨਿੰਗ ਉਪਰੰਤ 78 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ ਹੈ। 883 ਮਰੀਜ਼ ਪਹਿਲਾਂ ਤੋਂ ਉਨ੍ਹਾਂ ਆਈਸੋਲੇਸ਼ਨ ਵਿਚ ਰਹਿ ਰਹੇ ਹਨ। ਸਿਹਤ ਅਧਿਕਾਰੀਆਂ ਮੁਤਾਬਕ ਹੁਣ ਤੱਕ 47045 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ’ਚ ਰੱਖਿਆ ਜਾ ਚੁੱਕਾ ਹੈ।

ਲੋਕਾਂ ਦੇ ਨਾਲ ਸਰਕਾਰ ਵੀ ਰੱਖੇ ਅਹਤਿਆਤ ਤਾਂ ਖਤਮ ਹੋ ਸਕਦੈ ਕੋਰੋਨਾ

ਮਾਹਿਰਾਂ ਦਾ ਕਹਿਣਾ ਹੈ ਕਿ ਲੋਕਾਂ ਦੇ ਨਾਲ ਸਰਕਾਰ ਜੇਕਰ ਕੁਝ ਦਿਨ ਸਾਵਧਾਨੀ ਵਰਤੇ ਤਾਂ ਰਾਜ ’ਚ ਕੋਰੋਨਾ ਮਹਾਮਾਰੀ ਖਤਮ ਹੋ ਸਕਦੀ ਹੈ। ਇਸ ਦੇ ਲਈ ਜਿੱਥੇ ਲੋਕਾਂ ਨੂੰ ਸਾਵਧਾਨੀਆਂ ਵਰਤਣੀਆਂ ਹੋਣੀਆਂ, ਸਰਕਾਰ ਨੂੰ ਵੀ ਮਰੀਜ਼ਾਂ ਦੀ ਜਾਂਚ ਦਾ ਦਾਇਰਾ ਪਹਿਲਾਂ ਨਾਲੋਂ ਵੀ ਵਧਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਢਿੱਲ ਦੇਣ ਦੇ ਮਾਮਲੇ ’ਚ ਪੰਜਾਬ ਸਰਕਾਰ ਦਰਿਆ ਦਿਲੀ ਨਾ ਦਿਖਾਵੇ ਅਤੇ ਲੋਕਾਂ ਦੇ ਉਦਯੋਗ ਧੰਦਿਆਂ ਦੀ ਪ੍ਰਵਾਹ ਕਰਦੇ ਹੋਏ ਆਪਣੀਆਂ ਨੀਤੀਆਂ ਪੇਸ਼ ਕਰੇ।


author

Bharat Thapa

Content Editor

Related News