ਸਰਹੱਦੀ ਖੇਤਰ ਦੇ ਵਿਕਾਸ ਲਈ ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਕਦਮ

10/10/2023 4:56:18 PM

ਸੰਗਰੂਰ (ਸਿੰਗਲਾ) : ਪੰਜਾਬ ਦੇ ਵੱਡੇ ਤੇ ਵਿਸ਼ਾਲ ਸਰਹੱਦੀ ਖੇਤਰ ਨੂੰ ਪ੍ਰਫੁੱਲਿਤ ਤੇ ਵਿਕਸਿਤ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਸਰਹੱਦੀ ਇਲਾਕਿਆਂ ’ਚ ਟੂਰਿਜ਼ਮ ਦੀਆਂ ਸੰਭਾਵਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਨ੍ਹਾਂ ਖਿੱਤਿਆਂ ਨੂੰ ਸੈਲਾਨੀਆਂ ’ਚ ਖਿੱਚ ਦਾ ਕੇਂਦਰ ਬਣਾਉਣ ਲਈ ਪੂਰਾ ਖਾਕਾ ਵੀ ਤਿਆਰ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਨਾਭਾ ਵਿਖੇ ਮੂੰਹ ਕਾਲਾ ਕਰ ਤੇ ਜੁੱਤੀਆਂ ਦਾ ਹਾਰ ਪਾ ਕੇ ਸ਼ਰੇਆਮ ਵਿਅਕਤੀ ਦਾ ਕੱਢਿਆ ਜਲੂਸ

ਸਰਹੱਦੀ ਪੱਟੀ ’ਚ ਬਹੁਤ ਸਾਰੇ ਅਜਿਹੇ ਖੇਤਰ ਹਨ, ਜੋ ਸੈਰ-ਸਪਾਟੇ ਲਈ ਬਿਲਕੁਲ ਅਨੂਕੁਲ ਹਨ। ਵਾਹਘਾ ਬਾਰਡਰ ਦੀ ਬੀਟਿੰਗ ਰੀਟ੍ਰੀਟ ਹਰ ਰੋਜ਼ ਹਜ਼ਾਰਾਂ ਹੀ ਸੈਲਾਨੀ ਵੇਖਣ ਆਉਂਦੇ ਹਨ ਤੇ ਇਸ ਤੋਂ ਇਲਾਵਾ ਹੋਰਨਾਂ ਸੂਬਿਆਂ ਦੇ ਮੁੱਖ ਮੰਤਰੀ, ਮੰਤਰੀ ਤੇ ਵੀ. ਆਈ. ਪੀ. ਵੀ ਅਕਸਰ ਇੱਥੇ ਆ ਕੇ ਪਰੇਡ ਦੇਖਦੇ ਹਨ। ਲੋਕਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਸੈਲਾਨੀਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੰਮ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ :  ਪੰਜਾਬੀ ਭਾਸ਼ਾ 'ਚ ਬੋਰਡ ਲਿਖਣ ਨੂੰ ਲੈ ਕੇ ਮੁੜ ਨਵਾਂ ਫਰਮਾਨ ਜਾਰੀ

ਇੱਥੇ ਆਉਣ-ਜਾਣ ਲਈ ਸੈਲਾਨੀਆਂ ਨੂੰ ਆਧੁਨਿਕ ਇੰਫਰਾਸਟ੍ਰਕਚਰ ਤੇ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਵਾਹਘਾ ਅਟਾਰੀ ਵਾਂਗ ਹੀ ਹੁਸੈਨੀਵਾਲਾ ’ਚ ਰੀਟ੍ਰੀਟ ਹੁੰਦੀ ਹੈ ਪਰ ਉੱਥੇ ਸੈਲਾਨੀਆਂ ਦੀ ਗਿਣਤੀ ਘੱਟ ਹੁੰਦੀ ਹੈ, ਜਿਸ ਨੂੰ ਧਿਆਨ ’ਚ ਰੱਖਦੇ ਹੋਏ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਅਬੋਹਰ, ਬਠਿੰਡਾ, ਫਾਜ਼ਿਲਕਾ ਦੇ ਨੇੜਲੇ ਹੋਰਨਾਂ ਜ਼ਿਲ੍ਹਿਆਂ ਦੇ ਲੋਕਾਂ ’ਚ ਹੁਸੈਨੀਵਾਲਾ ਨੂੰ ਖਿੱਚ ਦਾ ਕੇਂਦਰ ਬਣਾਉਣ ਲਈ ਆਧੁਨਿਕ ਇੰਫਰਾਸਟ੍ਰਕਚਰ ਦੇ ਨਾਲ-ਨਾਲ ਨਵੀਨੀਕਰਨ ਤੇ ਸੁੰਦਰੀਕਰਨ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਨੰਗਲ ਅੰਬੀਆਂ ਦਾ ਕਾਤਲ ਸ਼ਾਰਪ ਸ਼ੂਟਰ ਹੈਰੀ ਮੌੜ ਗ੍ਰਿਫ਼ਤਾਰ, ਖੁੱਲ੍ਹਣ ਲੱਗੀਆਂ ਨਵੀਆਂ ਪਰਤਾਂ

ਹੁਸੈਨੀਵਾਲਾ ਵਿਖੇ ਮਹਾਨ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੀ ਯਾਦਗਾਰ ਵੀ ਬਣੀ ਹੋਈ ਹੈ ਜਿੱਥੇ ਹਰ ਦੇਸ਼ ਤੇ ਵਿਦੇਸ਼ ਤੋਂ ਆ ਕੇ ਸੈਲਾਨੀ ਨਤਮਸਤਕ ਹੁੰਦੇ ਹਨ। ਸਰਹੱਦੀ ਪੱਟੀ ’ਚ ਬਹੁਤ ਸਾਰੇ ਇਲਾਕੇ ਅਜਿਹੇ ਹਨ, ਜੋ ਕਈ ਜੰਗਾਂ ਤੇ ਦੇਸ਼ ਦੇ ਇਤਿਹਾਸ ਨਾਲ ਜੁੜੇ ਹੋਏ ਹਨ। ਫਾਜ਼ਿਲਕਾ ਦਾ ਆਸਿਫਵਾਲਾ ਸਥਾਨ 1971 ਦੀ ਜੰਗ ਦਾ ਗਵਾਹ ਹੈ ਜਿੱਥੇ ਦੇਸ਼ ਦੀ ਰਾਖੀ ਕਰਦੇ ਹੋਏ ਬਹੁਤ ਸਾਰੇ ਫੌਜੀ ਜਵਾਨ ਸ਼ਹੀਦੀ ਪ੍ਰਾਪਤ ਕਰ ਗਏ ਸਨ। ਮਾਨ ਸਰਕਾਰ ਅਜਿਹੀਆਂ ਸੰਭਾਵਨਾਵਾਂ ਨੂੰ ਧਿਆਨ ’ਚ ਰੱਖਦੇ ਹੋਏ ਸਰਹੱਦੀ ਖੇਤਰ ’ਚ ਹੋਰ ਬਹੁਤ ਸਾਰੀਆਂ ਥਾਵਾਂ ਨੂੰ ਸੈਰ-ਸਪਾਟੇ ਵਜੋਂ ਵਿਕਸਿਤ ਕਰਨ ’ਤੇ ਕੰਮ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Harnek Seechewal

Content Editor

Related News