ਵਿਦੇਸ਼ ਜਾਣ ਦੀ ਫਿਰਾਕ ’ਚ ਏਅਰਪੋਰਟ ’ਤੇ ਭਗੌਡ਼ਾ ਗ੍ਰਿਫਤਾਰ

Monday, Jul 23, 2018 - 06:17 AM (IST)

ਵਿਦੇਸ਼ ਜਾਣ ਦੀ ਫਿਰਾਕ ’ਚ ਏਅਰਪੋਰਟ ’ਤੇ ਭਗੌਡ਼ਾ ਗ੍ਰਿਫਤਾਰ

 ਅੰਮ੍ਰਿਤਸਰ, (ਬੌਬੀ)-  ਸ੍ਰੀ ਗੁਰੂ ਰਾਮਦਾਸ  ਇੰਟਰਨੈਸ਼ਨਲ ਏਅਰਪੋਰਟ ’ਤੇ ਸੁਰੱਖਿਆ ਅਧਿਕਾਰੀ ਆਰ. ਪੀ. ਸ਼ਰਮਾ ਵੱਲੋਂ  ਅੰਮ੍ਰਿਤਸਰ ਦੇ ਹੀ ਇਕ ਵਿਅਕਤੀ ਨੂੰ ਜੋ ਕਿ ਭਗੌਡ਼ਾ ਸੀ ਅਤੇ ਉਸ ਦੇ ਨਾਂ ਦੀ ਐੱਨ. ਓ. ਸੀ. ਵੀ ਜਾਰੀ ਹੋਈ ਹੈ, ਨੂੰ ਫਡ਼ ਕੇ ਥਾਣਾ ਏਅਰਪੋਰਟ ਦੇ ਹਵਾਲੇ ਕਰ ਦਿੱਤਾ ਗਿਆ।
 ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਪੁੱਤਰ ਸਾਹਿਬ ਸਿੰਘ ਵਾਸੀ ਧੰਨ ਕਾਲੋਨੀ ਮੁਸਤਾਬਾਦ ਫਤਿਹ ਨਗਰ ਬਟਾਲਾ ਰੋਡ ਨੂੰ ਗ੍ਰਿਫਤਾਰ ਕਰਨ ਦੀ ਸੂਚਨਾ ਮਿਲੀ ਹੈ। ਦੋਸ਼ੀ ਅੰਮ੍ਰਿਤਸਰ ਤੋਂ ਵਿਦੇਸ਼ ਜਾਣ ਦੀ ਫਿਰਾਕ ਵਿਚ ਸੀ। ਚੈਕਿੰਗ ਦੌਰਾਨ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਦੋਸ਼ੀ ’ਤੇ ਸ਼ੰਭੂ ਜ਼ਿਲਾ ਪਟਿਆਲਾ ਵਿਚ ਐੱਫ. ਆਈ. ਆਰ. ਨੰ.  156 ਤਰੀਕ 23/12/2017 ਨੂੰ ਧਾਰਾ 192, 384, 379-ਬੀ, 382, 473, 506, 212, 216, 148, 149 ਐਕਟ 25 ਤੇ ਐੱਨ. ਡੀ. ਪੀ. ਸੀ. ਦੀ ਧਾਰਾ 22 ਤਹਿਤ ਕੇਸ ਦਰਜ ਹੈ ਅਤੇ ਪੁਲਸ ਵੱਲੋਂ ਭਾਰਤ ਦੇ ਸਾਰੇ ਏਅਰਪੋਰਟਸ ’ਤੇ ਇਸ ਦੀ ਐੱਲ. ਓ. ਸੀ. ਵੀ ਜਾਰੀ ਕੀਤੀ ਗਈ ਹੈ। ਸੁਰੱਖਿਆ ਅਧਿਕਾਰੀਆਂ ਨੇ ਦੋਸ਼ੀ ਨੂੰ ਫਡ਼ ਕੇ ਥਾਣਾ ਏਅਰਪੋਰਟ ਦੇ ਹਵਾਲੇ ਕਰ ਦਿੱਤਾ।  ਏਅਰਪੋਰਟ ਸੁਰੱਖਿਆ ਅਧਿਕਾਰੀਆਂ ਵੱਲੋਂ ਐੱਸ. ਐੱਸ. ਪੀ. ਪਟਿਆਲਾ ਮਨਜੀਤ ਸਿੰਘ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ।  ਥਾਣਾ ਏਅਰਪੋਰਟ ਦੇ ਮੁਖੀ ਨੇ ਦੋਸ਼ੀ ਨੂੰ ਪਟਿਆਲਾ ਪੁਲਸ ’ਚ ਥਾਣਾ ਮੁਖੀ ਕੁਲਵਿੰਦਰ ਸਿੰਘ ਦੇ ਹਵਾਲੇ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ।


Related News