ਜਥੇਦਾਰ ਹਰਪ੍ਰੀਤ ਸਿੰਘ ਨੇ ਪਾਪੜ ਵੇਚਣ ਵਾਲੀ ਬੱਚੀ ਦੇ ਘਰ ਦਾ ਰੱਖਿਆ ਨੀਂਹ ਪੱਥਰ

Thursday, Jun 25, 2020 - 09:54 PM (IST)

ਜਥੇਦਾਰ ਹਰਪ੍ਰੀਤ ਸਿੰਘ ਨੇ ਪਾਪੜ ਵੇਚਣ ਵਾਲੀ ਬੱਚੀ ਦੇ ਘਰ ਦਾ ਰੱਖਿਆ ਨੀਂਹ ਪੱਥਰ

ਸਮਾਣਾ- ਸਮਾਣੇ 'ਚ ਪਾਪੜ ਵੇਚ ਕੇ ਗੁਜ਼ਾਰਾ ਕਰਨ ਵਾਲੀ ਬੱਚੀ ਜਸਵਿੰਦਰ ਕੌਰ ਦੇ ਘਰ ਦੀ ਕਾਰ ਸੇਵਾ ਜੋ ਕਿ ਬਾਬਾ ਜਸਦੀਪ ਸਿੰਘ ਜੀ ਜਗਾਧਰੀ ਵਾਲੇਆਂ ਵੱਲੋਂ ਆਰੰਭ ਕੀਤੀ ਗਈ ਹੈ ਉਸ ਨੂੰ ਅੱਗੇ ਵਧਾਉਂਦਿਆਂ ਹੋਇਆ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਆਪਣੇ ਹੱਥੀਂ ਇਟ ਰੱਖ ਕੇ ਕਾਰ ਸੇਵਾ ਨੂੰ ਅੱਗੇ ਵਧਾਇਆ।
ਸਿੰਘ ਸਾਹਿਬ ਜੀ ਨੇ ਪਰਿਵਾਰ ਦੀ ਹੌਂਸਲਾ ਅਫਜਾਈ ਕੀਤੀ ਤੇ ਬੱਚੀ ਜਸਵਿੰਦਰ ਕੌਰ ਨੂੰ ਪੜਾਈ ਮੁਕੰਮਲ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਨੇ ਬਾਬਾ ਜਸਦੀਪ ਸਿੰਘ ਜਗਾਧਰੀ ਵਾਲੇਆਂ ਵਲੋਂ ਨਿਭਾਈ ਜਾ ਰਹੀ ਗੁਰਸਿੱਖ ਪਰਿਵਾਰ ਦੀ ਸੇਵਾ ਦੀ ਖੁਲ੍ਹ ਕੇ ਤਾਰੀਫ ਕੀਤੀ ਤੇ ਕਿਹਾ ਕਿ ਸੰਗਤ ਨੂੰ ਇਸ ਸੇਵਾ ਵਿਚ ਵੱਧ-ਚੜ੍ਹ ਕੇ ਸਹਿਯੋਗ ਕਰਨਾ ਚਾਹੀਦਾ ਹੈ।
ਬਾਬਾ ਜਸਦੀਪ ਸਿੰਘ ਨੇ ਦੱਸਿਆ ਕਿ ਇਹ ਸੇਵਾ ਤਿੰਨ ਚਾਰ ਮਹੀਨੇ ਤੱਕ ਮੁਕੰਮਲ ਕਰ ਦਿੱਤੀ ਜਾਵੇਗੀ। ਇਸ ਸੇਵਾ ਕਾਰਜ ਵਿਚ ਸੰਗਤ ਵੱਧ-ਚੜ੍ਹ ਕੇ ਸਹਿਯੋਗ ਕਰ ਰਹੀ ਹੈ। ਇਸ ਤੋਂ ਇਲਾਵਾ ਜਗਾਧਰੀ ਵਿੱਚ ਇੱਕ ਹੋਰ ਨਵੇਂ ਘਰ ਦੀ ਸੇਵਾ ਆਰੰਭ ਕਰ ਦਿੱਤੀ ਗਈ ਹੈ ਤੇ ਇਕ ਲਾਂਗਰੀ ਪਰਿਵਾਰ ਦਾ ਘਰ ਬਣ ਕੇ ਤਿਆਰ ਹੈ ਜਿਸ ਦਾ ਉਦਘਾਟਨ ਜਲਦ ਹੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਗਾਧਰੀ ਵਿਖੇ 5 ਘਰਾਂ ਦੀ ਸੇਵਾ ਜਾਰੀ ਹੈ।
ਇਸ ਮੌਕੇ 'ਤੇ ਘਰ ਦੀ ਕਾਰ ਸੇਵਾ ਵਾਸਤੇ ਸਰਦਾਰ ਟੀ. ਪੀ. ਸਿੰਘ ਅਮਰੀਕਾ ਵੱਲੋਂ 5000 ਇੱਟਾਂ ਦੀ ਸੇਵਾ ਅਤੇ ਗਗਨਦੀਪ ਸਿੰਘ ਅੰਬਾਲਾ ਵੱਲੋਂ  100 ਬੋਰੀਆਂ ਸੀਮਿੰਟ ਸਰਪੰਚ ਕੰਵਰਦੀਪ ਸਿੰਘ ਮੁੰਡੀ ਵੱਲੋਂ 11000 ਸਰਪੰਚ ਹਰਦੇਵ ਸਿੰਘ ਵੱਲੋਂ 11000 ਦੀ ਸੇਵਾ ਕੀਤੀ ਗਈ ਹੈ।


author

Bharat Thapa

Content Editor

Related News