ਝੁੱਗੀ ਝੌਂਪੜੀ ਵਾਲਿਆਂ ਨੇ ਵੀ ਬਰਤਨ ਖੜਕਾ ਕੇ 'ਕੋਰੋਨਾ ਵਾਇਰਸ' ਖਿਲਾਫ ਲੜਾਈ ਲੜਨ ਦਾ ਦਿੱਤਾ ਹੋਕਾ

Sunday, Mar 22, 2020 - 07:55 PM (IST)

ਝੁੱਗੀ ਝੌਂਪੜੀ ਵਾਲਿਆਂ ਨੇ ਵੀ ਬਰਤਨ ਖੜਕਾ ਕੇ 'ਕੋਰੋਨਾ ਵਾਇਰਸ' ਖਿਲਾਫ ਲੜਾਈ ਲੜਨ ਦਾ ਦਿੱਤਾ ਹੋਕਾ

ਤਰਨਤਾਰਨ,(ਰਾਜੂ)- ਕੋਰੋਨਾ ਵਾਇਰਸ ਦੇ ਖਾਤਮੇ ਤੇ ਇਸ ਤੋਂ ਬਚਣ ਲਈ ਸਰਕਾਰ ਵੱਲੋਂ ਦਿੱਤੇ ਜਨਤਾ ਕਰਫ਼ਿਊ ਦੇ ਸੱਦੇ ਨੂੰ ਜਿੱਥੇ ਤਰਨਤਾਰਨ 'ਚ ਭਰਵਾਂ ਹੁੰਗਾਰਾ ਮਿਲਿਆ ਉਥੇ ਹੀ ਖਾਸ ਕਰਕੇ ਝੁੱਗੀ ਝੌਂਪੜੀ 'ਚ ਰਹਿਣ ਵਾਲੇ ਲੋਕ ਜੋ ਮਹਿੰਗੇ ਭਾਅ ਦੇ ਸੈਨੇਟਾਈਜ਼ਰ, ਮਾਸਕ ਆਦਿ ਖ੍ਰੀਦਣ ਤੋਂ ਅਸਮਰੱਥ ਹਨ, ਵੱਲੋਂ ਵੀ ਪ੍ਰਹੇਜ਼ ਨੂੰ ਚੁਣਦਿਆਂ ਸਰਕਾਰ ਵੱਲੋਂ ਵਿੱਢੀ ਜੰਗ ਵਿਚ ਡੱਟ ਕੇ ਸਾਥ ਦਿੱਤਾ। ਏਨਾ ਹੀ ਨਹੀਂ ਸ਼ਾਮ 5 ਵਜੇ ਇਨ੍ਹਾਂ ਝੁੱਗੀ ਝੌਂਪੜੀ ਵਾਲਿਆਂ ਨੇ ਥਾਲੀਆਂ ਤੇ ਤਾੜੀਆਂ ਵਜਾ ਕੇ ਉਨ੍ਹਾਂ ਸਾਰੇ ਕਰਮਚਾਰੀਆਂ ਤੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਜੋ ਆਪਣੀ ਜਾਨ ਜ਼ੋਖਿਮ 'ਚ ਪਾ ਕੇ ਲੋਕਾਂ ਨੂੰ ਜਿੱਥੇ ਇਸ ਘਾਤਕ ਬਿਮਾਰੀ ਤੋਂ ਜਾਗਰੂਕ ਕਰ ਰਹੇ ਹਨ ਉਥੇ ਹੀ ਲੋਕਾਂ ਦੀ ਸੁਰੱਖਿਆ ਲਈ ਦਿਨ ਰਾਤ ਆਪਣੀ ਡਿਊਟੀ ਤਨਦੇਹੀ ਨਾਲ ਕਰ ਰਹੇ ਹਨ।


author

Bharat Thapa

Content Editor

Related News