ਬਿਜਲੀ ਪਾਣੀ ਦੀ ਪ੍ਰੇਸ਼ਾਨੀ ਤੋਂ ਬਾਅਦ ਹੁਣ ਮਾਇਨਰ ਦਾ ਪਾੜ ਵੀ ਖੁਦ ਪੂਰ ਰਹੇ ਕਿਸਾਨ (ਵੀਡੀਓ)
Sunday, Jul 04, 2021 - 08:04 PM (IST)
ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ)- ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡਾਂ ਨੂੰ ਖੇਤੀ ਲਈ ਪਾਣੀ ਦੇਣ ਦੇ ਸਾਧਨ ਮੁਕਤਸਰ ਮਾਇਨਰ 'ਚ ਦੋ ਦਿਨ 'ਚ ਦੋ ਵਾਰ ਪਾੜ ਪੈ ਗਿਆ। ਇਸ ਪਾੜ ਨੂੰ ਕਿਸਾਨਾਂ ਖੁਦ ਭਾਰੀ ਮਿਹਨਤ ਤੋਂ ਬਾਅਦ ਠੀਕ ਕੀਤਾ। ਕਿਸਾਨ ਇਕ ਪਾਸੇ ਬਿਜਲੀ ਦੇ ਕੱਟਾਂ ਤੋਂ ਕਾਫੀ ਪ੍ਰੇਸ਼ਾਨ ਹਨ, ਤਾਂ ਦੂਜੇ ਪਾਸੇ ਵਾਰਬੰਦੀਆਂ ਕਾਰਨ ਖੇਤੀ ਲਈ ਪਾਣੀ ਦੀ ਵੀ ਸਮੱਸਿਆ ਆ ਰਹੀ ਹੈ। ਹੁਣ ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡਾਂ ਦੇ ਕਿਸਾਨ ਜਿੰਨਾਂ ਨੂੰ ਪਾਣੀ ਦੀ ਸਪਲਾਈ ਮੁਕਤਸਰ ਮਾਇਨਰ 'ਚ ਹੁੰਦੀ ਹੈ ਲਈ ਬੀਤੇ ਦੋ ਦਿਨ ਤੋਂ ਹੋਰ ਸਮੱਸਿਆ ਖੜ੍ਹੀ ਹੋ ਗਈ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਅਚਾਨਕ ਹਾਦਸੇ ਦੀ ਸ਼ਿਕਾਰ ਹੋਈ ਪੁਲਸ ਥਾਣੇ ਦੀ ਗੱਡੀ, ਜਦੋਂ ਤਲਾਸ਼ੀ ਲਈ ਤਾਂ ਉੱਡੇ ਹੋਸ਼
ਮੁਕਤਸਰ ਮਾਇਨਰ 'ਚ ਸ੍ਰੀ ਮੁਕਤਸਰ ਸਾਹਿਬ ਬਾਈਪਾਸ ਨੇੜੇ ਬੀਤੇ ਦੋ ਦਿਨ ਤੋਂ ਲਗਾਤਾਰ ਪਾੜ ਪੈ ਰਿਹਾ ਹੈ। ਮੌਕੇ 'ਤੇ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਵਿਭਾਗ ਇਸ ਪਾਸੇ ਵਲ ਧਿਆਨ ਨਹੀਂ ਦੇ ਰਿਹਾ ਬੀਤੇ ਦਿਨ ਵੀ ਕਿਸਾਨਾਂ ਨੇ ਆਪ ਹੀ ਪਾੜ ਨੂੰ ਭਰਿਆ ਸੀ ਅਤੇ ਹੁਣ ਅਜ ਵੀ ਪਿੰਡਾਂ ਦੇ ਕਿਸਾਨ ਜਿੰਨਾਂ ਪਿੰਡਾਂ ਨੂੰ ਇਸ ਮਾਇਨਰ ਤੋਂ ਪਾਣੀ ਸਪਲਾਈ ਹੁੰਦੀ ਹੈ ਉਹਨਾਂ ਪਿੰਡਾਂ ਦੇ ਕਿਸਾਨ ਹੀ ਇਸ ਪਾੜ ਨੂੰ ਭਰਨ 'ਚ ਲੱਗੇ ਹੋਏ ਹਨ। ਐਤਵਾਰ ਦੇ ਦਿਨ ਕੋਈ ਵਿਭਾਗੀ ਅਧਿਕਾਰੀ ਨਹੀਂ ਪਹੁੰਚਿਆ। ਉਧਰ ਕਿਸਾਨਾਂ ਦਾ ਕਹਿਣਾ ਕਿ ਦੋ ਦਿਨ ਦੇ ਪਾੜ ਕਾਰਨ ਕਈ ਕਿਸਾਨਾਂ ਦਾ ਨੁਕਸਾਨ ਹੋਇਆ ਹੈ।