ਚੰਡੀਗੜ੍ਹ 'ਚ ਪ੍ਰੀਖਿਆਵਾਂ ਦੌਰਾਨ 2 ਕਾਲਜਾਂ ਦੇ ਪ੍ਰੀਖਿਆ ਕੇਂਦਰ ਬਦਲੇ, ਜਾਣੋ ਕੀ ਹੈ ਕਾਰਨ
Friday, Dec 22, 2023 - 10:19 AM (IST)
ਚੰਡੀਗੜ੍ਹ (ਆਸ਼ੀਸ਼) : ਸ਼ਹਿਰ ਦੇ ਕਾਲਜਾਂ 'ਚ ਸਲਾਨਾ ਪ੍ਰੀਖਿਆਵਾਂ ਚੱਲ ਰਹੀਆਂ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਫੇਰੀ ਕਾਰਨ 2 ਕਾਲਜਾਂ ਦੇ ਪ੍ਰੀਖਿਆ ਕੇਂਦਰਾਂ 'ਚ ਬਦਲਾਅ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਦੇ ਪ੍ਰੋਗਰਾਮ ਨੇੜੇ ਪੈਂਦੇ ਸਕੂਲਾਂ ਦੇ ਸਮੇਂ 'ਚ ਵੀ ਬਦਲਾਅ ਕੀਤਾ ਗਿਆ ਹੈ। ਸੈਕਟਰ-26 ਸਥਿਤ ਚੰਡੀਗੜ੍ਹ ਕਾਲਜ ਆਫ਼ ਇੰਜੀਨੀਅਰਿੰਗ ਟੈਕਨਾਲੋਜੀ ਡਿਪਲੋਮਾ ਅਤੇ ਡਿਗਰੀ ਵਿਖੇ ਕਰਵਾਏ ਜਾ ਰਹੇ ਸਮਾਗਮ ਕਾਰਨ ਸਲਾਨਾ ਪ੍ਰੀਖਿਆਵਾਂ ਦੇ ਸੈਂਟਰ ਬਦਲ ਦਿੱਤੇ ਗਏ ਹਨ। ਪ੍ਰੋਗਰਾਮ 'ਚ ਕੇਂਦਰੀ ਗ੍ਰਹਿ ਮੰਤਰੀ ਨੇ ਸ਼ਿਰੱਕਤ ਕਰਨੀ ਹੈ। ਕਾਲਜ ਪ੍ਰਬੰਧਕਾਂ ਨੇ ਵਿਦਿਆਰਥੀਆਂ ਨੂੰ ਇਸ ਸਬੰਧੀ ਈਮੇਲ, ਮੋਬਾਇਲ ਅਤੇ ਵਟਸਐਪ ਰਾਹੀਂ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ : ਮੋਹਾਲੀ ਦੇ ਸਕੂਲ 'ਚ ਬਾਸਕਟ ਬਾਲ ਖੇਡਦੇ ਬੱਚੇ ਦੀ ਮੌਤ, CCTV 'ਚ ਕੈਦ ਹੋਈ ਸਾਰੀ ਘਟਨਾ
ਸੈਕਟਰ-26 ਸਥਿਤ ਚੰਡੀਗੜ੍ਹ ਕਾਲਜ ਆਫ਼ ਇੰਜੀਨੀਅਰਿੰਗ ਟੈਕਨਾਲੋਜੀ ਵਿਖੇ ਹੋਣ ਵਾਲੀ ਪੰਜਾਬ ਯੂਨੀਵਰਸਿਟੀ ਦੇ ਰੈਗੂਲਰ ਅਤੇ ਰੀ-ਅਪੀਅਰ ਪ੍ਰੀਖਿਆ ਦੇ ਸੈਂਟਰ 'ਚ ਬਦਲਾਅ ਕੀਤਾ ਗਿਆ ਹੈ। ਹੁਣ ਇਹ ਪ੍ਰੀਖਿਆ ਪੰਜਾਬ ਯੂਨੀਵਰਸਿਟੀ ਦੇ ਬੋਟਨੀ ਵਿਭਾਗ ਦੇ ਨੇੜੇ ਇਮਰਜਿੰਗ ਏਰੀਆ 'ਚ ਹੋਵੇਗੀ। ਪਹਿਲਾਂ ਇਹ ਪ੍ਰੀਖਿਆ ਕਾਲਜ ਖੇਤਰ 'ਚ ਹੀ ਹੋਣੀ ਸੀ ਪਰ ਕੇਂਦਰੀ ਮੰਤਰੀ ਦੀ ਫੇਰੀ ਕਾਰਨ ਪ੍ਰੀਖਿਆ ਕੇਂਦਰ ਬਦਲ ਦਿੱਤਾ ਗਿਆ ਹੈ। ਇਹ ਪ੍ਰੀਖਿਆ ਸਵੇਰ ਅਤੇ ਦੁਪਹਿਰ ਦੋ ਸ਼ਿਫਟਾਂ 'ਚ ਹੋਵੇਗੀ। ਬੀ. ਈ. ਸਮੈਸਟਰ 1, 3 ਅਤੇ 7 ਵੇਂ ਲਈ ਪ੍ਰੀਖਿਆ ਹੋਣੀ ਹੈ।
ਇਹ ਵੀ ਪੜ੍ਹੋ : ਕਾਂਗਰਸ ਹਾਈਕਮਾਨ ਤੱਕ ਪੁੱਜਿਆ ਨਵਜੋਤ ਸਿੱਧੂ ਵਿਵਾਦ, ਮੰਗਵਾਈ ਗਈ ਰਿਪੋਰਟ
ਪੰਜਾਬ ਯੂਨੀਵਰਸਿਟੀ ਦੀਆਂ ਰੈਗੂਲਰ ਤੇ ਰੀ-ਅਪੀਅਰ ਪ੍ਰੀਖਿਆਵਾਂ
ਸੈਕਟਰ-26 ਸਥਿਤ ਚੰਡੀਗੜ੍ਹ ਕਾਲਜ ਆਫ਼ ਇੰਜਨੀਅਰਿੰਗ ਟੈਕਨਾਲੋਜੀ ਡਿਪਲੋਮਾ ਦੇ ਪ੍ਰੀਖਿਆ ਕੇਂਦਰਾਂ 'ਚ ਵੀ ਬਦਲਾਅ ਕੀਤੇ ਗਏ ਹਨ। ਇੰਜੀਨੀਅਰਿੰਗ ਡਰਾਇੰਗ ਫਰਸਟ ਸਮੈਸਟਰ ਦੀਆਂ ਸਾਰੀਆਂ ਬ੍ਰਾਂਚਾਂ ਅਤੇ ਆਰਕੀਟੈਕਚਰ ਡਰਾਇੰਗ ਤੋਂ ਇਲਾਵਾ ਸਾਰੀਆਂ ਡਰਾਇੰਗ ਅਤੇ ਥਿਊਰੀ ਲਈ ਸੈਕਟਰ-28 ਸਥਿਤ ਗੌਰਮਿੰਟ ਇੰਡਸਟ੍ਰੀਅਲ ਟ੍ਰੇਨਿੰਗ ਇੰਸਟੀਚਿਊਟ ਵਿਖੇ ਇਕ ਸੈਂਟਰ ਬਣਾਇਆ ਗਿਆ ਹੈ। ਸਵੇਰ ਦੀ ਸ਼ਿਫਟ ਦੇ ਥਿਊਰੀ ਪੇਪਰ ਲਈ ਸੈਕਟਰ 10 ਵਿਖੇ ਸਰਕਾਰੀ ਪੋਲੀਟੈਕਨਿਕ ਫਾਰ ਵੂਮੈਨ 'ਚ ਪ੍ਰੀਖਿਆ ਕੇਂਦਰ ਬਣਾਇਆ ਗਿਆ ਹੈ। ਸੈਕਟਰ-26 ਸਥਿਤ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਅਤੇ ਗੁਰੂ ਗੋਬਿੰਦ ਸਿੰਘ ਕਾਲਜ ਫ਼ਾਰ ਵੂਮੈਨ 'ਚ ਵੀ ਪੰਜਾਬ ਯੂਨੀਵਰਸਿਟੀ ਦੀਆਂ ਸਲਾਨਾ ਪ੍ਰੀਖਿਆਵਾਂ ਕਰਵਾਈਆਂ ਜਾ ਰਹੀਆਂ ਹਨ। ਪੰਜਾਬ ਯੂਨੀਵਰਸਿਟੀ ਵਲੋਂ ਜਾਰੀ ਡੇਟਸ਼ੀਟ ਅਨੁਸਾਰ ਸ਼ੁੱਕਰਵਾਰ ਦੋਵੇਂ ਸ਼ਿਫਟਾਂ 'ਚ ਕਰੀਬ 2500 ਵਿਦਿਆਰਥੀ ਪ੍ਰੀਖਿਆ ਦੇਣਗੇ, ਜਿਸ ਲਈ ਕਾਲਜ ਪ੍ਰਬੰਧਕਾਂ ਨੇ ਵੀਰਵਾਰ ਹੀ ਤਿਆਰੀ ਕਰ ਲਈ।
ਸਕੂਲ ਨੇ ਕੀਤੀਆਂ ਛੁੱਟੀਆਂ, ਕਈਆਂ ਨੇ ਸਮੇਂ ’ਚ ਕੀਤਾ ਬਦਲਾਅ
ਸੈਕਟਰ-26 ਸਥਿਤ ਸੇਂਟ ਜੌਨਸ ਹਾਈ ਸਕੂਲ ਨੇ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਸੈਕਟਰ-26 ਸਥਿਤ ਸੈਕਰਡ ਹਾਰਟ ਸਕੂਲ ਨੇ ਫੈਸਟ ਕਾਰਨ ਛੁੱਟੀ ਦਾ ਸਮਾਂ ਬਦਲ ਕੇ 11.30 ਵਜੇ ਕਰ ਦਿੱਤਾ ਗਿਆ ਹੈ। ਸੈਕਟਰ-26 ਸਥਿਤ ਸੇਂਟ ਕਬੀਰ ਪਬਲਿਕ ਸਕੂਲ ਵਿਚ ਬੱਚਿਆਂ ਨੂੰ ਛੁੱਟੀ ਦੁਪਹਿਰ 1 ਵਜੇ ਹੋਵੇਗੀ। ਸਟ੍ਰਾਬੇਰੀ ਫੀਲਡ ਹਾਈ ਸਕੂਲ ਵਿਚ ਦੁਪਹਿਰ 1:45 ਵਜੇ ਛੁੱਟੀ ਹੋਵੇਗੀ, ਤਾਂ ਜੋ ਆਵਾਜਾਈ ਨਿਰਵਿਘਨ ਰਹਿ ਸਕੇ। ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਅਤੇ ਪਬਲਿਕ ਸਕੂਲ ਵਿਚ ਵੀ ਪ੍ਰੀਖਿਆਵਾਂ ਹੋਣ ਜਾ ਰਹੀਆਂ ਹਨ, ਜਿਸ ਕਾਰਨ ਸਿਰਫ਼ ਉਹੀ ਵਿਦਿਆਰਥੀ ਹੀ ਆਉਣਗੇ, ਜਿਨ੍ਹਾਂ ਦੇ ਪੇਪਰ ਹਨ। ਸੈਕਟਰ-26 ਦੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਅਤੇ ਗੁਰੂ ਗੋਬਿੰਦ ਸਿੰਘ ਕਾਲਜ ਫ਼ਾਰ ਵੂਮੈਨ ਨੇ ਵਿਦਿਆਰਥਣਾਂ ਨੂੰ ਸਮੇਂ ਤੋਂ ਪਹਿਲਾਂ ਪ੍ਰੀਖਿਆ ਕੇਂਦਰ ਪਹੁੰਚਣ ਲਈ ਕਿਹਾ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8