ਇਕ ਵਾਰ ਫਿਰ ਦਹਿਲ ਜਾਣਾ ਸੀ ਪੰਜਾਬ, ਪੁਲਸ ਨੇ ਫੜਿਆ RDX ਤੇ ਹਥਿਆਰਾਂ ਦਾ ਜ਼ਖੀਰਾ, DGP ਨੇ ਕੀਤਾ ਖੁਲਾਸਾ
Sunday, May 11, 2025 - 01:38 PM (IST)

ਅੰਮ੍ਰਿਤਸਰ- ਇੱਕ ਸਾਂਝੇ ਆਪ੍ਰੇਸ਼ਨ 'ਚ ਸੀਮਾ ਸੁਰੱਖਿਆ ਬਲ ਅਤੇ ਅੰਮ੍ਰਿਤਸਰ ਦਿਹਾਤੀ ਪੁਲਸ ਨੇ ਸਾਂਝੇ ਤੌਰ 'ਤੇ ਅਤੇ ਸਫਲਤਾਪੂਰਵਕ ਸਰਹੱਦ ਪਾਰ ਡਰੋਨ-ਅਧਾਰਤ ਤਸਕਰੀ ਦੀ ਇੱਕ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਟਵੀਟ ਕਰ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ 10 ਮਈ, 2025 ਨੂੰ, ਪਿੰਡ ਚੱਕ ਬਾਲਾ (ਪੀਐਸ ਅਜਨਾਲਾ ਅਧੀਨ) ਦੇ ਨੇੜੇ ਸੁਚੇਤ ਸਥਾਨਕ ਲੋਕਾਂ ਤੋਂ ਮਿਲੀ ਜਾਣਕਾਰੀ 'ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਸਾਡੀਆਂ ਟੀਮਾਂ ਨੇ ਖੇਤਾਂ ਤੋਂ ਹਥਿਆਰਾਂ ਅਤੇ ਵਿਸਫੋਟਕਾਂ ਦੀ ਇੱਕ ਖੇਪ ਬਰਾਮਦ ਕੀਤੀ।
ਇਹ ਵੀ ਪੜ੍ਹੋ- ਅੰਮ੍ਰਿਤਸਰ ਵਾਸੀਆਂ ਲਈ ਵੱਡੀ ਖ਼ਬਰ, ਡੀ. ਸੀ. ਨੇ ਜਾਰੀ ਕੀਤੇ ਨਵੇਂ ਹੁਕਮ
ਜ਼ਬਤ ਕੀਤੀ ਗਈ ਸਮੱਗਰੀ ਵਿੱਚ ਸ਼ਾਮਲ ਹਨ:
▪️ ਚਾਰ ਮੈਗਜ਼ੀਨਾਂ ਦੇ ਨਾਲ ਦੋ .30 ਕੈਲੀਬਰ ਪਿਸਤੌਲ
▪️ 30 ਜ਼ਿੰਦਾ ਕਾਰਤੂਸ
▪️ ਦੋ ਹੈਂਡ ਗ੍ਰਨੇਡ
▪️ ਦੋ ਲੀਵਰ ਡੈਟੋਨੇਟਰ
▪️ ਰਿਮੋਟ ਕੰਟਰੋਲ ਡਿਵਾਈਸ ਅਤੇ ਚਾਰਜਰ
▪️ ਕਮਾਂਡ ਮਕੈਨਿਜ਼ਮ
▪️ ਅੱਠ ਬੈਟਰੀਆਂ
▪️ ਬਲੈਕ ਬਾਕਸ
▪️ 972 ਗ੍ਰਾਮ RDX
ਇਹ ਵੀ ਪੜ੍ਹੋ- ਲੰਘੀ ਰਾਤ ਫਿਰ ਪਾਕਿ ਵੱਲੋਂ ਤਰਨਤਾਰਨ 'ਚ ਛੱਡੇ ਗਏ ਡਰੋਨਜ਼, ਲੋਕ ਡਰ ਦੇ ਸਾਏ ਹੇਠ ਕੱਟ ਰਹੇ ਰਾਤਾਂ
ਡੀ. ਜੀ. ਪੀ. ਨੇ ਦੱਸਿਆ ਕਿ ਵਿਸਫੋਟਕ ਪਦਾਰਥ ਐਕਟ, ਆਰਮਜ਼ ਐਕਟ ਅਤੇ ਏਅਰਕ੍ਰਾਫਟ ਐਕਟ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਸ ਸਾਡੇ ਨਾਗਰਿਕਾਂ ਦੀਆਂ ਜਾਨਾਂ ਦੀ ਰਾਖੀ, ਸਰਹੱਦ ਪਾਰ ਤੋਂ ਆਉਣ ਵਾਲੇ ਖਤਰਿਆਂ ਨੂੰ ਬੇਅਸਰ ਕਰਨ ਅਤੇ ਕਾਨੂੰਨ ਦੇ ਸ਼ਾਸਨ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹਾਂ।
ਇਹ ਵੀ ਪੜ੍ਹੋ- ਪਠਾਨਕੋਟ ਸ਼ਹਿਰ 'ਚ ਹੋਏ 3 ਵੱਡੇ ਧਮਾਕੇ! ਲਗਾਤਾਰ ਵੱਜ ਰਹੇ ਖ਼ਤਰੇ ਦੇ ਘੁੱਗੂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8