ਨਸ਼ੀਲੀਆਂ ਗੋਲੀਆਂ ਵੇਚਦਾ ਦਵਾਈ ਵਿਕਰੇਤਾ ਬੇਪਰਦ

Wednesday, Oct 04, 2017 - 04:13 AM (IST)

ਨਸ਼ੀਲੀਆਂ ਗੋਲੀਆਂ ਵੇਚਦਾ ਦਵਾਈ ਵਿਕਰੇਤਾ ਬੇਪਰਦ

ਅੰਮ੍ਰਿਤਸਰ,  (ਜ. ਬ.)-   ਫਤਿਹਗੜ੍ਹ ਚੂੜੀਆਂ ਬਾਈਪਾਸ ਪੁਲਸ ਚੌਕੀ ਨੇ ਡਰੱਗ ਵਿਭਾਗ ਦੀ ਟੀਮ ਸਮੇਤ ਛਾਪੇਮਾਰੀ ਕਰਦਿਆਂ ਨਸ਼ੀਲੀਆਂ ਗੋਲੀਆਂ ਵੇਚਣ ਵਾਲੇ ਇਕ ਦਵਾਈ ਵਿਕਰੇਤਾ ਨੂੰ ਬੇਪਰਦ ਕੀਤਾ ਹੈ। ਡਰੱਗ ਇੰਸਪੈਕਟਰ ਬਬਲੀਨ ਕੌਰ ਦੀ ਟੀਮ ਵੱਲੋਂ ਨੰਗਲੀ ਭੱਠਾ ਸਥਿਤ ਸੰਦੀਪ ਮੈਡੀਕਲ ਸਟੋਰ 'ਤੇ ਛਾਪੇਮਾਰੀ ਕਰਦਿਆਂ 140 ਨਸ਼ੀਲੀਆਂ ਗੋਲੀਆਂ ਟਰੋਮੋਡੋਲ ਬਰਾਮਦ ਕਰਦਿਆਂ ਦੁਕਾਨ ਮਾਲਕ ਸੰਦੀਪ ਕੁਮਾਰ ਵਾਸੀ ਜੁਝਾਰ ਸਿੰਘ ਨਗਰ ਅਜਨਾਲਾ ਰੋਡ ਖਿਲਾਫ ਡਰੱਗ ਵਿਭਾਗ ਦੀ ਟੀਮ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਚੌਕੀ ਇੰਚਾਰਜ ਏ. ਐੱਸ. ਆਈ. ਗੁਰਜੀਤ ਸਿੰਘ ਨੇ ਦੱਸਿਆ ਕਿ ਇਤਲਾਹ ਹਾਸਲ ਹੋਣ 'ਤੇ ਨਸ਼ੀਲੀਆਂ ਗੋਲੀਆਂ ਵੇਚਣ ਸਬੰਧੀ ਉਕਤ ਦੁਕਾਨਦਾਰ ਖਿਲਾਫ ਡਰੱਗ ਵਿਭਾਗ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਹੈ। 
ਆਟੋ ਰਿਕਸ਼ਾ ਦੀ ਟੱਕਰ 'ਚ ਜ਼ਖਮੀ ਨੌਜਵਾਨ ਨੇ ਦਮ ਤੋੜਿਆ - ਬੀਤੀ 30 ਸਤੰਬਰ ਦੀ ਰਾਤ ਆਟੋ ਰਿਕਸ਼ਾ ਦੀ ਟੱਕਰ 'ਚ ਜ਼ਖਮੀ ਹੋਏ ਰਾਜਨ ਸਿੰਘ ਨੇ ਇਲਾਜ ਦੌਰਾਨ ਗੁਰੂ ਰਾਮਦਾਸ ਹਸਪਤਾਲ 'ਚ ਦਮ ਤੋੜ ਦਿੱਤਾ। ਮ੍ਰਿਤਕ ਦੇ ਭਰਾ ਰਾਜਾ ਸਿੰਘ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਕੇ ਥਾਣਾ ਮਕਬੂਲਪੁਰਾ ਦੀ ਪੁਲਸ ਆਟੋ ਚਾਲਕ ਗੋਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਨਿਹੰਗਾ ਵਾਲਾ ਬਾਜ਼ਾਰ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।


Related News