ਜ਼ਿਲ੍ਹੇ ’ਚ 11 ਹੋਰ ਲੋਕਾਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ
Wednesday, Jul 22, 2020 - 01:55 AM (IST)
ਗੁਰਦਾਸਪੁਰ, (ਹਰਮਨ, ਵਿਨੋਦ)– ਜ਼ਿਲਾ ਗੁਰਦਾਸਪੁਰ ’ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਲਗਾਤਾਰ ਵਧ ਰਹੀ ਗਿਣਤੀ ਦੇ ਮੱਦੇਨਜ਼ਰ ਅੱਜ 11 ਲੋਕਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ, ਜਿਨ੍ਹਾਂ ’ਚੋਂ ਇਕ ਮੂਲ੍ਹਿਆਂਵਾਲ ਨਾਲ ਸਬੰਧਤ 44 ਸਾਲ ਦੀ ਔਰਤ ਹੈ ਜਦੋਂ ਕਿ ਦੂਸਰੀ ਔਰਤ ਪਿੰਡ ਨਬੀਪੁਰ ਦੀ 55 ਸਾਲਾਂ ਦੀ ਹੈ। ਤੀਸਰੀ ਔਰਤ ਬਟਾਲਾ ਦੀ ਡਾਇਮੰਡ ਕਲੋਨੀ ਦੀ ਰਹਿਣ ਵਾਲੀ ਹੈ, ਜਿਸ ਦੀ ਉਮਰ 42 ਸਾਲ ਹੈ। ਇਨ੍ਹਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਉਣ ਦੇ ਤੁਰੰਤ ਬਾਅਦ ਸਿਹਤ ਵਿਭਾਗ ਵੱਲੋਂ ਇਨ੍ਹਾਂ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲੇ ਵਿਚ ਕੋਰੋਨਾ ਵਾਇਰਸ ਦੇ 24 ਹਜ਼ਾਰ 294 ਸ਼ੱਕੀ ਮਰੀਜ਼ਾਂ ਦੀ ਸੈਂਪਲਿੰਗ ਕੀਤੀ ਗਈ, ਜਿਸ ਵਿਚੋਂ 23350 ਨੈਗੇਵਿਟ ਆਏ ਹਨ ਜਦੋਂ ਕਿ 2 ਸੈਂਪਲ ਰਿਜੈਕਟ ਹੋਏ ਹਨ ਅਤੇ 674 ਪੈਂਡਿੰਗ ਹਨ। ਇਸ ਮੌਕੇ ਜ਼ਿਲੇ ਵਿਚ 47 ਐਕਟਿਵ ਕੋਰੋਨਾ ਪੀੜਤ ਹਨ।
ਬਟਾਲਾ, (ਬੇਰੀ)-ਸਿਵਲ ਹਸਪਤਾਲ ਬਟਾਲਾ ਦੇ ਐੱਸ. ਐੱਮ. ਓ. ਡਾ. ਸੰਜੀਵ ਕੁਮਾਰ ਭੱਲਾ ਨੇ ਦੱਸਿਆ ਕਿ ਦਿਨੋ ਦਿਨ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਕਾਰਣ ਅੱਜ ਬਟਾਲਾ ’ਚ 8 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ ਨੂੰ ਘਰਾਂ ਵਿਚ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਪਾਜ਼ੇਟਿਵ ਪਾਏ ਲੋਕਾਂ ਵਿਚ 5 ਗੁਰੂ ਨਾਨਕ ਨਗਰ, 2 ਨਹਿਰੂ ਗੇਟ ਦੇ ਕੋਟ ਕੁਲਜਸ ਆਏ ਅਤੇ ਇਕ ਵਿਅਕਤੀ ਸ਼ੁਕਰਪੁਰਾ ਇਲਾਕੇ ਦਾ ਹੈ। ਐੱਸ. ਐੱਮ. ਓ. ਨੇ ਦੱਸਿਆ ਕਿ ਜਿਨ੍ਹਾਂ ਇਲਾਕਿਆਂ ਵਿਚ ਕੋਰੋਨਾ ਪਾਜ਼ੇਟਿਵ ਵਿਅਕਤੀ ਆਏ ਹਨ, ਉਨ੍ਹਾਂ ਇਲਾਕਿਆ ਨੂੰ ਸੀਲ ਕਰ ਦਿੱਤਾ ਗਿਆ ਹੈ। ਡਾ. ਭੱਲਾ ਨੇ ਦੱਸਿਆ ਕਿ ਅੱਜ ਕੁਲ 330 ਲੋਕਾਂ ਦੇ ਨਵੇਂ ਸੈਂਪਲ ਕੋਰੋਨਾ ਟੈਸਟ ਲਈ ਲਏ ਗਏ ਹਨ, ਜਿਨ੍ਹਾਂ ਨੂੰ ਜਾਂਚ ਲਈ ਲੈਬ ਵਿਚ ਭੇਜ ਦਿੱਤਾ ਗਿਆ ਹੈ।