ਰਾਜਮਿਸਤਰੀ ਦੇ ਪਰਸ ’ਚੋਂ 25 ਹਜ਼ਾਰ ਨਗਦੀ ਚੋਰੀ ਕਰਕੇ 2 ਮਜ਼ਦੂਰ ਫਰਾਰ, ਮਾਮਲਾ ਦਰਜ

Monday, May 04, 2026 - 01:54 PM (IST)

ਰਾਜਮਿਸਤਰੀ ਦੇ ਪਰਸ ’ਚੋਂ 25 ਹਜ਼ਾਰ ਨਗਦੀ ਚੋਰੀ ਕਰਕੇ 2 ਮਜ਼ਦੂਰ ਫਰਾਰ, ਮਾਮਲਾ ਦਰਜ

ਬਟਾਲਾ (ਸਾਹਿਲ, ਯੋਗੀ)- ਰਾਜਮਿਸਤਰੀ ਦੇ ਪਰਸ ਵਿਚੋਂ 25000 ਨਗਦੀ, ਕਟਰ ਮਸ਼ੀਨ ਸਮੇਤ ਹੋਰ ਸਮਾਨ ਚੋਰੀ ਕਰਕੇ ਫਰਾਰ ਹੋੲੋ ਦੋ ਅਣਪਛਾਤੇ ਮਜ਼ਦੂਰਾਂ ਖਿਲਾਫ ਥਾਣਾ ਸਿਟੀ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਸੇਵਕ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਗੁਰਨਾਮ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਦਾਲਮ ਨੇ ਲਿਖਵਾਇਆ ਹੈ ਕਿ ਉਹ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਅਤੇ ਬੀਤੀ 24 ਅਪ੍ਰੈਲ ਨੂੰ ਸਾਊਥ ਸਿਟੀ ਫੇਸ-1 ਅਚਲੀ ਗੇਟ ਵਿਖੇ ਲੈਂਟਰ ਪੈਣਾ ਸੀ, ਜਿਸਦੇ ਚਲਦਿਆਂ ਸ਼ਟਰਿੰਗ ਲਈ ਮਜ਼ਦੂਰ ਲਗਵਾਏ ਸਨ ਅਤੇ ਦੁਪਹਿਰ ਸਮੇਂ ਸ਼ਟਰਿੰਗ ਦਾ ਕੰਮ ਚੱਲ ਰਿਹਾ ਸੀ ਤਾਂ ਉਸ ਨੇ ਛੱਤ ਤੋਂ ਹੇਠਾਂ ਆ ਕੇ ਦੇਖਿਆ ਤਾਂ ਦੋ ਮਜ਼ਦੂਰ ਨਹੀਂ ਸੀ, ਜੋ ਉਸ ਦੇ ਪਰਸ ਵਿਚੋਂ 25000 ਕੈਸ਼, ਇਕ ਕਟਰ ਮਸ਼ੀਨ, ਇਕ ਵਾਈਬਬਰੇਟਰ, 20 ਕਿਲੋ ਲੋਹੇ ਦੇ ਪੀਸ ਚੋਰੀ ਕਰਕੇ ਲੈ ਗਏ। ਉਕਤ ਸਬ ਇੰਸਪੈਕਟਰ ਨੇ ਅੱਗੇ ਦੱਸਿਆ ਕਿ ਉਪਰੋਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਦੋ ਅਣਪਛਾਤੇ ਵਿਅਕਤੀਆਂ (ਮਜ਼ਦੂਰਾਂ) ਖਿਲਾਫ ਬਣਦੀ ਧਾਰਾ ਹੇਠ ਥਾਣਾ ਸਿਟੀ ਵਿਚ ਮਾਮਲਾ ਦਰਜ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਡੇਰਾ ਬਿਆਸ ਨੂੰ ਰਾਸ਼ਟਰਪਤੀ ਤੋਂ ਵੱਡੀ ਰਾਹਤ, ਹੁਣ ਹਿਮਾਚਲ 'ਚ ਆਪਣੇ ਨਾਂ ਕਰਵਾ ਸਕਣਗੇ ਜ਼ਮੀਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News