ਚੰਡੀਗੜ੍ਹ ਡਾਇਰੈਕਟੋਰੇਟ ਦੇ ਦਫਤਰ ਅੱਗੇ ਧਰਨਾ ਲਾਉਣ ''ਤੇ ਮਿਲਿਆ ਮੀਟਿੰਗ ਦਾ ਸਮਾਂ

Thursday, Dec 07, 2017 - 12:41 PM (IST)

ਚੰਡੀਗੜ੍ਹ ਡਾਇਰੈਕਟੋਰੇਟ ਦੇ ਦਫਤਰ ਅੱਗੇ ਧਰਨਾ ਲਾਉਣ ''ਤੇ ਮਿਲਿਆ ਮੀਟਿੰਗ ਦਾ ਸਮਾਂ


ਮੋਗਾ (ਸੰਦੀਪ) - ਸੂਬੇ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ 'ਚ ਤਾਇਨਾਤ ਵਰਕਰਾਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਮਲਟੀਪਰਪਜ਼ ਹੈਲਥ ਵਰਕਰਜ਼ ਇੰਪਲਾਈਜ਼ ਯੂਨੀਅਨ ਪੰਜਾਬ ਨੇ ਸਟੇਟ ਨੇਤਾ ਕੁਲਬੀਰ ਸਿੰਘ ਢਿੱਲੋਂ ਦੀ ਅਗਵਾਈ 'ਚ ਸਮੂਹ ਜਨਰਲ ਬਾਡੀ ਅਤੇ ਪ੍ਰਦੇਸ਼ ਦੇ ਵੱਖ-ਵੱਖ ਜ਼ਿਲਿਆਂ ਤੋਂ ਪਹੁੰਚੇ ਸਾਥੀਆਂ ਦੀ ਹਾਜ਼ਰੀ 'ਚ ਡਾਇਰੈਕਟੋਰੇਟ ਸਿਹਤ ਵਿਭਾਗ ਚੰਡੀਗੜ੍ਹ ਦੇ ਦਫਤਰ ਅੱਗੇ ਧਰਨਾ ਦੇ ਕੇ ਵਿਭਾਗ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਸਮੇਂ ਕੁਲਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਵਿਭਾਗੀ ਹਾਈਕਮਾਨ ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਦੀਆਂ ਮੰਗਾਂ ਦੇ ਪ੍ਰਤੀ ਲਾਰੇਬਾਜ਼ੀ ਅਤੇ ਟਾਲ-ਮਟੋਲ ਦੀ ਨੀਤੀ ਅਪਣਾ ਰਿਹਾ ਹੈ। 
ਉਨ੍ਹਾਂ ਦੱਸਿਆ ਕਿ ਜਥੇਬੰਦੀ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਮਨਵਾ ਕੇ ਹੀ ਸਾਹ ਲਵੇਗੀ। ਇਸ ਕਰ ਕੇ ਇਹ ਧਰਨਾ ਦਿੱਤਾ ਗਿਆ ਸੀ, ਜਿਸ 'ਚ ਡਾਇਰੈਕਟਰ ਡਾ. ਰਾਜੀਵ ਭੱਲਾ ਨੇ ਨਿੱਜੀ ਤੌਰ 'ਤੇ ਪਹੁੰਚ ਕੇ ਜਿੱਥੇ ਉਨ੍ਹਾਂ ਤੋਂ ਮੰਗ-ਪੱਤਰ ਲਿਆ, ਉੱਥੇ ਹੀ ਉਨ੍ਹਾਂ ਵੱਲੋਂ ਜਥੇਬੰਦੀ ਦੀਆਂ ਮੰਗਾਂ ਲਿਖਤੀ ਤੌਰ 'ਤੇ ਮਨਵਾਉਣ ਤੇ ਲਾਗੂ ਕਰਵਾਉਣ ਲਈ ਉਨ੍ਹਾਂ ਨੂੰ 14 ਦਸੰਬਰ ਨੂੰ ਸਵੇਰੇ 11 ਵਜੇ ਵਿਸ਼ੇਸ਼ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਦੇ ਦਿੱਤੇ ਵਿਸ਼ਵਾਸ 'ਤੇ ਉਨ੍ਹਾਂ ਧਰਨਾ ਚੁੱਕਿਆ।

ਇਹ ਹਨ ਯੂਨੀਅਨ ਦੀਆਂ ਮੰਗਾਂ 
. ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ।
. ਮੁਲਾਜ਼ਮਾਂ ਨੂੰ ਬਣਦੀ ਤਰੱਕੀ ਬਿਨਾਂ ਸ਼ਰਤਾਂ ਰੱਖੇ ਦਿੱਤੀ ਜਾਵੇ।
. ਸਿਹਤ ਵਿਭਾਗ ਦਾ ਨਿੱਜੀਕਰਨ ਨਾ ਕੀਤਾ ਜਾਵੇ।
. ਮੁਲਾਜ਼ਮਾਂ ਦੇ ਰੋਕੇ ਗਏ ਭੱਤਿਆਂ ਨੂੰ ਤੁਰੰਤ ਸਮਾਂ ਗਵਾਏ ਜਾਰੀ ਕੀਤਾ ਜਾਵੇ। 

ਇਹ ਸਨ ਹਾਜ਼ਰ
ਇੰਦਰਜੀਤ ਸਿੰਘ, ਐਡੀਟਰ ਰਾਜ ਕੁਮਾਰ ਮੋਗਾ, ਸੁਨੀਲ ਕੁਮਾਰ ਫਰੀਦਕੋਟ, ਮੁਖਤਿਆਰ ਸਿੰਘ ਲੁਧਿਆਣਾ, ਸਰਬਜੀਤ ਕੌਰ ਸੰਗਰੂਰ, ਮਹਿੰਦਰ ਕੌਰ, ਕੰਵਲਜੀਤ ਸਿੰਘ ਅੰਮ੍ਰਿਤਸਰ, ਟਹਿਲ ਸਿੰਘ ਫਾਜ਼ਿਲਕਾ ਗਣੇਸ਼ਪਾਲ ਸ਼ਰਮਾ ਆਦਿ।  


Related News