ਸੜਕ ਹਾਦਸੇ ''ਚ ਜ਼ਖ਼ਮੀ ਹੋਏ ਵਿਅਕਤੀ ਦੀ ਮੌਤ

Monday, Nov 20, 2017 - 04:11 AM (IST)

ਸੜਕ ਹਾਦਸੇ ''ਚ ਜ਼ਖ਼ਮੀ ਹੋਏ ਵਿਅਕਤੀ ਦੀ ਮੌਤ

ਫਾਜ਼ਿਲਕਾ, (ਨਾਗਪਾਲ, ਲੀਲਾਧਰ)- ਪਿੰਡ ਚਾਂਦਮਾਰੀ ਨੇੜੇ ਲਗਭਗ ਇਕ ਹਫ਼ਤਾ ਪਹਿਲਾਂ ਮੋਟਰਸਾਈਕਲ ਅਤੇ ਟਰੈਕਟਰ-ਟਰਾਲੀ ਵਿਚਕਾਰ ਹੋਈ ਟੱਕਰ ਵਿਚ ਜ਼ਖ਼ਮੀ ਹੋਏ ਵਿਅਕਤੀ ਦੀ ਬੀਤੀ ਰਾਤ ਮੌਤ ਹੋ ਗਈ। 
ਸਥਾਨਕ ਸਿਵਲ ਹਸਪਤਾਲ ਵਿਚ ਮ੍ਰਿਤਕ ਜਗਦੀਸ਼ ਸਿੰਘ (30) ਵਾਸੀ ਪਿੰਡ ਸੈਦੋ ਕੇ ਹਿਠਾੜ ਦੇ ਪਿਤਾ ਮੱਲ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ 13 ਨਵੰਬਰ ਨੂੰ ਮੋਟਰਸਾਈਕਲ 'ਤੇ ਕਿਸੇ ਵਿਅਕਤੀ ਨੂੰ ਫਾਜ਼ਿਲਕਾ-ਫਿਰੋਜ਼ਪੁਰ ਰੋਡ 'ਤੇ ਸਥਿਤ ਟੋਲ ਟੈਕਸ ਨੇੜੇ ਛੱਡਣ ਲਈ ਆਇਆ ਸੀ, ਜਦੋਂ ਉਹ ਵਾਪਸ ਜਾ ਰਿਹਾ ਸੀ ਤਾਂ ਰਸਤੇ ਵਿਚ ਪਿੰਡ ਚਾਂਦਮਾਰੀ ਨੇੜੇ ਸਥਿਤ ਇੱਟਾਂ ਦੇ ਭੱਠੇ ਕੋਲ ਖੜ੍ਹੀ ਟਰੈਕਟਰ-ਟਰਾਲੀ ਨਾਲ ਉਸ ਦੀ ਟੱਕਰ ਹੋ ਗਈ ਤੇ ਉਹ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਬਠਿੰਡਾ ਵਿਖੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਬੀਤੀ ਰਾਤ ਲਗਭਗ 8 ਵਜੇ ਉਸ ਦੀ ਮੌਤ ਹੋ ਗਈ। ਸਮਾਚਾਰ ਲਿਖੇ ਜਾਣ ਤੱਕ ਲਾਸ਼ ਸਥਾਨਕ ਸਿਵਲ ਹਸਪਤਾਲ ਦੇ ਪੋਸਟਮਾਰਟਮ ਰੂਮ ਵਿਚ ਰੱਖੀ ਹੋਈ ਸੀ ਤੇ ਪੁਲਸ ਮਾਮਲੇ ਸਬੰਧੀ ਕਾਰਵਾਈ ਕਰ ਰਹੀ ਸੀ। 


Related News