PAU ਦੇ ਸੁਪਰੀਡੈਂਟ ਦੀ ਲਾਸ਼ ਲਟਕਦੀ ਹੋਈ ਮਿਲੀ, ਪੂਰੇ ਇਲਾਕੇ 'ਚ ਸਨਸਨੀ ਵਾਲਾ ਮਾਹੌਲ
Wednesday, Jan 31, 2024 - 12:07 PM (IST)
ਲੁਧਿਆਣਾ (ਰਾਜ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ ’ਚ ਤਾਇਨਾਤ ਸੁਪਰੀਡੈਂਟ ਦੀ ਭੇਤਭਰੇ ਹਾਲਾਤ ’ਚ ਇਕ ਉਸਾਰੀ ਅਧੀਨ ਇਮਾਰਤ ਦੇ ਅੰਦਰ ਸਰੀਏ ਨਾਲ ਲਟਕਦੀ ਹੋਈ ਲਾਸ਼ ਮਿਲੀ ਹੈ, ਜਿਸ ਤੋਂ ਬਾਅਦ ਪੂਰੇ ਇਲਾਕੇ 'ਚ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ ਹੈ। ਮ੍ਰਿਤਕ ਹੈਬੋਵਾਲ ਦਾ ਰਹਿਣ ਵਾਲਾ ਗੁਲਸ਼ਨ ਮਹਿਤਾ ਹੈ। ਸੂਚਨਾ ਤੋਂ ਬਾਅਦ ਥਾਣਾ ਪੀ. ਏ. ਯੂ. ਦੀ ਪੁਲਸ ਮੌਕੇ ’ਤੇ ਪੁੱਜੀ। ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਪਹੁੰਚਾਈ, ਜਿੱਥੇ ਲਾਸ਼ ਦਾ ਪੋਸਟਮਾਰਟਮ ਕਰ ਦਿੱਤਾ ਗਿਆ ਹੈ। ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਗੁਲਜ਼ਮ ਦਾ ਕਤਲ ਕੀਤਾ ਗਿਆ ਹੈ, ਫਿਰ ਲਾਸ਼ ਲਟਕਾਈ ਗਈ ਹੈ ਪਰ ਪੁਲਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਮੌਤ ਦਾ ਅਸਲ ਕਾਰਨ ਪਤਾ ਲੱਗ ਸਕੇਗਾ।
ਇਹ ਵੀ ਪੜ੍ਹੋ : 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ PSEB ਨੇ ਖਿੱਚੀ ਤਿਆਰੀ, ਜਾਰੀ ਕੀਤੇ ਦਿਸ਼ਾ-ਨਿਰਦੇਸ਼
ਜਾਣਕਾਰੀ ਅਨੁਸਾਰ ਗੁਲਸ਼ਨ ਮਹਿਤਾ ਪੀ. ਏ. ਯੂ. ’ਚ ਬਤੌਰ ਸੁਪਰੀਡੈਂਟ ਤਾਇਨਾਤ ਸਨ। ਉਸ ਦੀ ਪਤਨੀ ਅਤੇ ਦੋ ਧੀਆਂ ਹਨ। ਉਹ ਸੋਮਵਾਰ ਨੂੰ ਰੋਜ਼ਾਨਾ ਦੀ ਤਰ੍ਹਾਂ ਘਰੋਂ ਪੀ. ਏ. ਯੂ. ਦਫ਼ਤਰ ਲਈ ਨਿਕਲਿਆ ਸੀ ਪਰ ਦਫ਼ਤਰ ਨਹੀਂ ਪੁੱਜਾ। ਦਫ਼ਤਰ ਤੋਂ ਗੁਲਸ਼ਨ ਦੇ ਭਰਾ ਰਾਜੇਸ਼ ਨੂੰ ਕਾਲ ਕਰ ਕੇ ਪੁੱਛਿਆ ਤਾਂ ਪਤਾ ਲੱਗਾ ਕਿ ਉਹ ਦਫ਼ਤਰ ਨਹੀਂ ਪੁੱਜਿਆ। ਇਸ ਤੋਂ ਬਾਅਦ ਉਸ ਦੇ ਮੋਬਾਇਲ ’ਤੇ ਕਾਲ ਕੀਤੀ ਗਈ ਪਰ ਕਿਸੇ ਨੇ ਨਹੀਂ ਚੁੱਕਿਆ। ਪਰਿਵਾਰ ਨੇ ਉਸ ਨੂੰ ਲੱਭਣਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : ਲੁਧਿਆਣਾ 'ਚ ਅਰਧ ਨਗਨ ਹਾਲਤ 'ਚ ਮਿਲੀ ਔਰਤ ਦੀ ਲਾਸ਼, ਬੁਰੀ ਤਰ੍ਹਾਂ ਸਾੜਿਆ ਚਿਹਰਾ
ਫਿਰ ਉਨ੍ਹਾਂ ਨੂੰ ਪਤਾ ਲੱਗਾ ਕਿ ਹੰਬੜਾਂ ਰੋਡ ਸਥਿਤ ਸਾਈਂ ਧਾਮ ਨੇੜੇ ਪਰਵੀਲਾ ਸਿਟੀ ਦੀ ਇਕ ਉਸਾਰੀ ਅਧੀਨ ਇਮਾਰਤ ਦੇ ਸਰੀਏ ਨਾਲ ਉਸ ਦੀ ਲਾਸ਼ ਲਟਕ ਰਹੀ ਸੀ। ਰਾਜੇਸ਼ ਦੇ ਮੁਤਾਬਕ ਗੁਲਸ਼ਨ ਦੇ ਪੈਰ ਜ਼ਮੀਨ ’ਤੇ ਸਨ ਅਤੇ ਗਲੇ ’ਚ ਮਫਲਰ ਪਾਇਆ ਸੀ। ਉਨ੍ਹਾਂ ਨੇ ਸ਼ੱਕ ਪ੍ਰਗਟ ਕੀਤਾ ਕਿ ਗੁਲਸ਼ਨ ਦਾ ਕਤਲ ਕਰ ਕੇ ਲਟਕਾਇਆ ਗਿਆ ਹੈ। ਉੱਧਰ ਥਾਣਾ ਪੀ. ਏ. ਯੂ. ’ਚ ਤਾਇਨਾਤ ਸਬ ਇੰਸ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ’ਚ ਲੱਗਦਾ ਹੈ ਕਿ ਇਹ ਖ਼ੁਦਕੁਸ਼ੀ ਹੈ। ਬਾਕੀ ਪਰਿਵਾਰ ਨੇ ਜੋ ਦੋਸ਼ ਲਗਾਏ ਹਨ, ਉਸ ’ਤੇ ਵੀ ਜਾਂਚ ਕੀਤੀ ਜਾ ਰਹੀ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਮੌਤ ਦਾ ਕਾਰਨ ਸਪੱਸ਼ਟ ਹੋਵੇਗਾ। ਫਿਰ ਉਸ ਦੇ ਹਿਸਾਬ ਨਾਲ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8