ਕਾਂਗਰਸ ਹਾਈਕਮਾਨ ਨੇ ਸਿੱਧੂ ਨੂੰ ਸੌਂਪੀ ਸੂਬਾ ਚੋਣ ਕਮੇਟੀ ਦੀ ਕਮਾਨ, 28 ਜ਼ਿਲ੍ਹਾ ਪ੍ਰਧਾਨ ਵੀ ਕੀਤੇ ਨਿਯੁਕਤ

Tuesday, Dec 14, 2021 - 12:26 AM (IST)

ਕਾਂਗਰਸ ਹਾਈਕਮਾਨ ਨੇ ਸਿੱਧੂ ਨੂੰ ਸੌਂਪੀ ਸੂਬਾ ਚੋਣ ਕਮੇਟੀ ਦੀ ਕਮਾਨ, 28 ਜ਼ਿਲ੍ਹਾ ਪ੍ਰਧਾਨ ਵੀ ਕੀਤੇ ਨਿਯੁਕਤ

ਚੰਡੀਗੜ੍ਹ(ਅਸ਼ਵਨੀ)- ਕਾਂਗਰਸ ਹਾਈਕਮਾਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸੂਬਾ ਚੋਣ ਕਮੇਟੀ ਦੀ ਕਮਾਨ ਸੌਂਪੀ ਹੈ। ਇਸ ਦੇ ਨਾਲ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਅਹੁਦੇਦਾਰਾਂ ਦੀ ਵੀ ਨਿਯੁਕਤੀ ਕੀਤੀ ਗਈ ਹੈ। ਸੂਬਾ ਇਲੈਕਸ਼ਨ ਕਮੇਟੀ ’ਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਚੇਅਰਮੈਨ ਤਾਇਨਾਤ ਕੀਤਾ ਗਿਆ ਹੈ ਜਦੋਂ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਮੰਤਰੀਆਂ, ਵਿਧਾਇਕਾਂ ਅਤੇ ਸੰਸਦ ਮੈਂਬਰਾਂ ਅਤੇ ਕਾਂਗਰਸ ਨੇਤਾਵਾਂ ਨੂੰ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ।
ਇਨ੍ਹਾਂ ’ਚ ਕੋਆਰਡੀਨੇਸ਼ਨ ਕਮੇਟੀ ਦੀ ਚੇਅਰਪਰਸਨ ਅੰਬਿਕਾ ਸੋਨੀ, ਕੈਂਪੇਨ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ, ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਐੱਚ.ਐੱਸ. ਹੰਸਪਾਲ, ਮੋਹਿੰਦਰ ਸਿੰਘ ਕੇ. ਪੀ., ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਸਕੱਤਰ ਰਮਿੰਦਰ ਆਵਲਾ, ਕੇ. ਐੱਲ. ਸ਼ਰਮਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਉਪ-ਪ੍ਰਧਾਨ ਲਾਲ ਸਿੰਘ, ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਸੁਖਵਿੰਦਰ ਸਿੰਘ ਡੈਨੀ, ਪਵਨ ਗੋਇਲ, ਪੰਜਾਬ ਕਾਂਗਰਸ ਦੇ ਉਪ-ਪ੍ਰਧਾਨ ਗੁਰਪ੍ਰੀਤ ਕਾਂਗੜ, ਵਿਧਾਇਕ ਬਲਬੀਰ ਸਿੰਘ ਸਿੱਧੂ, ਸੁੰਦਰ ਸ਼ਿਆਮ ਅਰੋੜਾ, ਰਾਣਾ ਗੁਰਮੀਤ ਸਿੰਘ ਸੋਢੀ, ਸਾਧੂ ਸਿੰਘ ਧਰਮਸੌਤ, ਅਜਾਇਬ ਸਿੰਘ ਭੱਟੀ, ਨਵਤੇਜ ਸਿੰਘ ਚੀਮਾ, ਰਾਜਕੁਮਾਰ ਚੱਬੇਵਾਲ ਸਮੇਤ ਨੇਤਾ ਹਾਮਿਦ ਮਸੀਹ, ਬਲਬੀਰ ਰਾਣੀ ਸੋਢੀ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ, ਐੱਨ.ਐੱਸ.ਯੂ.ਆਈ. ਦੇ ਪ੍ਰਧਾਨ ਅਕਸ਼ੈ ਸ਼ਰਮਾ, ਪੰਜਾਬ ਸੇਵਾ ਦਲ ਦੇ ਚੀਫ਼ ਆਰਗੇਨਾਈਜ਼ਰ ਨਿਰਮਲ ਕੈਰਾ ਅਤੇ ਲੋਕਸਭਾ ਅਤੇ ਰਾਜ ਸਭਾ ਦੇ ਤਮਾਮ ਸੰਸਦ ਮੈਂਬਰ ਅਤੇ ਪੰਜਾਬ ਸਰਕਾਰ ਦੇ ਸਾਰੇ ਮੰਤਰੀ ਮੈਂਬਰ ਦੇ ਤੌਰ ’ਤੇ ਸ਼ਾਮਲ ਹਨ।

ਇਹ ਵੀ ਪੜ੍ਹੋ- ਵਿਦੇਸ਼ੀ ਫੰਡਿੰਗ ਨੂੰ ਲੈ ਕੇ ਡੱਲੇਵਾਲ ਦਾ ਕਿਸਾਨ ਜਥੇਬੰਦੀਆਂ ’ਤੇ ਦੋਸ਼, ਕਿਹਾ-CM ਬਣਨਾ ਚਾਹੁੰਦੇ ਨੇ ਆਗੂ (ਵੀਡੀਓ)

28 ਜ਼ਿਲ੍ਹਾ ਪ੍ਰਧਾਨਾਂ ਅਤੇ ਕਾਰਜਕਾਰੀ ਪ੍ਰਧਾਨਾਂ ਨੂੰ ਕੀਤਾ ਤਾਇਨਾਤ
ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪੱਧਰ ’ਤੇ 28 ਜ਼ਿਲ੍ਹਾ ਪ੍ਰਧਾਨਾਂ ਸਮੇਤ ਕਾਰਜਕਾਰੀ ਪ੍ਰਧਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਜਲੰਧਰ ਅਰਬਨ ’ਚ ਬਲਰਾਜ ਠਾਕੁਰ ਨੂੰ ਪ੍ਰਧਾਨ ਬਣਾਇਆ ਗਿਆ ਹੈ ਜਦੋਂ ਕਿ ਨਿਰਮਲਜੀਤ ਸਿੰਘ ਨਿੰਮਾ, ਵਿਜੇ ਅਤੇ ਹਰਜਿੰਦਰ ਸਿੰਘ ਨੂੰ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜਲੰਧਰ ਦਿਹਾਤੀ ’ਚ ਦਰਸ਼ਨ ਸਿੰਘ ਨੂੰ ਪ੍ਰਧਾਨ ਜਦੋਂ ਕਿ ਅਸ਼ਵਨੀ ਕੁਮਾਰ ਅਤੇ ਅਸ਼ਵਨੀ ਭੱਲਾ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ। ਫ਼ਤਹਿਗੜ੍ਹ ਸਾਹਿਬ ’ਚ ਸੁਭਾਸ਼ ਸੂਦ ਨੂੰ ਪ੍ਰਧਾਨ ਅਤੇ ਕਾਰਜਕਾਰੀ ਪ੍ਰਧਾਨ ਦੇ ਤੌਰ ’ਤੇ ਰਜਿੰਦਰ ਸਿੰਘ ਬਿੱਟੂ, ਹਰਬੰਸ ਸਿੰਘ ਨੂੰ ਤਾਇਨਾਤ ਕੀਤਾ ਗਿਆ ਹੈ।

ਗੁਰਦਾਸਪੁਰ ’ਚ ਦਰਸ਼ਨ ਮਹਾਜਨ ਨੂੰ ਪ੍ਰਧਾਨ ਅਤੇ ਜੇਮਸ ਮਸੀਹ, ਕੁਲਭੂਸ਼ਣ ਵਿਜ, ਰਵਿੰਦਰ ਸ਼ਰਮਾ ਨੂੰ ਕਾਰਜਕਾਰੀ ਪ੍ਰਧਾਨ ਤਾਇਨਾਤ ਕੀਤਾ ਗਿਆ ਹੈ। ਪਟਿਆਲਾ ਅਰਬਨ ’ਚ ਨਰਿੰਦਰ ਲਾਲੀ ਨੂੰ ਪ੍ਰਧਾਨ ਜਦੋਂ ਕਿ ਕ੍ਰਿਸ਼ਣ ਲਾਲ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ। ਉਥੇ ਹੀ, ਪਟਿਆਲਾ ਦਿਹਾਤੀ ’ਚ ਗੁਰਦੀਪ ਸਿੰਘ ਨੂੰ ਪ੍ਰਧਾਨ ਅਤੇ ਗੁਰਬੀਰ ਸਿੰਘ ਅਤੇ ਵਿਜੇ ਗੌਤਮ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ। ਇਸ ਤਰ੍ਹਾਂ, ਅੰਮ੍ਰਿਤਸਰ ਅਰਬਨ ’ਚ ਅਸ਼ਵਨੀ ਪੱਪੂ ਪ੍ਰਧਾਨ, ਕ੍ਰਿਸ਼ਣ ਸ਼ਰਮਾ, ਬਲਬੀਰ ਸਿੰਘ ਬੱਬੀ ਕਾਰਜਕਾਰੀ ਪ੍ਰਧਾਨ, ਅੰਮ੍ਰਿਤਸਰ ਦਿਹਾਤੀ ’ਚ ਭਗਵੰਤ ਪਾਲ ਸਿੰਘ ਨੂੰ ਪ੍ਰਧਾਨ, ਜਗਵਿੰਦਰ ਪਾਲ ਜੱਗਾ ਕਾਰਜਕਾਰੀ ਪ੍ਰਧਾਨ, ਤਰਤਾਰਨ ’ਚ ਕਿਰਨਦੀਪ ਸਿੰਘ ਨੂੰ ਪ੍ਰਧਾਨ, ਹਰਸ਼ਰਨ ਸਿੰਘ, ਪ੍ਰਦੀਪ ਚੋਪੜਾ ਅਤੇ ਰਾਜਬੀਰ ਸਿੰਘ ਭੁੱਲਰ ਨੂੰ ਕਾਰਜਕਾਰੀ ਪ੍ਰਧਾਨ, ਐੱਸ.ਬੀ.ਐੱਸ. ਨਗਰ ’ਚ ਸੰਦੀਪ ਭਾਟੀਆ ਨੂੰ ਪ੍ਰਧਾਨ, ਰਜਿੰਦਰ ਕੁਮਾਰ ਸ਼ਰਮਾ, ਲਖਬੀਰ ਸਿੰਘ ਨੂੰ ਕਾਰਜਕਾਰੀ ਪ੍ਰਧਾਨ, ਕਪੂਰਥਲਾ ’ਚ ਰਮੇਸ਼ ਸਿੰਘ ਨੂੰ ਪ੍ਰਧਾਨ, ਦਲਜੀਤ ਸਿੰਘ ਰਾਜੂ ਨੂੰ ਕਾਰਜਕਾਰੀ ਪ੍ਰਧਾਨ, ਫਰੀਦਕੋਟ ’ਚ ਦਰਸ਼ਨ ਸਹੋਤਾ ਨੂੰ ਪ੍ਰਧਾਨ, ਵਿੱਕੀ ਭਲੂਰੀਆ, ਅਮਿਤ ਜੁਗਨੂ ਨੂੰ ਕਾਰਜਕਾਰੀ ਪ੍ਰਧਾਨ ਤਾਇਨਾਤ ਕੀਤਾ ਹੈ।

ਇਹ ਵੀ ਪੜ੍ਹੋ : ਕੇਜਰੀਵਾਲ ਦਾ ਦਾਅਵਾ, ਪੰਜਾਬ ’ਚ ਕੁਝ ਮਹੀਨਿਆਂ ਬਾਅਦ ਬਣਨ ਜਾ ਰਹੀ ਹੈ ਈਮਾਨਦਾਰ ਤੇ ਸਾਫ਼-ਸੁਥਰੀ ਸਰਕਾਰ

ਇਸੇ ਤਰ੍ਹਾਂ ਪਠਾਨਕੋਟ ’ਚ ਸੰਜੀਵ ਬੈਂਸ ਨੂੰ ਪ੍ਰਧਾਨ, ਸੰਜੀਵ ਕੁਮਾਰ ਗੋਲਡੀ, ਰਾਕੇਸ਼ ਨੂੰ ਕਾਰਜਕਾਰੀ ਪ੍ਰਧਾਨ, ਐੱਸ.ਏ.ਐੱਸ. ਨਗਰ ’ਚ ਰਿਸ਼ਭ ਜੈਨ ਨੂੰ ਪ੍ਰਧਾਨ, ਨਟਰਾਜਨ ਕੌਸ਼ਲ, ਜਸਬੀਰ ਸਿੰਘ ਭੋਲਾ ਨੂੰ ਕਾਰਜਕਾਰੀ ਪ੍ਰਧਾਨ, ਲੁਧਿਆਣਾ ਅਰਬਨ ’ਚ ਅਸ਼ਵਨੀ ਸ਼ਰਮਾ ਨੂੰ ਪ੍ਰਧਾਨ, ਪਵਨ ਮਹਿਤਾ, ਨਿੱਕੀ ਰਿਆਤ, ਰਾਜੀਵ ਰਾਜਾ, ਡਿੰਪਲ ਰਾਣਾ ਨੂੰ ਕਾਰਜਕਾਰੀ ਪ੍ਰਧਾਨ, ਲੁਧਿਆਣਾ ਦਿਹਾਤੀ ’ਚ ਕਰਨਜੀਤ ਸਿੰਘ ਨੂੰ ਪ੍ਰਧਾਨ, ਸੁਖਪਾਲ ਸਿੰਘ ਨੂੰ ਕਾਰਜਕਾਰੀ ਪ੍ਰਧਾਨ, ਖੰਨਾ ’ਚ ਰੁਪਿੰਦਰ ਸਿੰਘ ਰਾਜਾ ਨੂੰ ਪ੍ਰਧਾਨ, ਕੁਲਵਿੰਦਰ ਸਿੰਘ, ਸੁਰਿੰਦਰ ਕੁਮਾਰ ਨੂੰ ਕਾਰਜਕਾਰੀ ਪ੍ਰਧਾਨ, ਫਿਰੋਜ਼ਪੁਰ ’ਚ ਰਾਜਿੰਦਰ ਛਾਬੜਾ ਨੂੰ ਪ੍ਰਧਾਨ, ਪਰਮਿੰਦਰ ਹਾਂਡਾ ਨੂੰ ਕਾਰਜਕਾਰੀ ਪ੍ਰਧਾਨ, ਬਰਨਾਲਾ ’ਚ ਗੁਰਪ੍ਰੀਤ ਸਿੰਘ ਨੂੰ ਪ੍ਰਧਾਨ, ਰਾਜੀਵ, ਜੱਗਾ ਮਾਨ, ਜਗਤਾਰ ਨੂੰ ਕਾਰਜਕਾਰੀ ਪ੍ਰਧਾਨ, ਮਲੇਰਕੋਟਲਾ ’ਚ ਜਸਪਾਲ ਦਾਸ ਨੂੰ ਪ੍ਰਧਾਨ, ਮਨੋਜ ਕੁਮਾਰ ਉਪਲ, ਮਨਜੀਤ ਸਿੰਘ ਨੂੰ ਕਾਰਜਕਾਰੀ ਪ੍ਰਧਾਨ, ਮੋਗਾ ’ਚ ਕਮਲਜੀਤ ਬਰਾੜ ਨੂੰ ਪ੍ਰਧਾਨ, ਪਰਮਿੰਦਰ ਸਿੰਘ ਡਿੰਪਲ, ਗੁਰਮੀਤ ਮਖੀਜਾ ਨੂੰ ਕਾਰਜਕਾਰੀ ਪ੍ਰਧਾਨ, ਫਾਜ਼ਿਲਕਾ ’ਚ ਰੰਜਮ ਕਾਮਰਾ ਨੂੰ ਪ੍ਰਧਾਨ, ਰਾਜਬਖਸ਼ ਕੰਬੋਜ, ਬੇਗਚੰਦ ਨੂੰ ਕਾਰਜਕਾਰੀ ਪ੍ਰਧਾਨ, ਸ਼੍ਰੀ ਮੁਕਤਸਰ ਸਾਹਿਬ ’ਚ ਹਰਚਰਨ ਸਿੰਘ ਬਰਾੜ ਨੂੰ ਪ੍ਰਧਾਨ, ਸ਼ੁਭਦੀਪ ਬਿੱਟੂ, ਭਰਤਭੂਸ਼ਣ ਬਿੰਟਾ ਨੂੰ ਕਾਰਜਕਾਰੀ ਪ੍ਰਧਾਨ ਤਾਇਨਾਤ ਕੀਤਾ ਹੈ।

ਇਸੇ ਤਰ੍ਹਾਂ ਬਠਿੰਡਾ ਅਰਬਨ ’ਚ ਅਰੁਣ ਵਾਧਵਾ ਨੂੰ ਪ੍ਰਧਾਨ, ਟਿੰਕੂ ਗਰੋਵਰ ਨੂੰ ਕਾਰਜਕਾਰੀ ਪ੍ਰਧਾਨ, ਬਠਿੰਡਾ ਦਿਹਾਤੀ ’ਚ ਕੁਲਵਿੰਦਰ ਸਿੰਘ ਨੂੰ ਪ੍ਰਧਾਨ, ਅਵਤਾਰ ਸਿੰਘ, ਕਿਰਨਦੀਪ ਕੌਰ ਵਿਰਕ ਨੂੰ ਕਾਰਜਕਾਰੀ ਪ੍ਰਧਾਨ, ਮਾਨਸਾ ’ਚ ਮੰਗਤ ਬਾਂਸਲ ਨੂੰ ਪ੍ਰਧਾਨ, ਗੁਰਮੀਤ ਸਿੰਘ ਵਿੱਕੀ, ਕਰਨ ਚੌਹਾਨ ਨੂੰ ਕਾਰਜਕਾਰੀ ਪ੍ਰਧਾਨ, ਹੁਸ਼ਿਆਰਪੁਰ ’ਚ ਕੁਲਦੀਪ ਕੁਮਾਰ ਨੰਦਾ ਨੂੰ ਪ੍ਰਧਾਨ, ਦਵਿੰਦਰ ਪਾਲ ਜੱਟਪੁਰੀ, ਯਾਮਿਨੀ ਗੋਸਰ ਨੂੰ ਕਾਰਜਕਾਰੀ ਪ੍ਰਧਾਨ ਅਤੇ ਰੂਪਨਗਰ ’ਚ ਅਸ਼ਵਨੀ ਸ਼ਰਮਾ ਨੂੰ ਪ੍ਰਧਾਨ ਤਾਇਨਾਤ ਕੀਤਾ ਗਿਆ ਹੈ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ 


author

Bharat Thapa

Content Editor

Related News