ਪੰਜਾਬ ’ਚ ਠੰਡ ਨੇ ਤੋੜਿਆ ਪਿਛਲੇ 11 ਸਾਲਾਂ ਦਾ ਰਿਕਾਰਡ, ਭਾਰੀ ਠੰਡ ਕਾਰਨ ਆਮ ਜਨਜੀਵਨ ਪ੍ਰਭਾਵਿਤ

Friday, Jan 12, 2024 - 06:59 PM (IST)

ਪੰਜਾਬ ’ਚ ਠੰਡ ਨੇ ਤੋੜਿਆ ਪਿਛਲੇ 11 ਸਾਲਾਂ ਦਾ ਰਿਕਾਰਡ, ਭਾਰੀ ਠੰਡ ਕਾਰਨ ਆਮ ਜਨਜੀਵਨ ਪ੍ਰਭਾਵਿਤ

ਮੁੱਲਾਂਪੁਰ ਦਾਖਾ (ਕਾਲੀਆ) : ਨਵਾਂ ਸਾਲ ਚੜ੍ਹਦਿਆਂ ਹੀ ਸੂਰਜ ਦੇਵਤਾ ਜੀ ਦਾ ਅਲੋਪ ਹੋ ਜਾਣਾ ਅਤੇ ਭਾਰੀ ਠੰਡ ਅਤੇ ਸੀਤ ਲਹਿਰ ਨੇ ਜਿੱਥੇ ਆਮ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਕਰ ਕੇ ਰੱਖ ਦਿੱਤਾ ਹੈ, ਉੱਥੇ ਜੀਵ-ਜੰਤੂ, ਪੰਛੀ, ਪਸ਼ੂ ਵੀ ਠੰਡ ਦੇ ਨਾਲ ਠਰ-ਠਰ ਕਰ ਰਹੇ ਹਨ ਅਤੇ ਲੋਕ ਘਰਾਂ ਅਤੇ ਦੁਕਾਨਾਂ ’ਚ ਹੀਟਰ ਅਤੇ ਧੂਣੀਆਂ ਬਾਲ ਕੇ ਆਪਣਾ ਸਮਾਂ ਕੱਟਣ ਲਈ ਮਜਬੂਰ ਹਨ। ਜਿੱਥੇ ਇਸ ਠੰਡ ਨੇ ਗਰਮ ਕੋਟੀਆਂ, ਸ਼ਾਲਾਂ, ਸਵੈਟਰਾਂ ਆਦਿ ਦੀ ਵਿਕਰੀ ’ਚ ਅਥਾਹ ਵਾਧਾ ਕੀਤਾ ਹੈ, ਉੱਥੇ ਗਰੀਬਾਂ ਦੇ ਬਦਾਮ ਮੂੰਗਫਲੀ ਅਤੇ ਰਿਓੜੀਆਂ ਗੱਜਕ ਆਦਿ ਵੀ ਵਿਕਰੀ ਜ਼ੋਰਾਂ ’ਤੇ ਹੈ। ਲੋਹੜੀ ਦੇ ਤਿਉਹਾਰ ਕਾਰਨ ਜਿੱਥੇ ਭਾਰੀ ਠੰਡ ’ਚ ਬਾਜ਼ਾਰ ਗਰਮ ਹਨ, ਉੱਥੇ ਭਾਰੀ ਠੰਡ ਅਤੇ ਸੀਤ ਲਹਿਰ ਫ਼ਸਲਾਂ ਲਈ ਸੋਨੇ ਤੇ ਸੁਹਾਗੇ ਦਾ ਕੰਮ ਕਰ ਰਹੀ ਹੈ। ਖ਼ਾਸ ਕਰ ਕੇ ਕਣਕ ਨੂੰ ਇਸ ਦਾ ਚੋਖਾ ਲਾਭ ਮਿਲਦਾ ਨਜ਼ਰ ਆ ਰਿਹਾ ਹੈ, ਜਿਸ ਦੀ ਬਦੌਲਤ ਕਣਕ ਦਾ ਝਾੜ ਵਧੇਗਾ।

PunjabKesari

ਜਿਸ ਕਰ ਕੇ ਕਿਸਾਨ ਵੀਰਾਂ ਦੀਆਂ ਖੁਸ਼ੀਆਂ ਦੂਣ ਸਵਾਈਆਂ ਹੋ ਰਹੀਆਂ ਹਨ ਅਤੇ ਕਿਸਾਨ ਕਣਕ ’ਤੇ ਯੂਰੀਆ ਖਾਦ ਦਾ ਛਿੜਕਾਅ ਕਰ ਕੇ ਭਾਰੀ ਠੰਡ ਦਾ ਲਾਹਾ ਲੈ ਰਹੇ ਹਨ। ਸੂਰਜ ਦੇਵਤਾ ਦੇ ਦਰਸ਼ਨ ਨਾ ਹੋਣ ਕਾਰਨ ਆਲੂ ਕਾਸ਼ਤਕਾਰਾਂ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਉਕਰਨੀਆਂ ਸ਼ੁਰੂ ਹੋ ਗਈਆਂ ਹਨ ਕਿਉਂਕਿ ਜੇਕਰ ਸੂਰਜ ਦੇਵਤਾ ਨੇ ਆਲੂਆਂ ਦੀ ਫਸਲ ਨੂੰ ਤਪਸ਼ ਨਾ ਪਹੁੰਚਾਈ ਤਾਂ ਆਲੂ ਦਾ ਆਕਾਰ ਛੋਟਾ ਰਹਿ ਸਕਦਾ ਹੈ ਅਤੇ ਝੁਲਸ ਰੋਗ ਦੀ ਮਾਰ ਹੇਠ ਆ ਸਕਦਾ ਹੈ, ਜਿਸ ਕਾਰਨ ਉਨ੍ਹਾਂ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ।

ਇਹ ਵੀ ਪੜ੍ਹੋ : ਧਾਰਮਿਕ ਸਥਾਨਾਂ ਤੋਂ ਪਰਤ ਰਹੇ 4 ਨੌਜਵਾਨਾਂ ਦੀ ਮੌਤ ਕਾਰਨ ਹਲਕਾ ਗੁਰੂਹਰਸਹਾਏ ’ਚ ਸੋਗ ਦੀ ਲਹਿਰ 

ਪੰਜਾਬ ’ਚ ਠੰਡ ਨੇ ਤੋੜਿਆ ਪਿਛਲੇ 11 ਸਾਲਾਂ ਦਾ ਰਿਕਾਰਡ
ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਪੰਜਾਬ ’ਚ ਭਾਰੀ ਠੰਡ ਅਤੇ ਸੀਤ ਲਹਿਰ ਨੇ ਪਿਛਲੇ 11 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ ਅਤੇ 2013 ਵਿਚ ਵੀ ਅਜਿਹੇ ਹੀ ਹਾਲਾਤ ਬਣੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ, ਹਰਿਆਣਾ, ਹਿਮਾਚਲ ’ਚ ਅਜੇ ਠੰਡ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਵੈਸਟਰਨ ਡਿਸਟਰਬੈਂਸ ਦੇ ਘਟਣ ਕਾਰਨ ਹੁਣ ਸੁੱਕੀ ਠੰਡ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਕਈ ਥਾਵਾਂ ’ਤੇ ਸੰਘਣੀ ਧੁੰਦ ਵੀ ਵੇਖੀ ਗਈ ਹੈ, ਜਿਸ ਕਾਰਨ ਵਿਜ਼ੀਬਿਲਿਟੀ 50 ਮੀਟਰ ਤੱਕ ਬਣੀ ਰਹੀ, ਜਿਸ ਕਾਰਨ ਹਵਾਈ ਉਡਾਣਾ ਅਤੇ ਟ੍ਰੇਨਾਂ ਵੀ ਪ੍ਰਭਾਵਿਤ ਹੋਈਆਂ ਹਨ ਅਤੇ ਮਾਘੀ ਤੱਕ ਲੋਕਾਂ ਨੂੰ ਧੁੰਦ ਦਾ ਸਾਹਮਣਾ ਕਰਨਾ ਪਵੇਗਾ ਅਤੇ ਮੌਸਮ ਵਿਭਾਗ ਨੇ ਪੰਜਾਬ ਦੇ 12 ਜ਼ਿਲ੍ਹਿਆਂ ’ਚ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਐਕਸ਼ਨ, ਇਸ ਸ਼ਖ਼ਸ ਦਾ ਜਾਅਲੀ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਕੀਤਾ ਰੱਦ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ। 


author

Anuradha

Content Editor

Related News