ਹਰਿਆਣਾ ਮੁੱਖ ਮੰਤਰੀ ਦੇ ਨਿੱਜੀ ਸਕੱਤਰ ਨੇ ਕੈਪਟਨ ਨੂੰ ਕੀਤਾ ਟਵੀਟ, ਕਹੀ ਇਹ ਗੱਲ

Sunday, Nov 29, 2020 - 12:30 AM (IST)

ਹਰਿਆਣਾ ਮੁੱਖ ਮੰਤਰੀ ਦੇ ਨਿੱਜੀ ਸਕੱਤਰ ਨੇ ਕੈਪਟਨ ਨੂੰ ਕੀਤਾ ਟਵੀਟ, ਕਹੀ ਇਹ ਗੱਲ

ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਰਿਆਣਾ ਦੇ ਮੁੱਖ ਮੰਤਰੀ ਐਮ. ਐਲ. ਖੱਟਰ ਦੇ ਨਿੱਜੀ ਸਕੱਤਰ ਅਭਿਮਨਯੂ ਨੇ ਟਵੀਟ ਕੀਤਾ ਹੈ। ਇਸ ਟਵੀਟ 'ਚ ਮੁੱਖ ਮੰਤਰੀ ਹਰਿਆਣਾ ਦੇ ਨਿੱਜੀ ਸਕੱਤਰ ਅਭਿਮਨਯੂ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਮੀਡੀਆ 'ਚ ਦਿੱਤੇ ਇਕ ਬਿਆਨ ਕਿ ਹਰਿਆਣਾ ਮੁੱਖ ਮੰਤਰੀ ਵਲੋਂ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਦਾ ਜਵਾਬ ਦਿੱਤਾ ਹੈ।

PunjabKesari

ਅਭਿਮਨਯੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਕਰ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰ, ਉਮੀਦ ਹੈ ਕਿ ਤੁਸੀਂ ਵਧੀਆ ਕਰ ਰਹੇ ਹੋ। ਮੈਂ ਇਕ ਬਹੁਤ ਹੀ ਅਜੀਬ ਸਥਿਤੀ 'ਚ ਹਾਂ, ਇਸ ਲਈ ਸਰ ਤੁਹਾਨੂੰ ਦੱਸਣ ਬਾਰੇ ਸੋਚਿਆ। ਸਰ ਜਾਪਦਾ ਹੈ ਕਿ ਤੁਹਾਡੇ ਨਿੱਜੀ ਸਟਾਫ ਨੇ ਤੁਹਾਨੂੰ ਸਰਕਾਰੀ ਸਮਰੱਥਾ 'ਚ ਕੀਤੇ ਗਏ ਮੁੱਖ ਮੰਤਰੀਆਂ ਦੇ ਫੋਨ ਕਾਲਾਂ ਬਾਰੇ ਸੰਖੇਪ 'ਚ ਜਾਣਕਾਰੀ ਨਹੀਂ ਦਿੱਤੀ। ਇਸ ਦੇ ਨਾਲ ਹੀ ਅਭਿਮਨਯੂ ਨੇ ਫੋਨ ਕਾਲਾਂ ਦੀ ਸੂਚੀ ਵੀ ਜਨਤਕ ਕੀਤੀ ਹੈ।

 PunjabKesari

ਜ਼ਿਕਰਯੋਗ ਹੈ ਕਿ ਹਰਿਆਣਾ 'ਚ ਕਿਸਾਨਾਂ 'ਤੇ ਹੋਏ ਜ਼ੁਲਮਾਂ ਕਾਰਣ ਕੈਪਟਨ ਅਮਰਿੰਦਰ ਸਿੰਘ ਹਰਿਆਣਾ ਮੁੱਖ ਮੰਤਰੀ ਤੋਂ ਨਾਰਾਜ਼ ਹਨ ਅਤੇ ਕੈਪਟਨ ਨੇ ਉਨ੍ਹਾਂ ਨੂੰ ਕਿਸਾਨਾਂ ਤੋਂ ਮੁਆਫੀ ਮੰਗਣ ਲਈ ਵੀ ਕਿਹਾ ਹੈ। ਜਿਸ ਤੋਂ ਬਾਅਦ ਹੀ ਉਹ ਉਨ੍ਹਾਂ ਨਾਲ ਕੋਈ ਗੱਲਬਾਤ ਕਰਨਗੇ।


author

Bharat Thapa

Content Editor

Related News