ਬੁਢਲਾਡਾ ਸ਼ਹਿਰ ਦੀ 70 ਸਾਲਾਂ ਤੋਂ ਲਟਕ ਰਹੀ ਮੰਗ ਨੂੰ ਮੁੱਖ ਮੰਤਰੀ ਨੇ ਕੀਤਾ ਪੂਰਾ, ਲੋਕ ਬਾਗੋਬਾਗ

Saturday, Jun 24, 2023 - 01:55 PM (IST)

ਬੁਢਲਾਡਾ ਸ਼ਹਿਰ ਦੀ 70 ਸਾਲਾਂ ਤੋਂ ਲਟਕ ਰਹੀ ਮੰਗ ਨੂੰ ਮੁੱਖ ਮੰਤਰੀ ਨੇ ਕੀਤਾ ਪੂਰਾ, ਲੋਕ ਬਾਗੋਬਾਗ

ਬੁਢਲਾਡਾ (ਬਾਂਸਲ)- ਆਖਰ ਲੰਮੀ ਜਦੋਂ ਜਹਿਦ ਤੋਂ ਬਾਅਦ ਹਲਕਾ ਵਿਧਾਇਕ ਪ੍ਰਿੰ. ਬੁੱਧ ਰਾਮ ਦੀ ਮਿਹਨਤ ਰੰਗ ਲਿਆਈ, ਜਦ ਮੁੱਖ ਮੰਤਰੀ ਨੇ ਬੁਢਲਾਡਾ ਸ਼ਹਿਰ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਫਾਇਰ ਬ੍ਰਿਗੇਡ ਦੇਣ ਦਾ ਐਲਾਨ ਕੀਤਾ। ਸ਼ਹਿਰ ਦੇ ਲੋਕ ਪਿਛਲੇ 70 ਸਾਲਾਂ ਤੋਂ ਵਪਾਰ ਦੀ ਮਜ਼ਬੂਤੀ, ਅਣਸੁਖਾਵੀ ਅੱਗ ਲੱਗਣ ਵਾਲੀਆਂ ਘਟਨਾਵਾਂ ਨੂੰ ਰੋਕਣ ਲਈ ਫ਼ਾਇਰ ਬਿਗ੍ਰੇਡ ਦੀ ਮੰਗ ਕਰਦੇ ਆ ਰਹੇ ਸਨ ਪਰ ਸ਼ਹਿਰੀਆਂ ਤੋਂ ਫ਼ਾਇਰ ਟੈਕਸ ਤਾਂ ਲਿਆ ਜਾਂਦਾ ਸੀ ਪਰ ਅਣਸੁਖਾਵੀਂ ਅੱਗ ਬੁਝਾਉਣ ਸਮੇਂ ਕੋਈ ਫ਼ਾਇਰ ਬਿਗ੍ਰੇਡ 20 ਕਿਲੋਮੀਟਰ ਦੂਰ ਮਾਨਸਾ ਤੋਂ ਆਉਂਦਾ ਸੀ ਉਦੋਂ ਤੱਕ ਅੱਗ ਨਾਲ ਘਟਨਾ ਵਾਪਰ ਜਾਂਦੀਆਂ ਸਨ।

ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ ਦੀ ਹੌਟਲਾਈਨ ਠੱਪ, ਗਰਮੀ ਤੋਂ ਪ੍ਰੇਸ਼ਾਨ ਯਾਤਰੀ

ਅਜਿਹੀਆਂ ਕਈ ਘਟਨਾਵਾਂ ਨੇ ਕਈ ਪਰਿਵਾਰਾਂ ਦੇ ਲੱਕ ਤੋੜ ਦਿੱਤੇ। ਕਈ ਪਰਿਵਾਰਾਂ ਦੇ ਜੀਅ ਮੌਤ ਦੇ ਮੂੰਹ ’ਚ ਚਲੇ ਗਏ। ਅਜਿਹੀ ਨਾਜ਼ੁਕ ਸਥਿਤੀ ’ਚ ਹਲਕਾ ਵਿਧਾਇਕ ਨੇ ਸਭ ਤੋਂ ਪਹਿਲੀ ਮੰਗ ਫ਼ਾਇਰ ਬ੍ਰਿਗੇਡ ਦੀ ਰੱਖੀ, ਜਿੱਥੇ ਮੁੱਖ ਮੰਤਰੀ ਨੇ ਬੁਢਲਾਡਾ ਫੇਰੀ ਦੌਰਾਨ ਸਭ ਤੋਂ ਪਹਿਲੀ ਮੰਗ ਫ਼ਾਇਰ ਬਿਗ੍ਰੇਡ ਦੇਣ ਦਾ ਐਲਾਨ ਕਰ ਦਿੱਤਾ। ਇਸ ਐਲਾਨ ਤੋਂ ਬਾਅਦ ਆੜ੍ਹਤੀਆ ਐਸੋਸੀਏਸ਼ਨ, ਵਪਾਰ ਮੰਡਲ, ਕਾਟਨ ਮਿੱਲਜ਼ ਐਸੋਸੀਏਸ਼ਨ, ਸ਼ੈਲਰ ਐਸੋਸੀਏਸ਼ਨ, ਕੱਪੜਾ ਐਸੋਸੀਏਸ਼ਨ, ਸ਼ੂਅ ਐਂਡ ਗਾਰਮੈਂਟਸ ਐਸੋਸੀਏਸ਼ਨ ਤੋਂ ਇਲਾਵਾ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਆਗੂ ਲਲਿਤ ਕੁਮਾਰ ਸ਼ੈਂਟੀ, ਐਡ. ਚੰਦਨ ਗੁਪਤਾ, ਰਾਜੇਸ਼ ਕੁਮਾਰ ਲੱਕੀ, ਪੁਨੀਤ ਗੋਇਲ, ਗੁਰਮੀਤ ਮੀਤੀ, ਸੰਕੇਤ ਬਿਹਾਰੀ ਬਾਂਸਲ, ਰਾਕੇਸ਼ ਕੋਟਲੀ, ਕਾਕਾ ਬੋੜਾਵਾਲੀਆਂ, ਵਿਵੇਕ ਜਾਲਾਨ, ਗੁਰਵਿੰਦਰ ਸੋਨੂੰ, ਹਰਬੰਸ ਸ਼ਰਮਾ, ਨਗਰ ਕੌਂਸਲ ਦੇ ਪ੍ਰਧਾਨ ਸੁਖਪਾਲ ਸਿੰਘ, ਕੌਂਸਲਰ ਕਾਲੂ ਮਦਾਨ, ਕਰਮਜੀਤ ਸਿੰਘ ਮਾਘੀ, ਕਾਕਾ ਕੋਚ ਨੇ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਧਾਇਕ ਦੇ ਉੱਦਮ ਸਦਕਾ ਲੋਕਾਂ ਦੀ ਬਹੁਤ ਵੱਡੀ ਰਾਹਤ ਦਿੰਦਿਆਂ ਫ਼ਾਇਰ ਬਿਗ੍ਰੇਡ ਦੀ ਸਹੂਲਤ ਦੇ ਦਿੱਤੀ ਹੈ।

ਇਹ ਵੀ ਪੜ੍ਹੋ- ਤੇਜ਼ ਗਰਮੀ ’ਚ ਬਿਜਲੀ ਕੱਟਾਂ ਕਾਰਨ ਲੋਕਾਂ ’ਚ ਹਾਹਾਕਾਰ, ਅੱਜ ਮੀਂਹ ਪੈਣ ਦੀ ਸੰਭਾਵਨਾ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News