ਆਵਾਰਾ ਪਸ਼ੂ ਨਾਲ ਟਕਰਾਈ ਕਾਰ ਹੋਈ ਚਕਨਾਚੂਰ, ਵਾਲ-ਵਾਲ ਬਚਿਆ ਚਾਲਕ ਡਾਕਟਰ

Wednesday, Jun 03, 2020 - 01:17 PM (IST)

ਆਵਾਰਾ ਪਸ਼ੂ ਨਾਲ ਟਕਰਾਈ ਕਾਰ ਹੋਈ ਚਕਨਾਚੂਰ,  ਵਾਲ-ਵਾਲ ਬਚਿਆ ਚਾਲਕ ਡਾਕਟਰ

ਭਵਾਨੀਗੜ੍ਹ(ਕਾਂਸਲ) - ਸਥਾਨਕ ਸ਼ਹਿਰ ਤੋਂ ਪਟਿਆਲਾ ਨੂੰ ਜਾਂਦੀ ਨੈਸ਼ਨਲ ਹਾਈਵੇ ਉੱਪਰ ਨਿਦਾਮਪੁਰ ਬਾਈਪਾਸ ਨੇੜੇ ਅਵਾਰਾ ਪਸ਼ੂ ਅੱਗੇ ਆਉਣ ਕਾਰਨ ਇੱਕ ਬਰੀਜਾ ਕਾਰ ਦੇ ਬੁਰੀ ਤਰ੍ਹਾਂ ਨੁਕਸਾਨੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਹਾਦਸੇ ਵਿਚ ਕਾਰ ਚਾਲਕ ਵਾਲ ਵਾਲ ਬਚ ਗਿਆ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਹਾਈਵੇ ਪੈਟਰੋਲਿੰਗ ਪੁਲਸ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਦਰਬਾਰਾ ਸਿੰਘ ਨੇ ਦੱਸਿਆ ਕੇ ਬੀਤੀ ਰਾਤ ਡਾਕਟਰ ਕਾਲੇਸ਼ਵਰ ਗਰੋਵਰ ਪੁੱਤਰ ਜਗਤ ਗਰੋਵਰ ਵਾਸੀ ਸੰਗਰੂਰ ਜਦੋਂ ਆਪਣੀ ਬਰੀਜਾ ਕਾਰ ਰਾਹੀਂ ਆਪਣੀ ਡਿਊਟੀ 'ਤੇ ਰਜਿੰਦਰਾ ਹਸਪਤਾਲ ਪਟਿਆਲਾ ਨੂੰ ਜਾ ਰਿਹਾ ਸੀ ਤਾਂ ਰਸਤੇ ਵਿਚ ਭਵਾਨੀਗੜ੍ਹ ਤੋਂ ਅੱਗੇ ਪਿੰਡ ਨਦਾਮਪੁਰ ਬਾਈਪਾਸ ਉੱਪਰ ਇਸ ਦੀ ਕਾਰ ਅੱਗੇ ਅਚਾਨਕ ਇੱਕ ਆਵਾਰਾ ਪਸ਼ੂ ਆ ਜਾਣ ਕਾਰਨ ਕਾਰ ਪਸ਼ੂ ਨਾਲ ਜਾ ਟਕਰਾਈ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਘਟਨਾ ਮੌਕੇ ਕਾਰ ਦੇ ਏਅਰ ਬੈਗ ਖੁੱਲ੍ਹ ਜਾਣ ਕਾਰਨ ਕਾਰ ਚਾਲਕ ਡਾਕਟਰ ਕਾਲੇਸ਼ਵਰ ਗਰੋਵਰ ਵਾਲ-ਵਾਲ ਬਚ ਗਿਆ। ਪੁਲਸ ਪਾਰਟੀ ਨੇ ਕਾਰ ਨੂੰ ਸੜਕ ਤੋਂ ਪਰ੍ਹਾਂ ਕਰਕੇ ਰਸਤੇ ਨੂੰ ਚਾਲੂ ਕੀਤਾ।
 


author

Harinder Kaur

Content Editor

Related News