ਅਣਪਛਾਤੇ ਦੀ ਆਈ ਕਾਲ, ‘ਹੈਲੋ-ਹੈਲੋ ਇਨਡੋਰ ਸਟੇਡੀਅਮ ’ਚ ਹੈ ਬੰਬ’, ਕਮਿਸ਼ਨਰੇਟ ਪੁਲਸ ਦੇ ਹੱਥ-ਪੈਰ ਫੁੱਲੇ
Monday, Apr 17, 2023 - 02:05 AM (IST)
ਲੁਧਿਆਣਾ (ਰਾਜ) : ਬਠਿੰਡਾ ’ਚ ਮਿਲਟਰੀ ਯੂਨਿਟ ’ਤੇ ਫਾਇਰਿੰਗ ਤੋਂ ਬਾਅਦ ਪੰਜਾਬ ’ਚ ਰੈੱਡ ਅਲਰਟ ਜਾਰੀ ਹੈ। ਇਸ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਨੇ ਪੁਲਸ ਕੰਟਰੋਲ ਰੂਮ ’ਤੇ ਕਾਲ ਕਰ ਕੇ ਕਿਹਾ ਕਿ ਪੱਖੋਵਾਲ ਰੋਡ ਸਥਿਤ ਇਨਡੋਰ ਸਟੇਡੀਅਮ ’ਚ ਬੰਬ ਹੈ। ਇਨ੍ਹਾਂ ਕਹਿਣ ਤੋਂ ਬਾਅਦ ਕਾਲ ਕਰਨ ਵਾਲੇ ਨੇ ਫੋਨ ਡਿਸਕੁਨੈਕਟ ਕਰ ਦਿੱਤਾ। ਇਸ ਕਾਲ ਤੋਂ ਬਾਅਦ ਪੁਲਸ ਵਿਭਾਗ ’ਚ ਭੱਜ-ਦੌੜ ਮਚ ਗਈ। ਪੁਲਸ ਅਧਿਕਾਰੀ ਦੇ ਹੱਥ-ਪੈਰ ਫੁੱਲ ਗਏ ਕਿਉਂਕਿ ਉਸ ਦੌਰਾਨ ਇਨਡੋਰ ਸਟੇਡੀਅਮ ’ਚ ਪੰਜਾਬੀ ਸਿੰਗਰ ਸਤਿੰਦਰ ਸਰਤਾਜ ਦਾ ਪ੍ਰੋਗਰਾਮ ਚੱਲ ਰਿਹਾ ਸੀ। ਸਟੇਡੀਅਮ ਲੋਕਾਂ ਨਾਲ ਭਰਿਆ ਸੀ।
ਇਹ ਵੀ ਪੜ੍ਹੋ : ਹਵਾਈ ਅੱਡੇ ’ਤੇ ਯਾਤਰੀ ਨੇ ਕਿਹਾ-'ਮੇਰੇ ਬੈਗ ’ਚ ਹੈ ਬੰਬ', ਮਚੀ ਹਫੜਾ-ਦਫੜੀ
ਸੂਚਨਾ ਤੋਂ ਬਾਅਦ ਪੁਲਸ ਅਧਿਕਾਰੀਆਂ ਦੇ ਨਾਲ ਕਈ ਥਾਣਿਆਂ ਦੀ ਪੁਲਸ ਮੌਕੇ ’ਤੇ ਪੁੱਜੀ। ਪੁਲਸ ਨੇ ਬਿਨਾਂ ਕਿਸੇ ਨੂੰ ਭਿਣਕ ਲਗਾਏ ਸਟੇਡੀਅਮ ਦੀ ਚੈਕਿੰਗ ਕੀਤੀ ਤਾਂ ਕਿ ਕਿਸੇ ਤਰ੍ਹਾਂ ਦੀ ਭੱਜ-ਦੌੜ ਪਵੇ। ਭਾਵੇਂ ਪੁਲਸ ਨੇ ਮੋਬਾਇਲ ਟ੍ਰੇਸ ਕਰ ਲਿਆ, ਜੋ ਕਿਸੇ ਆਈਸਕ੍ਰੀਮ ਵਾਲੇ ਦਾ ਸੀ।
ਇਹ ਵੀ ਪੜ੍ਹੋ : ਤਲਵੰਡੀ ਸਾਬੋ ਵਿਖੇ ਫੈਲੀ ਸਨਸਨੀ, ਟੈਂਟ ’ਚੋਂ ਮਿਲੀ ਨਿਹੰਗ ਸਿੰਘ ਦੀ ਲਾਸ਼
ਉਸ ਕੋਲ ਕੋਈ ਵਿਅਕਤੀ ਆਇਆ ਅਤੇ ਬਹਾਨੇ ਨਾਲ ਮੋਬਾਇਲ ਦੀ ਵਰਤੋਂ ਕਰ ਕੇ ਕੰਟਰੋਲ ਰੂਮ ’ਤੇ ਕਾਲ ਕਰ ਦਿੱਤੀ, ਜੋ ਕਿ ਬਾਅਦ ’ਚ ਪਤਾ ਲੱਗਾ ਕੇ ਫੇਕ ਕਾਲ ਆਈ ਸੀ। ਇਸ ਤੋਂ ਬਾਅਦ ਜਾ ਕੇ ਪੁਲਸ ਦੇ ਸਾਹ ’ਚ ਸਾਹ ਆਏ। ਫਿਰ ਵੀ ਪੁਲਸ ਉਸ ਅਣਪਛਾਤੇ ਵਿਅਕਤੀ ਦਾ ਪਤਾ ਲਗਾਉਣ ’ਚ ਲੱਗੀ ਹੋਈ ਹੈ, ਜਿਸ ਨੇ ਰੇਹੜੀ ਵਾਲੇ ਦਾ ਮੋਬਾਇਲ ਵਰਤਿਆ ਸੀ। ਉੱਧਰ ਏ. ਡੀ. ਸੀ. ਪੀ.-2 ਸੋਹੇਲ ਕਾਸਿਮ ਮੀਰ ਦਾ ਕਹਿਣਾ ਹੈ ਕਿ ਕਾਲ ਫੇਕ ਸੀ। ਕਿਸੇ ਵਿਅਕਤੀ ਨੇ ਰੇਹੜੀ ਵਾਲੇ ਦਾ ਮੋਬਾਇਲ ਲੈ ਕੇ ਗੁੰਮਰਾਹ ਕਰਨ ਲਈ ਫੇਕ ਕਾਲ ਕਰ ਦਿੱਤੀ। ਫਿਲਹਾਲ ਪੁਲਸ ਮੁਲਜ਼ਮ ਦਾ ਪਤਾ ਲਗਾ ਰਹੀ ਹੈ।