Punjab Budget 2024 : ਬਜਟ ਦੌਰਾਨ ਪੰਜਾਬੀਆਂ ਲਈ ਵੱਡੇ ਐਲਾਨ ਕਰ ਰਹੇ ਹਰਪਾਲ ਚੀਮਾ (ਵੀਡੀਓ)

Tuesday, Mar 05, 2024 - 06:39 PM (IST)

ਚੰਡੀਗੜ੍ਹ : ਇੱਥੇ 16ਵੀਂ ਪੰਜਾਬ ਵਿਧਾਨ ਸਭਾ ਦੇ 6ਵੇਂ ਬਜਟ ਇਜਲਾਸ ਦੌਰਾਨ ਅੱਜ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਆਮ ਆਦਮੀ ਪਾਰਟੀ ਸਰਕਾਰ ਦਾ ਤੀਜਾ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਵਲੋਂ ਪੰਜਾਬੀ ਵਾਸੀਆਂ ਲਈ ਵੱਡੇ ਐਲਾਨ ਕੀਤੇ ਜਾ ਰਹੇ ਹਨ। ਇਸ ਦੌਰਾਨ ਬਜਟ ਭਾਸ਼ਣ ਪੜ੍ਹਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਹ ਆਪਣੇ ਬਜਟ 'ਚ ਪਿਛਲੇ 2 ਸਾਲਾਂ ਦੇ ਸਫ਼ਰ ਦਾ ਜ਼ਿਕਰ ਕਰ ਰਹੇ ਹਨ ਅਤੇ ਮਾਨ ਸਰਕਾਰ ਦਾ ਤੀਜਾ ਬਜਟ ਪੇਸ਼ ਕਰ ਰਹੇ ਹਨ। ਅਸੀਂ ਅਹਿਮ ਮੁੱਦਿਆਂ ਨੂੰ ਹੱਲ ਕਰਨ ਸਬੰਧੀ ਤੀਜੇ ਸਾਲ ਦੀ ਸ਼ੁਰੂਆਤ ਕਰ ਰਹੇ ਹਨ। 

ਇਹ ਵੀ ਪੜ੍ਹੋ : ਵਿਰੋਧੀਆਂ ਦੇ ਰੌਲੇ 'ਤੇ ਸਪੀਕਰ ਨੂੰ ਬੋਲੇ CM ਮਾਨ-ਮੈਂ ਵੀ ਇੱਥੇ ਹੀ ਬੈਠਾਂਗਾ, ਅੱਜ ਇੰਝ ਹੀ ਚੱਲਣ ਦਿਓ

ਅਸੀਂ ਹੁਣ ਤੱਕ 40 ਹਜ਼ਾਰ ਤੋਂ ਜ਼ਿਆਦਾ ਨੌਕਰੀਆਂ ਦੇ ਚੁੱਕੀ ਹੈ। ਸਾਡੀ ਸਰਕਾਰ ਹਰ ਰੋਜ਼ ਕਰੀਬ 55 ਨੌਕਰੀਆਂ ਦੇ ਰਹੀ ਹੈ। ਹਰਪਾਲ ਚੀਮਾ ਨੇ ਕਿਹਾ ਕਿ ਸਾਡੀਆਂ ਨੀਤੀਆਂ ਨੂੰ ਹੁਣ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਸਕੂਲ ਆਫ ਐਮੀਨੈਂਸ ਹੁਣ ਇਕ ਹਕੀਕਤ ਬਣ ਚੁੱਕੇ ਹਨ ਅਤੇ ਹਰੇਕ ਤੱਕ ਮਿਆਰੀ ਸਿੱਖਿਆ ਦੀ ਪਹੁੰਚ ਨੂੰ ਯਕੀਨੀ ਬਣਾਉਣ ਦੇ ਸਾਡੇ ਸੰਕਲਪ ਅਤੇ ਪ੍ਰਤੀਬੱਧਤਾ ਨੂੰ ਦਰਸਾਉਂਦੇ ਹਨ। ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਪ੍ਰਾਇਮਰੀ ਸਿਹਤ ਦੇਖਭਾਲ ਦੇ ਖੇਤਰ 'ਚ ਕਿਸੇ ਕ੍ਰਾਂਤੀ ਤੋਂ ਘੱਟ ਨਹੀਂ।
 ਹਰਪਾਲ ਚੀਮਾ ਵਲੋਂ ਪੇਸ਼ ਕੀਤੇ ਜਾ ਰਹੇ ਬਜਟ ਦੇ ਮੁੱਖ ਅੰਸ਼
ਫਰਵਰੀ ਤੱਕ ਪੰਜਾਬ ਦਾ ਟੈਕਸ ਮਾਲੀਆ 14 ਫ਼ੀਸਦੀ ਵਧਿਆ
ਕੁੱਲ 2 ਲੱਖ, 4 ਹਜ਼ਾਰ, 918 ਕਰੋੜ ਰੁਪਏ ਦੇ ਬਜਟ ਖ਼ਰਚੇ ਦੀ ਤਜਵੀਜ਼ 
ਖੇਤੀਬਾੜੀ ਤੇ ਕਿਸਾਨ ਭਲਾਈ ਕਾਰਜਾਂ ਲਈ ਅਗਲੇ ਵਿੱਤੀ ਸਾਲ ਲਈ 13 ਹਜ਼ਾਰ, 784 ਕਰੋੜ ਰੁਪਏ ਦੀ ਤਜਵੀਜ਼
ਫਸਲੀ ਵਿਭਿੰਨਤਾ ਲਈ 575 ਕਰੋੜ ਰੁਪਏ ਦੀ ਤਜਵੀਜ਼

ਇਹ ਵੀ ਪੜ੍ਹੋ : ਪੰਜਾਬ 'ਚ ਮਿਡ-ਡੇਅ-ਮੀਲ ਨੂੰ ਲੈ ਕੇ ਅਹਿਮ ਖ਼ਬਰ, ਜਾਰੀ ਹੋਈਆਂ ਹਦਾਇਤਾਂ 
ਕਿਸਾਨਾਂ ਨੂੰ ਨਰਮੇ ਦੀ ਸਮੁੱਚੀ ਕਾਸ਼ਤ ਲਈ ਮੌਜੂਦਾ ਸਾਲ 'ਚ ਵਿਸ਼ੇਸ਼ ਮਿਸ਼ਨ 'ਉੱਨਤ ਕਿਸਾਨ' ਸ਼ੁਰੂ ਕੀਤਾ ਗਿਆ ਹੈ।
8 ਹਜ਼ਾਰ ਕਰੋੜ ਰੁਪਿਆ ਕੇਂਦਰ ਸਰਕਾਰ ਨੇ ਰੋਕਿਆ, ਇਸ ਨਾਲ ਪੰਜਾਬ ਦਾ ਵਿਕਾਸ ਰੁਕਿਆ
ਕਿਸਾਨਾਂ ਦੀ ਮੁਫ਼ਤ ਬਿਜਲੀ ਸਹੂਲਤ ਇਸੇ ਤਰ੍ਹਾਂ ਜਾਰੀ ਰਹੇਗੀ, 930 ਕਰੋੜ ਦੀ ਮਨਜ਼ੂਰੀ 
3 ਲੱਖ ਮੱਛੀਆਂ ਦੇ ਭਰੂਣ ਨੂੰ ਦਰਿਆਵਾਂ 'ਚ ਪਾਇਆ ਗਿਆ
ਮਿਸ਼ਨ ਫੁਲਕਾਰੀ ਸ਼ੁਰੂ ਕੀਤਾ ਗਿਆ ਹੈ, ਜਿਸ 'ਚ ਪਿੰਡ ਪੱਧਰ ਦੇ ਕਾਰੀਗਰਾਂ ਨੂੰ ਨਵੀਂ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਉਹ ਆਪਣੇ ਨਵੇਂ ਉਤਪਾਦ ਵੇਚ ਸਕਣ। 
ਵਿੱਤੀ ਸਾਲ 2024-25 ਲਈ ਗੰਨਾ ਕਿਸਾਨਾਂ ਲਈ 300 ਕਰੋੜ ਦੀ ਰਾਸ਼ੀ ਦੀ ਤਜਵੀਜ਼
ਜੰਗਲਾਤ ਅਤੇ ਜੰਗਲੀ ਜੀਵ ਲਈ ਵਿੱਤੀ ਸਾਲ ਦੌਰਾਨ 5,735 ਹੈਕਟੇਅਰ ਰਕਬੇ 'ਚ 46 ਲੱਖ, 20 ਹਜ਼ਾਰ ਬੂਟੇ ਲਾਏ ਗਏ
12,316 ਅਧਿਆਪਕਾਂ ਨੂੰ ਰੈਗੂਲਰ ਕੀਤਾ ਗਿਆ ਹੈ
ਸਕੂਲਾਂ 'ਚ 4,300 ਪਖ਼ਾਨਿਆਂ ਦੀ ਮੁਰੰਮਤ ਕਰਾਈ ਗਈ ਹੈ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਦਾ ਵੱਜਣ ਵਾਲਾ ਹੈ ਬਿਗੁਲ, ਪੈਂਡਿੰਗ ਕੰਮ ਨਜਿੱਠਣ 'ਚ ਲੱਗੀ ਪੰਜਾਬ ਸਰਕਾਰ
ਸਿੱਖਿਆ ਖੇਤਰ ਲਈ 16 ਹਜ਼ਾਰ, 987 ਕਰੋੜ ਰੁਪਏ ਦੀ ਮਨਜ਼ੂਰੀ, ਜੋ ਕੁੱਲ ਖ਼ਰਚੇ ਦਾ 11.5 ਫ਼ੀਸਦੀ ਹੈ।
2024-25 'ਚ ਮੈਡੀਕਲ ਕੰਮਾਂ ਲਈ 1 ਹਜ਼ਾਰ, 133 ਕਰੋੜ ਰੁਪਏ ਦੀ ਮਨਜ਼ੂਰੀ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲਈ 40 ਕਰੋੜ ਰੁਪਏ ਦੀ ਤਜਵੀਜ਼
ਆਯੁਸ਼ਮਾਨ ਭਾਰਤ ਸਕੀਮ ਤਹਿਤ 35.59 ਲੱਖ ਪਰਿਵਾਰਾਂ ਦੇ ਈ-ਕਾਰਡ ਬਣਾਏ ਗਏ ਹਨ।
ਨਸ਼ਾ ਮੁਕਤੀ ਲਈ ਕੁੱਲ 529 ਓ. ਓ. ਏ. ਟੀ. ਕਲੀਨਿਕਾਂ ਤੇ 306 ਮੁੜ ਵਸੇਬਾ ਕੇਂਧਰਾਂ ਦੇ ਨੈੱਟਵਰਕ ਰਾਹੀਂ ਵਿਆਪਕ ਨਸ਼ਾ ਛੁਡਾਊ ਯੋਜਨਾ ਲਾਗੂ ਕੀਤੀ ਗਈ ਹੈ।
ਪੰਜਾਬ ਭਰ ਦੇ ਕਾਰੋਬਾਰੀਆਂ ਨਾਲ ਸਿੱਧੀ ਸ਼ਮੂਲੀਅਤ ਦੀ ਸਹੂਲਤ ਲਈ 'ਸਰਕਾਰ-ਵਪਾਰ' ਮਿਲਣੀ ਦੀ ਸ਼ੁਰੂਆਤ 'ਆਪ' ਸਰਕਾਰ ਦੀ ਵਚਨਬੱਧਤਾ ਦਾ ਸਬੂਤ ਹੈ। 
ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਾਸੀਆਂ ਨੂੰ 43 ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਸਰਕਾਰ ਤੋਂ ਨਾਗਰਿਕ ਸੇਵਾਵਾਂ ਘਰ ਬੈਠੇ ਮੁਹੱਈਆ ਕਰਵਾਈਆਂ।
2023-24 'ਚ 300 ਸਰਕਾਰੀ ਕਾਲਜਾਂ 'ਚ ਕਰੀਬ 1.5 ਲੱਖ ਵਿਦਿਆਰਥੀਆਂ ਨੇ ਦਾਖ਼ਲਾ ਲਿਆ। 
ਇਹ ਵੀ ਪੜ੍ਹੋ : ਪੰਜਾਬ 'ਚ ਡਿਫਾਲਟਰ ਬਿਜਲੀ ਖ਼ਪਤਕਾਰਾਂ ਨੂੰ ਵੱਡਾ ਝਟਕਾ, ਪੜ੍ਹੋ ਕੀ ਹੈ ਪੂਰੀ ਖ਼ਬਰ
ਪੰਜਾਬ ਸਰਕਾਰ ਨੇ 4 ਜ਼ਿਲ੍ਹਿਆਂ 'ਚ ਐੱਨ. ਆਰ. ਆਈ. ਮਿਲਣੀਆਂ ਦਾ ਆਯੋਜਨ ਕੀਤਾ ਹੈ, ਜੋ ਆਉਣ ਵਾਲੇ ਸਾਲ 'ਚ ਵੀ ਚਾਲੂ ਰਹਿਣਗੀਆਂ।
ਸ਼ਹੀਦ ਹੋਏ ਫ਼ੌਜੀਆਂ ਦੇ ਪਰਿਵਾਰਾਂ ਨੂੰ ਵਧਾ ਕੇ 1 ਕਰੋੜ ਰੁਪਏ ਕੀਤੀ ਗਈ ਹੈ, ਜੋ ਕਿ ਜਾਰੀ ਕਰ ਦਿੱਤੀ ਗਈ ਹੈ।
ਜੰਗੀ ਵਿਧਵਾਵਾਂ ਦੀ ਪੈਨਸ਼ਨ 6 ਹਜ਼ਾਰ ਤੋਂ ਵਧਾ ਕੇ 10 ਹਜ਼ਾਰ ਅਤੇ ਜੰਗੀ ਜਾਗੀਰਾਂ ਦੀ ਪੈਨਸ਼ਨ 10 ਹਜ਼ਾਰ ਤੋਂ ਵਧਾ ਕੇ 20 ਹਜ਼ਾਰ ਰੁਪਏ ਸਲਾਨਾ ਕੀਤੀ ਜਾ ਰਹੀ ਹੈ।  
ਨਵੀਂ ਮਾਲਵਾ ਕੈਨਾਲ ਪ੍ਰਾਜੈਕਟ ਦੀ ਤਜਵੀਜ਼ ਰੱਖੀ ਗਈ ਹੈ। ਇਸ ਨਾਲ ਬਠਿੰਡਾ, ਫਰੀਦਕੋਟ, ਫਿਰੋਜ਼ਪੁਰ ਅਤੇ ਮੁਕਤਸਰ ਜ਼ਿਲ੍ਹਿਆਂ ਨੂੰ ਲਾਭ ਮਿਲੇਗਾ।
ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਸ਼ਾਹਪੁਰ ਕੰਢੀ ਡੈਮ ਪ੍ਰਾਜੈਕਟ 'ਚ ਜਲ ਭੰਡਾਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਸ਼ਹਿਰੀ ਬੁਨਿਆਦੀ ਢਾਂਚੇ ਦੇ ਵਿਕਾਸ ਲਈ 2024-25 ਲਈ 6,289 ਕਰੋੜ ਰੁਪਏ ਦੀ ਤਜਵੀਜ਼
ਗਰੀਬਾਂ ਨੂੰ ਪੱਕਾ ਘਰ ਮੁਹੱਈਆ ਕਰਵਾਉਣ ਲਈ 510 ਕਰੋੜ ਰੁਪਏ ਮਨਜ਼ੂਰ

12 ਹਜ਼ਾਰ ਏਕੜ ਤੋਂ ਵੱਧ ਰਕਬੇ ਗੈਰ-ਕਾਨੂੰਨੀ ਕਬਜ਼ੇ ਤੋਂ ਮੁਕਤ ਕਰਵਾਏ ਗਏ।
ਮਨਰੇਗਾ-ਰੁਜ਼ਗਾਰ ਮੁਹੱਈਆ ਕਰਵਾਉਣ ਲਈ 655 ਕਰੋੜ ਰੁਪਏ ਮਨਜ਼ੂਰ
ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਲਈ 20 ਕਰੋੜ ਰੁਪਏ ਮਨਜ਼ੂਰ
ਪੰਜਾਬ ਸਰਕਾਰ ਨੇ 3 ਪੜਾਵਾਂ 'ਚ ਕੁੱਲ 60 ਜਨਤਕ ਮਾਈਨਿੰਗ ਸਾਈਟਾਂ ਨੂੰ ਕਾਰਜਸ਼ੀਲ ਬਣਾਇਆ।
ਸੂਬੇ 'ਚ ਜਲਦੀ ਹੀ 16 ਸਾਈਟਾਂ ਸ਼ੁਰੂ ਕੀਤੇ ਜਾਣ ਦੀ ਉਮੀਦ

ਮੁਫ਼ਤ ਬੱਸ ਯਾਤਰਾ ਸੇਵਾ ਜਾਰੀ ਰੱਖਣ ਲਈ 450 ਕਰੋੜ ਰੁਪਏ ਦੀ ਤਜਵੀਜ਼
ਸਰਕਾਰ ਨੇ 540 ਮੈਗਾਵਾਟ ਦੀ ਸਮਰੱਥਾ ਵਾਲੇ ਜੀ. ਵੀ. ਕੇ. ਗੋਇੰਦਵਾਲ ਸਾਹਿਬ ਥਰਮਲ ਪਾਵਰ ਪਲਾਂਟ ਨੂੰ ਖ਼ਰੀਦ ਲਿਆ ਹੈ।
90 ਫ਼ੀਸਦੀ ਘਰੇਲੂ ਖ਼ਪਤਕਾਰਾਂ ਦਾ ਜ਼ੀਰੋ ਬਿਜਲੀ ਦਾ ਬਿੱਲ ਆ ਰਿਹਾ ਹੈ। ਅਗਲੇ ਵਿੱਤੀ ਸਾਲ ਲਈ 7,780 ਕਰੋੜ ਰੁਪਏ ਦੀ ਤਜਵੀਜ਼
ਅੰਮ੍ਰਿਤਸਰ ਤੋਂ ਕੁਆਲਾ-ਲੰਪੁਰ ਅਤੇ ਮਿਲਾਨ ਲਈ 2 ਉਡਾਣਾਂ ਸ਼ੁਰੂ ਕੀਤੀਆਂ ਗਈਆਂ ਹਨ।
2024-25 'ਚ ਕੁੱਲ ਮਾਲੀਆ ਪ੍ਰਾਪਤੀਆਂ 1,03,936 ਕਰੋੜ ਰੁਪਏ ਹੋਣ ਦਾ ਅੰਦਾਜ਼ਾ ਹੈ, ਜਿਸ 'ਚੋਂ ਆਪਣਾ ਟੈਕਸ ਮਾਲੀਆ 58,900 ਕਰੋੜ ਰੁਪਏ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Babita

Content Editor

Related News