ਹਫਤੇ ਤੋਂ ਲਾਪਤਾ ਨੌਜਵਾਨ ਦੀ ਲਾਸ਼ ਮਿਲੀ ਨਹਿਰ ''ਚੋਂ

Tuesday, Feb 13, 2018 - 02:38 AM (IST)

ਚੀਮਾ ਮੰਡੀ, (ਗੋਇਲ)— ਕਸਬੇ ਦਾ ਇਕ ਨੌਜਵਾਨ ਵਿਦਿਆਰਥੀ, ਜੋ ਕਿ ਰਾਜਪੁਰਾ (ਪਟਿਆਲਾ) ਵਿਖੇ ਪੜ੍ਹਦਾ ਸੀ, ਕਈ ਦਿਨਾਂ ਤੋਂ ਭੇਤਭਰੇ ਹਾਲਾਤ 'ਚ ਲਾਪਤਾ ਸੀ, ਦੀ ਲਾਸ਼ ਰਾਜਪੁਰਾ ਨੇੜਿਓਂ ਇਕ ਨਹਿਰ 'ਚੋਂ ਮਿਲਣ ਕਾਰਨ ਕਸਬੇ 'ਚ ਸੋਗ ਦੀ ਲਹਿਰ ਦੌੜ ਗਈ ਅਤੇ ਦੁਕਾਨਦਾਰਾਂ ਨੇ ਸੋਗ ਵਜੋਂ ਦੁਕਾਨਾਂ ਬੰਦ ਰੱਖੀਆਂ।
ਜਾਣਕਾਰੀ ਅਨੁਸਾਰ ਸ਼ਿਵ ਕਾਲੋਨੀ ਦਾ ਨੌਜਵਾਨ ਵਿਦਿਆਰਥੀ ਨਿਤੇਸ਼ ਗਰਗ (21) ਅਸ਼ੋਕ ਕੁਮਾਰ ਹੀਰੋ ਕਲਾਂ ਵਾਲੇ ਦੀ ਇਕਲੌਤੀ ਔਲਾਦ ਸੀ, ਜੋ ਰਾਜਪੁਰਾ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਤੋਂ ਬੀ. ਏ. ਕਰ ਰਿਹਾ ਸੀ ਅਤੇ 5 ਫਰਵਰੀ ਤੋਂ ਆਪਣੀ ਪੀ. ਜੀ. ਤੋਂ ਭੇਤਭਰੇ ਹਾਲਾਤ 'ਚ ਗੁੰਮ ਹੋ ਗਿਆ, ਜਿਸ ਕਾਰਨ ਉਸ ਦੇ ਮਾਪਿਆਂ ਨੇ ਰਾਜਪੁਰਾ ਪੁਲਸ ਨੂੰ ਇਤਲਾਹ ਦਿੱਤੀ। ਪੁਲਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ ਕਿ 11 ਫਰਵਰੀ ਨੂੰ ਉਸ ਦੀ ਲਾਸ਼ ਘਨੌਰ ਨੇੜੇ ਭਾਖੜਾ ਦੀ ਨਰਵਾਣਾ ਬ੍ਰਾਂਚ 'ਚੋਂ ਮਿਲੀ ਪਰ ਮੌਤ ਦੇ ਕਾਰਨ ਅਜੇ ਭੇਤ ਬਣੇ ਹੋਏ ਹਨ। 
ਕਸਬੇ ਦੇ ਸ਼ਮਸ਼ਾਨਘਾਟ ਵਿਚ ਨਿਤੇਸ਼ ਗਰਗ ਦਾ ਅੰਤਿਮ ਸੰਸਕਾਰ ਕੀਤਾ ਗਿਆ।


Related News