ਇਨਸਾਨੀਅਤ ਹੋਈ ਸ਼ਰਮਸਾਰ, ਲੋਹੜੀ ਵਾਲੇ ਦਿਨ ਨਹਿਰ ’ਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼

01/14/2023 1:21:17 AM

ਹਠੂਰ (ਜ. ਬ.)-ਜ਼ਿਲ੍ਹਾ ਲੁਧਿਆਣਾ ਦੇ ਪਿੰਡ ਡੱਲਾ ਨੇੜਿਓਂ ਲੰਘਦੀ ਨਹਿਰ ਲੁਧਿਆਣਾ-ਅਬੋਹਰ ਬ੍ਰਾਂਚ ’ਚੋਂ ਅੱਜ ਲੋਹੜੀ ਵਾਲੇ ਦਿਨ ਇਕ ਨਵਜੰਮੇ ਬੱਚੇ ਦੀ ਤੈਰਦੀ ਲਾਸ਼ ਪ੍ਰਾਪਤ ਹੋਈ ਹੈ। ਜਾਣਕਾਰੀ ਦਿੰਦਿਆਂ ਪ੍ਰਧਾਨ ਨਿਰਮਲ ਸਿੰਘ ਧੀਰਾ ਡੱਲਾ ਨੇ ਦੱਸਿਆ ਅੱਜ ਸਵੇਰ ਸਮੇਂ ਪਾਵਰ ਪਲਾਂਟ ਡੱਲਾ ਦੇ ਕਰਮਚਾਰੀਆਂ ਨੇ ਡੱਲਾ ਪੰਚਾਇਤ ਨੂੰ ਸੂਚਨਾ ਦਿੱਤੀ ਕਿ ਨਹਿਰ ’ਚ ਇਕ ਨਵਜੰਮੇ ਬੱਚੇ ਦੀ ਲਾਸ਼ ਤੈਰ ਰਹੀ ਹੈ। ਜਦੋਂ ਮੌਕੇ ’ਤੇ ਜਾ ਕੇ ਦੇਖਿਆ ਤਾਂ ਬੱਚੇ ਦੀ ਮੌਤ ਹੋ ਚੁੱਕੀ ਸੀ।

ਇਹ ਖ਼ਬਰ ਵੀ ਪੜ੍ਹੋ : ਬਰਫ਼ਬਾਰੀ ਕਾਰਨ ਸ਼੍ਰੀਨਗਰ ਏਅਰਪੋਰਟ ’ਤੇ ਸਾਰੀਆਂ ਉਡਾਣਾਂ ਰੱਦ, ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇਅ ਬੰਦ

ਮੌਕੇ ’ਤੇ ਪੁੱਜੇ ਪੁਲਸ ਥਾਣਾ ਹਠੂਰ ਦੇ ਏ. ਐੱਸ. ਆਈ. ਸੁਰਜੀਤ ਸਿੰਘ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਗਰਾਓਂ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਪੁਲਸ ਥਾਣਾ ਹਠੂਰ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : 500 ਰੁਪਏ ਲਈ ਗੁਆਂਢੀ ਦੀ ਧੀ ਨੂੰ ਗਲ਼ਾ ਘੁੱਟ ਕੇ ਉਤਾਰਿਆ ਮੌਤ ਦੇ ਘਾਟ


Manoj

Content Editor

Related News