ਮੁੱਖ ਮੰਤਰੀ ਦੇ ਸ਼ਹਿਰ ''ਚ ਸੱਟਾ ਬਾਜ਼ਾਰ ਸਰਗਰਮ!
Tuesday, Oct 03, 2017 - 01:11 PM (IST)
ਪਟਿਆਲਾ /ਰਖੜਾ (ਰਾਣਾ) — ਮੁੱਖ ਮੰਤਰੀ ਪੰਜਾਬ ਕੈਪਟਨ. ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ 'ਚ ਸੱਟਾ ਬਾਜ਼ਾਰ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਿਹਾ ਹੈ। ਸੂਤਰਾਂ ਦੇ ਮੁਤਾਬਕ ਰੇਲਵੇ ਸਟੇਸ਼ਨ ਦੇ ਨਜ਼ਦੀਕ ਤ੍ਰਿਪੜੀ ਬਾਜ਼ਾਰ, ਪੁਰਾਣੀ ਬੇਕਮੈਨ ਫੈਕਟਰੀ, ਤਫੱਜਲਪੁਰਾ, ਅਰਬਨ ਅਸਟੇਟ, ਥੇੜੀ, ਸਨੌਰ ਤੇ ਦੇਵੀਗੜ੍ਹ ਆਦਿ ਸਮੇਤ ਹੋਰ ਕਈ ਸਥਾਨਾਂ 'ਤੇ ਲਗਦੇ ਸੱਟੇ ਦੇ ਕਾਰਨ ਸਟੋਰਿਏ ਮਾਲਾਮਾਲ ਹੋ ਰਹੇ ਹਨ।
ਆਮ ਲੋਕ ਮਹਿੰਗਾਈ ਦੀ ਮਾਰ ਨਾ ਝੇਲਦੇ ਹੋਏ ਅਮੀਰ ਬਣਨ ਦੀ ਲਾਲਸਾ 'ਚ ਆਪਣੇ ਪੈਸੇ ਗੁਆ ਰਹੇ ਹਨ। ਘਰ 'ਚ ਕਲੇਸ਼ ਵੱਧ ਰਹੇ ਹਨ, ਇਸ ਗੁੱਸੇ 'ਚ ਬੱਚਿਆਂ ਦੀ ਕੁੱਟਮਾਰ ਕੀਤੀ ਜਾਂਦੀ ਹੈ। ਚਾਹੇ ਇਸ ਸੰਬੰਧੀ ਪੰਜਾਬ ਪੁਲਸ ਨੂੰ ਜਾਣਕਾਰੀ ਹੁੰਦੀ ਹੈ ਪਰ ਉਹ ਪਰਦੇ ਪਿੱਛੇ ਲਗਦੇ ਸੱਟਾ ਬਾਜ਼ਾਰ ਤੇ ਸਟੋਰੀਆਂ ਨੂੰ ਰੰਗੇ ਹੱਥੀ ਫੜਨ 'ਚ ਨਾਕਾਮ ਨਜ਼ਰ ਆ ਰਹੇ ਹਨ।
