ਆਟੋ ਦੀ ਸਾਈਡ ਵੱਜਣ ਨਾਲ ਬਜ਼ੁਰਗ ਸੜਕ ''ਤੇ ਡਿੱਗਿਆ, ਮੌਤ

Monday, Jun 18, 2018 - 07:07 AM (IST)

ਆਟੋ ਦੀ ਸਾਈਡ ਵੱਜਣ ਨਾਲ ਬਜ਼ੁਰਗ ਸੜਕ ''ਤੇ ਡਿੱਗਿਆ, ਮੌਤ

ਜਲੰਧਰ, (ਰਾਜੇਸ਼)- ਬੇਟੀ ਨੂੰ ਮਿਲਣ ਉਸ ਦੇ ਘਰ ਜਾ ਰਹੇ ਬਜ਼ੁਰਗ ਨੂੰ ਆਟੋ ਨੇ ਸਾਈਡ ਮਾਰ ਦਿੱਤੀ, ਜਿਸ ਕਾਰਨ ਉਹ ਸੜਕ 'ਤੇ ਡਿੱਗ ਪਿਆ ਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਗਲਾਲ (80) ਵਾਸੀ ਸੰਤੋਖਪੁਰਾ ਵਜੋਂ ਹੋਈ ਹੈ। ਬਜ਼ੁਰਗ ਨੂੰ ਆਟੋ ਵੱਲੋਂ ਟੱਕਰ ਮਾਰਨ ਤੋਂ ਬਾਅਦ ਲੋਕਾਂ ਨੇ ਆਟੋ ਚਾਲਕ ਨੂੰ ਕਾਬੂ ਕਰ ਕੇ ਥਾਣਾ ਨੰ. 8 ਦੀ ਪੁਲਸ ਦੇ ਹਵਾਲੇ ਕਰ ਦਿੱਤਾ। ਮੌਕੇ 'ਤੇ ਪਹੁੰਚਣ 'ਤੇ ਥਾਣਾ ਨੰ. 8 ਦੇ ਏ. ਐੱਸ. ਆਈ. ਬਲਕਰਨ ਸਿੰਘ ਨੇ ਆਟੋ ਚਾਲਕ ਨੂੰ ਹਿਰਾਸਤ ਵਿਚ ਲੈ ਲਿਆ। 
ਪੁਲਸ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਮ੍ਰਿਤਕ ਦਾ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕਰਵਾਇਆ ਗਿਆ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਫੜੇ ਗਏ ਆਟੋ ਚਾਲਕ ਖਿਲਾਫ ਕੋਈ ਵੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਪੁਲਸ ਨੇ ਹਿਰਾਸਤ ਵਿਚ ਲਏ ਆਟੋ ਚਾਲਕ ਨੂੰ ਛੱਡ ਦਿੱਤਾ। ਪੁਲਸ ਨੇ ਇਸ ਸਬੰਧ ਵਿਚ ਧਾਰਾ 174 ਤਹਿਤ ਮਾਮਲਾ ਦਰਜ ਕੀਤਾ ਹੈ।


Related News