ਸਰਕਾਰੀ ਸਕੂਲ ਦੇ ਪ੍ਰਿੰਸੀਪਲ ਦਾ ਕਾਰਾ, ਪੂਰਾ ਮਾਮਲਾ ਜਾਣ ਕੇ ਹੋਵੋਗੇ ਹੈਰਾਨ

Tuesday, Sep 17, 2024 - 06:21 PM (IST)

ਅੰਮ੍ਰਿਤਸਰ (ਗੁਰਪ੍ਰੀਤ)- ਮਾਮਲਾ ਗਹਿਰੀ ਮੰਡੀ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਤੋਂ ਸਾਹਮਣੇ ਆਇਆ ਹੈ ਜਿਥੇ ਪਿੰਡ ਦੇ ਸਾਬਕਾ ਸਰਪੰਚ ਵੱਲੋਂ ਸਕੂਲ ਦੇ ਪ੍ਰਿੰਸੀਪਲ 'ਤੇ ਇਲਜ਼ਾਮ ਲਗਾਏ ਗਏ ਹਨ। ਸਰਪੰਚ ਨੇ ਕਿਹਾ ਕਿ ਸਰਕਾਰ ਵੱਲੋਂ ਮਿਲੀ 10 ਲੱਖ ਦੀ ਸਰਕਾਰੀ ਗ੍ਰਾਂਟ ਨਾਲ ਕੋਈ ਕੰਮ ਸੰਪੂਰਨ ਨਾ ਹੋਣ, ਦਲਿਤ ਬੱਚਿਆਂ ਨੂੰ ਦਾਖ਼ਲੇ ਨਾ ਦੇਣ ਅਤੇ ਮਿਡ ਡੇ ਮੀਲ ਦਾ ਰਾਸ਼ਨ ਵੇਚਣ ਦੇ ਦੋਸ਼ ਲਗਾਏ ਹਨ।

ਇਹ ਵੀ ਪੜ੍ਹੋ- ਕਿਸਾਨਾਂ ਲਈ ਅਹਿਮ ਖ਼ਬਰ, ਜਾਰੀ ਹੋਏ ਨਵੇਂ ਹੁਕਮ

ਇਸ ਸੰਬਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਾਬਕਾ ਸਰਪੰਚ ਮਨਜਿੰਦਰ ਸਿੰਘ ਧੀਰੀ ਨੇ ਦੱਸਿਆ ਕਿ ਸਾਡੇ ਪਿੰਡ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਇਕ 'ਤੇ ਦਲਿਤ ਬੱਚਿਆਂ ਨੂੰ ਦਾਖ਼ਲਾ ਨਹੀਂ ਦਿੱਤਾ ਜਾ ਰਿਹਾ, ਦੂਜਾ ਉਸ ਦੇ ਵੱਲੋਂ ਮਿਡ ਡੇ ਮੀਲ ਦਾ ਰਾਸ਼ਨ ਤੱਕ ਵੇਚਿਆ ਗਿਆ ਹੈ ਜਿਸਦੀ ਵੀਡੀਓ ਵੀ ਸਾਡੇ ਕੋਲ ਹੈ ਅਤੇ ਤੀਸਰਾ ਸਰਕਾਰ ਵੱਲੋਂ ਮਿਲੀ 10 ਲੱਖ ਦੀ ਸਰਕਾਰੀ ਗ੍ਰਾਂਟ 'ਚੋਂ ਪਿੰਡ ਦੇ ਸਕੂਲ ਦਾ ਕੋਈ ਵੀ ਕੰਮ ਨਹੀਂ ਕਰਵਾਇਆ ਗਿਆ। ਇੱਥੋਂ ਤੱਕ ਕਈ ਬੱਚਿਆਂ ਦੇ ਬਾਥਰੂਮ ਤੱਕ ਬਣਾਉਣੇ ਜ਼ਰੂਰੀ ਨਹੀਂ ਸਮਝੇ ਗਏ ਅਤੇ ਬੱਚੇ ਗੰਦਾ ਪਾਣੀ ਪੀਣ ਨੂੰ ਮਜ਼ਬੂਰ ਹਨ। ਜਿਸਦੇ ਚਲਦੇ ਅੱਜ ਮਜ਼ਬੂਰਨ ਸਾਨੂੰ ਇਸ ਬਾਰੇ ਮੀਡੀਆ ਬੁਲਾ ਕੇ ਖੁਲਾਸਾ ਕੀਤਾ ਗਿਆ ਹੈ, ਅਸੀਂ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਗਰੀਬ ਬੱਚਿਆਂ ਨੂੰ ਮਿਲਣ ਵਾਲੇ ਸਾਰੇ ਲਾਭ ਇਸ ਅਧਿਕਾਰੀ ਵੱਲੋਂ ਨਹੀਂ ਦਿੱਤੇ ਜਾ ਰਹੇ । ਇਸ 'ਤੇ ਬਣਦੀ ਕਾਰਵਾਈ ਕਰਦਿਆਂ ਕੀਤੇ ਯੋਗ ਅਧਿਕਾਰੀ ਨੂੰ ਇਸਦੀ ਜ਼ਿੰਮੇਵਾਰੀ ਸੌਂਪੀ ਜਾਵੇ।

ਇਹ ਵੀ ਪੜ੍ਹੋ- ਭੈਣ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਭਰਾ ਦਾ ਕਤਲ, ਚੁੰਨੀ ਨਾਲ ਬੰਨ੍ਹ ਬੋਰੀ 'ਚ ਪਾਈ ਲਾਸ਼, ਖੁਦ ਸੁੱਟ ਕੇ ਆਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News