ਸਸਕਾਰ ’ਤੇ ਜਾ ਰਹੇ ਵਿਅਤੀਆਂ ਨਾਲ ਰਾਹ ’ਚ ਵਾਪਰੀ ਅਣਹੋਣੀ, ਦੋ ਘਰਾਂ ’ਚ ਵਿੱਛ ਗਏ ਸੱਥਰ

Wednesday, Mar 13, 2024 - 06:30 PM (IST)

ਸਸਕਾਰ ’ਤੇ ਜਾ ਰਹੇ ਵਿਅਤੀਆਂ ਨਾਲ ਰਾਹ ’ਚ ਵਾਪਰੀ ਅਣਹੋਣੀ, ਦੋ ਘਰਾਂ ’ਚ ਵਿੱਛ ਗਏ ਸੱਥਰ

ਦੇਵੀਗੜ੍ਹ (ਨੌਗਾਵਾਂ) : ਇੱਥੋਂ ਨੇੜਲੇ ਪਿੰਡ ਮਿਹੋਣ ਨੇੜੇ ਦੋ ਮੋਟਰਸਾਈਕਲਾਂ ਦੀ ਟੱਕਰ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਉਕਤ ਦੋਵੇਂ ਵਿਅਕਤੀ ਪਿੰਡ ਖੇੜੀ ਰਾਜੂ ਸਿੰਘ ਦੇ ਵਸਨੀਕ ਸਨ, ਜੋ ਕਿ ਘਰੋਂ ਕਿਸੇ ਦੇ ਸਸਕਾਰ ’ਤੇ ਜਾਣ ਲਈ ਨਿਕਲੇ ਸਨ। ਥਾਣਾ ਜੁਲਕਾਂ ਦੇ ਸਹਾਇਕ ਥਾਣੇਦਾਰ ਸ਼ਾਮ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ 11 ਕੁ ਵਜੇ ਦੇ ਕਰੀਬ ਪਿੰਡ ਖੇੜੀ ਰਾਜੂ ਸਿੰਘ ਦੇ ਰਾਜਿੰਦਰ ਸਿੰਘ ਰਾਜਾ ਉਮਰ 65 ਸਾਲ ਪੁੱਤਰ ਰੁਲਦੂ ਰਾਮ ਅਤੇ ਜਗਮੇਲ ਸਿੰਘ ਉਰਫ ਕਾਕਾ ਉਮਰ 45 ਸਾਲ ਪੁੱਤਰ ਰਾਮ ਰਤਨ ਪਿੰਡ ਚਿੜਵੀ ਵਿਖੇ ਕਿਸੇ ਦੇ ਸਸਕਾਰ ’ਤੇ ਜਾਣ ਲਈ ਨਿਕਲੇ ਸਨ। 

ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਏਲਾਂਟੇ ਮਾਲ ’ਚ ਕੰਮ ਕਰਦੀ ਰਹੀ ਬੀਬੀ ਨੇ ਕਰ ’ਤਾ ਵੱਡਾ ਕਾਂਡ, ਪੂਰੀ ਘਟਨਾ ਜਾਣ ਨਹੀਂ ਹੋਵੇਗਾ ਯਕੀਨ

ਇਹ ਜਦੋਂ ਆਪਣੇ ਮੋਟਰ ਸਾਈਕਲ ਹੀਰੋ ਨੰਬਰ ਪੀਬੀ 11 ਬੀ.ਜੇ.-0569 ’ਤੇ ਪਿੰਡ ਮਿਹੋਣ ਦੇ ਰਜਬਾਹੇ ਦੇ ਪੁੱਲ ’ਤੇ ਚੌਰਾਹੇ ਵਿਖੇ ਪੁੱਜੇ ਤਾਂ ਦੇਵੀਗੜ੍ਹ ਵੱਲੋਂ ਇੱਕ ਬੁਲਟ ਮੋਟਰ ਸਾਈਕਲ ਨੰਬਰ ਪੀਬੀ 83-3093 ਜਿਸ ਨੂੰ ਚਰਨ ਸਿੰਘ ਪੁੱਤਰ ਸਰਦਾਰ ਸਿੰਘ ਬੜੀ ਤੇਜ਼ੀ ਤੇ ਲਾਪ੍ਰਵਾਹੀ ਨਾਲ ਚਲਾ ਰਿਹਾ ਸੀ, ਨੇ ਜ਼ਰਦਸਤ ਟੱਕਰ ਮਾਰਕੇ ਮੋਟਰ ਸਾਈਕਲ ਸਮੇਤ ਦੋਵਾਂ ਸਵਾਰਾਂ ਨੂੰ ਖਤਾਨਾਂ ਵਿਚ ਸੁੱਟ ਦਿੱਤਾ। ਜਿੱਥੇ ਕਿ ਇੱਕ ਇੱਟਾਂ ਦੀ ਕੰਧ ਨਾਲ ਦੋਵਾਂ ਦੇ ਸਿਰ ਵੱਜੇ, ਜਿਸ ਕਾਰਣ ਦੌਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੂਜੇ ਪਾਸੇ ਬੁੱਲਟ ਚਾਲਕ ਦੇ ਮਾਮੂਲੀ ਸੱਟਾਂ ਵੱਜੀਆਂ। ਥਾਣਾ ਜੁਲਕਾਂ ਦੀ ਪੁਲਸ ਨੇ ਮ੍ਰਿਤਕਾਂ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ਾਂ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਹੈ। ਇਸ ਸਬੰਧੀ ਪੁਲਸ ਨੇ ਬੁਲਟ ਮੋਟਰ ਸਾਈਕਲ ਸਵਾਰ ਵਿਰੁੱਧ ਧਾਰਾ 279, 304 ਏ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਦੋਸਤਾਂ ਨਾਲ ਮੇਲਾ ਦੇਖਣ ਗਏ ਮੁੰਡੇ ਨੂੰ ਮਿਲੀ ਮੌਤ, ਘਰ ਆਈ ਲਾਸ਼

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News