ਕੱਪੜਾ ਵਪਾਰੀਆਂ ਨੇ ਸੂਬਾ ਸਰਕਾਰ ਨੂੰ ਜੀ.ਐਸ.ਟੀ. ਹਟਾਉਣ ਦੀ ਕੀਤੀ ਅਪੀਲ! (ਵੀਡੀਓ)
Tuesday, Jul 11, 2017 - 06:41 AM (IST)
ਅੰਮ੍ਰਿਤਸਰ— ਅੰਮ੍ਰਿਤਸਰ 'ਚ ਕੱਪੜਾ ਵਪਾਰੀਆਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕੱਪੜੇ 'ਤੇ ਲੱਗੇ ਜੀ.ਐਸ.ਟੀ. ਨੂੰ ਖਤਮ ਕਰਨ ਲਈ ਕੇਂਦਰ ਸਰਕਾਰ ਦੇ ਨਾਲ ਗੱਲ ਕਰੇ। ਵਪਾਰੀਆਂ ਦਾ ਕਹਿਣਾ ਹੈ ਕਿ ਪਿਛਲੀਆਂ ਸਰਕਾਰਾਂ ਦੌਰਾਨ ਕਦੇ ਵੀ ਕੱਪੜੇ 'ਤੇ ਜੀ.ਐਸ.ਟੀ. ਨਹੀਂ ਲੱਗਿਆ ਸੀ ਅਤੇ ਹੁਣ ਦੀ ਸਰਕਾਰ ਵੱਲੋਂ ਟੈਕਸ ਲਗਾ ਕੇ ਕੱਪੜਾ ਵਪਾਰੀਆਂ ਨੂੰ ਘਾਟਾ ਪਾਇਆ ਜਾ ਰਿਹਾ।
ਇਸ ਤੋਂ ਇਲਾਵਾ ਉਦਯੋਗਪਤੀਆਂ ਵੱਲੋਂ ਵੀ ਇਸਦਾ ਵਿਰੋਧ ਕਰ ਜੀ.ਐਸ.ਟੀ. ਨੂੰ ਖਤਮ ਕਰਨ ਦੀ ਮੰਗ ਕੀਤੀ ਗਈ। ਦੱਸ ਦੇਈਏ ਕਿ ਪਿਛਲੇ 25 ਦਿਨਾਂ ਤੋਂ ਕੱਪੜਾ ਵਪਾਰੀ ਹੜਤਾਲ 'ਤੇ ਹਨ।
