ਅਲਰਟ ਤੋਂ ਬਾਅਦ ਐਕਸ਼ਨ ''ਚ ਜਲੰਧਰ ਪੁਲਸ, ਬੱਸ ਅੱਡੇ ਦੀ ਚੈਕਿੰਗ
Friday, Nov 16, 2018 - 12:32 PM (IST)

ਜਲੰਧਰ (ਵਰੁਣ, ਜਸਪ੍ਰੀਤ) : ਪੰਜਾਬ ਵਿਚ ਅੱਤਵਾਦੀ ਗਤੀਵਿਧੀਆਂ ਸਾਹਮਣੇ ਆਉਣ ਅਤੇ ਆਈ. ਬੀ. ਦੇ ਅਲਰਟ ਤੋਂ ਬਾਅਦ ਜਲੰਧਰ ਦੀ ਥਾਣਾ ਮਾਡਲ ਟਾਊਨ ਪੁਲਸ ਵਲੋਂ ਬੱਸ ਅੱਡੇ ਦੀ ਚੈਕਿੰਗ ਕੀਤੀ ਗਈ। ਥਾਣਾ 6 ਨੰਬਰ ਦੇ ਐੱਸ. ਐੱਚ. ਓ. ਉਂਕਾਰ ਸਿੰਘ ਬਰਾੜ ਵਲੋਂ ਡਾਗ ਸਕੁਆਇਡ ਨਾਲ ਬੱਸ ਅੱਡੇ ਦੇ ਚੱਪੇ-ਚੱਪੇ ਨੂੰ ਖੰਗਾਲਿਆ ਗਿਆ। ਪੁਲਸ ਮੁਤਾਬਕ ਜੇਕਰ ਲੋਕਾਂ ਨੂੰ ਕੋਈ ਵੀ ਸ਼ੱਕੀ ਸਾਮਾਨ ਜਾਂ ਫਿਰ ਕੋਈ ਸ਼ੱਕੀ ਗਤੀਵਿਧੀ ਨਜ਼ਰ ਆਉਂਦੀ ਹੈ ਤਾਂ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਜਾਵੇ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜਲੰਧਰ ਦੇ ਮਕਸੂਦਾਂ ਥਾਣੇ ਵਿਚ ਅੱਤਵਾਦੀਆਂ ਵਲੋਂ ਤਿੰਨ ਧਮਾਕੇ ਕੀਤੇ ਗਏ ਸਨ ਅਤੇ ਇਨ੍ਹਾਂ ਧਮਾਕਿਆਂ ਵਿਚ ਅੱਤਵਾਦੀ ਜ਼ਾਕਿਰ ਮੂਸਾ ਦਾ ਨਾਂ ਸਾਹਮਣੇ ਆਇਆ ਸੀ। ਪੰਜਾਬ ਦੇ ਕਈ ਥਾਣਿਆਂ ਵਿਚ ਜ਼ਾਕਿਰ ਮੂਸਾ ਦਾ ਪੋਸਟਰ ਵੀ ਲਗਾ ਦਿੱਤੀ ਗਏ ਹਨ। ਬੀਤੇ ਦਿਨੀਂ ਪਠਾਨਕੋਟ ਵਿਚ ਵੀ ਅਣਪਛਾਤਿਆਂ ਵਲੋਂ ਹਥਿਆਰ ਦੀ ਨੋਕ 'ਤੇ ਕਾਰ ਵੀ ਖੋਹ ਲਈ ਗਈ ਸੀ, ਇਸ ਘਟਨਾ ਨੂੰ ਵੀ ਪੁਲਸ ਅੱਤਵਾਦੀ ਕਾਰਵਾਈ ਵਜੋਂ ਦੇਖ ਰਹੀ। ਆਈ. ਬੀ. ਵਲੋਂ ਸੂਬੇ ਭਰ ਵਿਚ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਦੇ ਚੱਲਦੇ ਪੁਲਸ ਵੀ ਚੌਕੰਨੀ ਹੋ ਗਈ ਹੈ।