ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਪਿੰਡ 'ਚ ਬਣਿਆ ਦਹਿਸ਼ਤ ਭਰਿਆ ਮਾਹੌਲ, ਪ੍ਰਸ਼ਾਸਨ ਨੇ ਇਲਾਕਾ ਕੀਤਾ ਸੀਲ

05/21/2020 6:11:24 PM

ਤਪਾ ਮੰਡੀ(ਮੇਸ਼ੀ, ਹਰੀਸ਼) - ਬੀਤੇ ਦਿਨੀਂ ਸਬ ਡਵੀਜਨ ਤਪਾ, ਪਿੰਡ ਤਾਜੋ ਕਿ ਵਿਖੇ ਇੱਕ ਵਿਅਕਤੀ ਦਾ ਟੈਸਟ ਪੋਜੇਟਿਵ ਆਉਣ ਤੋਂ ਬਾਅਦ ਜਿਥੇ ਪ੍ਰਸ਼ਾਸਨ ਨੂੰ ਭਾਜੜਾ ਪਈਆਂ ਹੋਇਆ ਹਨ, ਉਥੇ ਹੀ ਪਿੰਡ ਵਾਸੀ ਵੀ ਦਹਿਸ਼ਤ ਭਰੇ ਮਾਹੌਲ ਨੂੰ ਮਹਿਸੂਸ ਕਰ ਰਹੇ ਹਨ। ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਵੱਖ-ਵੱਖ ਟੀਮਾਂ ਸਮੇਤ ਅਧਿਕਾਰੀਆਂ ਦੀ ਪਿੰਡ ਫੇਰੀ ਵੀ ਘਬਰਾਹਟ ਦਾ ਵਿਸ਼ਾ ਬਣਦੀ ਜਾ ਰਹੀ ਹੈ। ਜਿਸ ਵਜੋਂ ਪਿੰਡ ਤਾਜੋ ਕਿ ਦੇ ਤੰਦਰੁਸਤ ਪੰਜਾਬ ਮਿਸ਼ਨ ਕੇਂਦਰ ਤਹਿਤ ਬਣੇ ਹੈਲਥ ਐਂਡ ਵੈਲਥ ਸੈਂਟਰ ਵਿਖੇ ਵੱਖ-ਵੱਖ ਟੀਮਾਂ ਵੱਲੋਂ ਜਿਥੇ ਘਰੋ-ਘਰੀ ਸਰਵੇ ਕੀਤਾ ਜਾ ਰਿਹਾ ਹੈ। ਉਥੇ ਹੀ ਅੱਜ ਪੂਰੇ ਪਿੰਡ ਦੇ ਲੋਕਾਂ ਦੀ ਬਿਮਾਰੀ ਪੱਖੋਂ ਵੀ ਟੈਸਟਿੰਗ ਕੀਤੀ ਜਾ ਰਹੀ ਹੈ। ਸਾਰੇ ਪਿੰਡ ਦੇ ਵਿਅਕਤੀਆਂ ਦੀ ਖੰਘ, ਜੁਕਾਮ, ਸਾਹ ਲੈਣ ਵਿਚ ਤਕਲੀਫ ਆਦਿ ਵਰਗੀਆਂ ਬਿਮਾਰੀਆਂ ਦੀ ਜਾਂਚ ਸੁਰੂ ਕੀਤੀ ਹੋਈ ਹੈ। ਜਿਸ ਲਈ ਪਿੰਡ ਦੇ ਲੋਕ ਵੀ ਸਿਹਤ ਵਿਭਾਗ ਦਾ ਸਾਥ ਦਿੰਦੇ ਨਜ਼ਰ ਆ ਰਹੇ ਹਨ। ਇਸ ਦੋਰਾਨ ਡਾ: ਬਿਕਰਮਜੀਤ ਸਿੰਘ ਨੇ ਦੱਸਿਆ ਕਿ ਕੋਰੋਨਾ ਪਾਜ਼ੇਟਿਵ ਮਰੀਜ ਜਸਵੀਰ ਸਿੰਘ ਦੇ ਪਰਿਵਾਰ ਸਮੇਤ ਉਸਦੇ ਆਂਢ-ਗੁਆਂਢ ਅਤੇ ਪਿਤਾ ਜੀਤ ਸਿੰਘ ਦੇ ਸੰਪਰਕ 'ਚ ਆਏ ਵਿਅਕਤੀਆਂ ਦਾ ਚੈੱਕ ਅੱਪ ਕਰਕੇ ਟੈਸਟ ਕੀਤੇ ਜਾ ਰਹੇ ਹਨ। ਜਿਨ੍ਰਾ ਦੀ ਰਿਪੋਰਟ ਆਉਣ 'ਤੇ ਜਾਣਕਾਰੀ ਦਿੱਤੀ ਜਾਵੇਗੀ। ਦੂਜੇ ਪਾਸੇ ਪੁਲਸ ਪ੍ਰਸ਼ਾਸਨ ਇਸ ਮਹਾਮਾਰੀ ਦੇ ਮਰੀਜ਼ ਸਬੰਧੀ ਪੱਬਾਂ ਭਾਰ ਹੋਇਆ ਵਿਖਾਈ ਦਿੱਤਾ। ਇਸ ਸਬੰਧੀ ਡਾ. ਐਸ. ਪੀ. ਰਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਥਾਣਾ ਤਪਾ ਦੀ ਪੁਲਸ ਟੀਮ ਸਮੇਤ ਲੇਡੀਜ਼ ਪੁਲਸ ਵੱਲੋਂ ਪਿੰਡ ਵਿਚ ਮਰੀਜ਼ ਦੇ ਘਰ ਦੇ ਆਲੇ-ਦੁਆਲੇ ਨੂੰ ਪੁੱਖਤਾ ਪ੍ਰਬੰਧਾ ਹੇਠ ਟੈਂਟ ਲਗਾ ਕੇ ਚਾਰੇ ਦਿਸ਼ਾਵਾਂ ਨੂੰ ਪੂਰਨ ਤੌਰ ਤੇ ਨਾਕਾਬੰਦੀ ਕਰਕੇ ਸੀਲ ਕੀਤਾ ਹੋਇਆ ਹੈ। ਤਾਂ ਜੋ ਕੋਈ ਵੀ ਵਿਅਕਤੀ ਘਰੋਂ ਬਾਹਰ ਨਾ ਨਿਕਲ ਸਕੇ। ਉਨ੍ਹਾਂ ਅੱਗੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਪਿੰਡ ਦੀ ਲਗਭਗ ਪੰਜ ਹਜਾਰ ਦੀ ਅਬਾਦੀ ਦੇ ਲੋਕਾਂ ਦੀ ਸਿਹਤ ਪੱਖੀ ਜਾਂਚ ਸਰਵੇ ਸੁਰੂ ਕੀਤਾ ਹੋਇਆ ਹੈ ਤਾਂ ਜੋ ਇਸ ਕੋਰੋਨਾ ਬਿਮਾਰੀ ਦੀ ਪਿੰਡ ਵਿਚੋ ਰੋਕਥਾਮ 'ਤੇ ਕਾਬੂ ਪਾਇਆ ਜਾ ਸਕੇÍ ਪੁਲਸ ਦੀ ਨਾਕਾਬੰਦੀ ਜਾਰੀ ਰਹੇਗੀ। ਇਸ ਮਿਸ਼ਨ ਵਿਚ ਐਸ. ਐਚ. ਓ. ਨਰਾਇਣ ਸਿੰਘ, ਏ. ਐਸ. ਆਈ. ਸੁਖਜੰਟ ਸਿੰਘ, ਗੁਰਬਖਸ਼ੀਸ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੁਲਸ ਮੁਲਾਜਮਾਂ ਤੋਂ ਇਲਾਵਾ ਡਾ: ਬਲਹਾਰ ਸਿੰਘ, ਡਾ: ਮਨਜੀਤ ਕੌਰ, ਡਾ: ਰੋਹਿਤ ਕਾਲੀਆ, ਗੋਤਮ ਰੀਸ਼ੀ, ਰਮਨਦੀਪ ਸਿੰਘ, ਆਰ ਆਰ ਟੀ ਦੇ ਜਗਦੇਵ ਸਿੰਘ ਗੋਦੀ, ਵਿੱਕੀ ਕੁਮਾਰ ਆਦਿ ਵੱਡੀ ਗਿਣਤੀ ਵਿਚ ਸਰਵੇ ਕਰ ਰਹੇ ਹਨ। 

PunjabKesari


 

 


Harinder Kaur

Content Editor

Related News