ਭਿਆਨਕ ਸੜਕ ਹਾਦਸੇ ਨੇ ਘਰਾਂ ’ਚ ਪੁਆਏ ਵੈਣ, 2 ਸਕੇ ਭਰਾਵਾਂ ਸਮੇਤ 3 ਦੀ ਦਰਦਨਾਕ ਮੌਤ

Monday, Apr 24, 2023 - 05:08 AM (IST)

ਭਿਆਨਕ ਸੜਕ ਹਾਦਸੇ ਨੇ ਘਰਾਂ ’ਚ ਪੁਆਏ ਵੈਣ, 2 ਸਕੇ ਭਰਾਵਾਂ ਸਮੇਤ 3 ਦੀ ਦਰਦਨਾਕ ਮੌਤ

ਲੋਪੋਕੇ (ਜ. ਬ.)-ਬੀਤੀ ਰਾਤ ਇਕ ਦਰਦਨਾਕ ਸੜਕ ਹਾਦਸੇ ’ਚ 2 ਸਕੇ ਭਰਾਵਾਂ ਸਮੇਤ 3 ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੁੱਖਾ ਸਿੰਘ (30), ਸਾਜਨ ਸਿੰਘ (25) ਪੁੱਤਰ ਸੁੱਚਾ ਸਿੰਘ (ਸਕੇ ਭਰਾ) ਅਤੇ ਕੁਲਦੀਪ ਸਿੰਘ (25) ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਸਾਰੰਗੜਾ ਦੇਰ ਰਾਤ ਅੰਮ੍ਰਿਤਸਰ ਤੋਂ ਵਾਪਸ ਪਰਤ ਰਹੇ ਸਨ ਤਾਂ ਕਿਸੇ ਅਣਪਛਾਤੇ ਵਾਹਨ ਦੀ ਲਪੇਟ ’ਚ ਆ ਗਏ। ਹਾਦਸੇ ’ਚ ਤਿੰਨਾਂ ਨੌਜਵਾਨਾਂ ਦੇ ਸਿਰ ’ਚ ਗੰਭੀਰ ਸੱਟਾਂ ਵੱਜੀਆਂ।

ਇਹ ਖ਼ਬਰ ਵੀ ਪੜ੍ਹੋ : ਘਰੇਲੂ ਕਲੇਸ਼ ਦਾ ਖ਼ੌਫ਼ਨਾਕ ਅੰਤ, ਗਲ਼ਾ ਘੁੱਟ ਕੇ ਪਤੀ ਨੂੰ ਉਤਾਰਿਆ ਮੌਤ ਦੇ ਘਾਟ

ਇਨ੍ਹਾਂ ’ਚੋਂ ਕੁਲਦੀਪ ਸਿੰਘ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ, ਜਦਕਿ ਸਥਾਨਕ ਲੋਕਾਂ ਵੱਲੋਂ ਸੁੱਖਾ ਸਿੰਘ ਅਤੇ ਸਾਜਨ ਸਿੰਘ ਨੂੰ ਗੰਭੀਰ ਜ਼ਖ਼ਮੀ ਹਾਲਤ ’ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਵਰਣਨਯੋਗ ਹੈ ਕਿ ਸੁੱਖਾ ਸਿੰਘ ਅਤੇ ਸਾਜਨ ਸਿੰਘ ਦੋਵੇਂ ਸਕੇ ਭਰਾ ਘਰ ਦੇ ਕਮਾਊ ਸਨ ਅਤੇ ਕੁਲਦੀਪ ਸਿੰਘ ਨਾਲ ਭਰਾਵਾਂ ਵਰਗੇ ਨੇੜਲੇ ਸਬੰਧ ਰੱਖਦੇ ਸਨ।

ਇਹ ਖ਼ਬਰ ਵੀ ਪੜ੍ਹੋ : ਸ਼੍ਰੀ ਅਮਰਨਾਥ ਯਾਤਰੀਆਂ ਲਈ ਅਹਿਮ ਖ਼ਬਰ, ਜਾਣੋ ਕਿੱਥੇ-ਕਿੱਥੇ ਹੋਵੇਗੀ ਆਨਲਾਈਨ ਰਜਿਸਟ੍ਰੇਸ਼ਨ


author

Manoj

Content Editor

Related News