ਪੰਜਾਬ: ਭਿਆਨਕ ਹਾਦਸੇ ਨੇ ਦੋ ਘਰਾਂ 'ਚ ਵਿਛਾਏ ਸੱਥਰ, ਦੋ ਔਰਤਾਂ ਦੀ ਦਰਦਨਾਕ ਮੌਤ

Sunday, Aug 16, 2026 - 12:33 PM (IST)

ਪੰਜਾਬ: ਭਿਆਨਕ ਹਾਦਸੇ ਨੇ ਦੋ ਘਰਾਂ 'ਚ ਵਿਛਾਏ ਸੱਥਰ, ਦੋ ਔਰਤਾਂ ਦੀ ਦਰਦਨਾਕ ਮੌਤ

ਤਲਵਾੜਾ (ਜੋਸ਼ੀ)- ਤਲਵਾੜਾ ਪੁਲਸ ਸਟੇਸ਼ਨ ਅਧੀਨ ਪੈਂਦੇ ਪਿੰਡ ਲੱਬਰ ਨੇੜੇ ਇੱਕ ਭਿਆਨਕ ਸੜਕ ਹਾਦਸੇ 'ਚ ਸਕੂਟਰੀ ਸਵਾਰ ਦੋ ਔਰਤਾਂ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਟਿੱਪਰ ਨੇ ਸਕੂਟਰੀ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਪ੍ਰਾਪਤ ਜਾਣਕਾਰੀ ਮੁਤਾਬਕ ਇਕ ਟਿੱਪਰ ਕਮਾਹੀ ਦੇਵੀ ਵਾਲੀ ਸਾਈਡ ਤੋਂ ਚਮੂਹੀ ਵੱਲ ਜਾ ਰਿਹਾ ਸੀ। 

ਇਹ ਵੀ ਪੜ੍ਹੋ: ਬਰਨਾਲਾ 'ਚ ਡਿਊਟੀ ਦੌਰਾਨ ਅਗਨੀਵੀਰ ਫ਼ੌਜੀ ਸ਼ਹੀਦ! 3 ਸਾਲ ਪਹਿਲਾਂ ਹੋਇਆ ਸੀ ਭਰਤੀ

ਜਦੋਂ ਇਹ ਟਿੱਪਰ ਪਿੰਡ ਲੱਬਰ ਲਾਗੇ ਪੁੱਜਿਆ ਤਾਂ ਅੱਗੇ ਜਾ ਰਹੀ ਸਕੂਟਰੀ ਇਸ ਦੀ ਲਪੇਟ ਵਿੱਚ ਆ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕੂਟਰੀ ਸਵਾਰ ਦੋਵਾਂ ਔਰਤਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਛਾਣ ਕਾਮਨੀ ਪਤਨੀ ਅਕਸ਼ੈ ਅਤੇ ਰੰਜਨਾ ਪਤਨੀ ਅਮਰੀਕ ਸਿੰਘ, ਵਾਸੀਆਨ ਪਿੰਡ ਨਿਚਲੀ ਪੁਹਾਰੀ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਤਲਵਾੜਾ ਪੁਲਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲਿਆ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਦਸੇ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਮ੍ਰਿਤਕਾ ਕਾਮਨੀ ਦੇ ਪਤੀ ਅਕਸ਼ੇ ਕੁਮਾਰ ਨੇ ਦੱਸਿਆ ਕਿ ਉਹ ਫ਼ੌਜ 'ਚ ਭਰਤੀ ਹੈ ਅਤੇ ਬੀਤੇ ਦਿਨ ਛੁੱਟੀ ਆਇਆ ਸੀ। 15 ਅਗਸਤ ਨੂੰ ਉਸ ਦੀ ਪਤਨੀ ਅਤੇ ਚਾਚੀ ਨਾਲ ਕਮਾਹੀ ਦੇਵੀ ਤੋਂ ਸਮਾਨ ਲੈ ਕੇ ਵਾਪਸ ਆ ਰਹੇ ਸਨ।

ਇਸੇ ਦੌਰਾਨ ਜਦੋਂ ਸਕੂਟਰੀ ਪੀ. ਬੀ. 54 ਐੱਚ 5448 ਉੱਤੇ ਪਿੰਡ ਲੱਬਰ ਦੇ ਗੁਰਦੁਆਰਾ ਸਾਹਿਬ ਕੋਲ ਪੁੱਜੀਆਂ ਤਾਂ ਪਿੱਛੇ ਤੋਂ ਆ ਰਹੇ ਤੇਜ਼ ਰਫ਼ਤਾਰ ਟਿੱਪਰ ਨੰਬਰ ਪੀ. ਬੀ. 07 ਬੀ. ਵਾਈ. 1366 ਜੋਕਿ ਕਮਾਹੀ ਦੇਵੀ-ਹੁਸ਼ਿਆਰਪੁਰ ਮਾਰਗ ਵੱਲ ਨੂੰ ਜਾ ਰਿਹਾ ਸੀ, ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਹ ਦੋਵੇਂ ਸੜਕ 'ਤੇ ਜਾ ਡਿੱਗੀਆਂ ਅਤੇ ਟਿੱਪਰ ਦੇ ਹੇਠਾਂ ਆਉਣ ਕਾਰਨ ਦੋਵਾਂ ਦੀ ਮੌਕੇ 'ਤੇ ਮੌਤ ਹੋ ਗਈ। ਤਲਵਾੜਾ ਪੁਲਸ ਨੇ ਮ੍ਰਿਤਕਾ ਦੇ ਪਤੀ ਅਕਸ਼ੇ ਕੁਮਾਰ ਦੇ ਬਿਆਨਾਂ ਉੱਤੇ ਟਿੱਪਰ ਚਾਲਕ ਵਿਨੋਦ ਕੁਮਾਰ ਵਿੱਕੀ ਵਾਸੀ ਕੂਕਾਨੇਟ ਖਿਲਾਫ਼ ਕੇਸ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

ਇਹ ਵੀ ਪੜ੍ਹੋ: ਪੰਜਾਬ: ਰਾਈਸ ਮਿੱਲ 'ਚ ਵੱਡਾ ਹਾਦਸਾ! 25 ਫੁੱਟ ਡੂੰਘੀ ਖੂਹੀ 'ਚ ਡਿੱਗੇ 3 ਮਜ਼ਦੂਰ, ਪਈਆਂ ਭਾਜੜਾਂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News