ਭਿਆਨਕ ਹਾਦਸੇ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, NRI ਵਿਅਕਤੀ ਦੀ ਹੋਈ ਮੌਤ

Sunday, Sep 29, 2024 - 06:29 PM (IST)

ਭਿਆਨਕ ਹਾਦਸੇ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, NRI ਵਿਅਕਤੀ ਦੀ ਹੋਈ ਮੌਤ

ਅੱਚਲ ਸਾਹਿਬ (ਗੋਰਾ ਚਾਹਲ)- ਅੱਡਾ ਅੱਚਲ ਸਾਹਿਬ ਦੇ ਨਜ਼ਦੀਕ ਡਰੇਨ ਦੇ ਕੋਲ ਐੱਨ. ਆਰ. ਆਈ. ਵਿਅਕਤੀ ਦੀ ਅਣਪਛਾਤੇ ਵਾਹਨ ਦੀ ਫੇਟ ਵੱਜਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਥਾਣਾ ਰੰਗੜ ਨੰਗਲ ਦੇ ਐੱਸ. ਐੱਚ. ਓ. ਗਗਨਦੀਪ ਸਿੰਘ ਨੇ ਦੱਸਿਆ ਸੂਚਨਾ ਮਿਲੀ ਡਰੇਨ ਦੇ ਅਣਪਛਾਤੇ ਵਿਅਕਤੀ ਦੀ ਡੈਡ ਬਾਡੀ ਪਈ ਹੈ।

 ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਥਾਣੇਦਾਰ ਦੇ ਮੁੰਡੇ ਨੂੰ ਮਾਰੀਆਂ ਗੋਲੀਆਂ

ਮੌਕੇ 'ਤੇ ਪੁਲਸ ਪਾਰਟੀ ਨੇ ਜਾ ਕੇ ਦੇਖਿਆ ਕਿ ਵਿਅਕਤੀ ਦੀ ਅਣਪਛਾਤੇ ਵਾਹਨ ਨਾਲ ਟਕਰਾਉਣ ਕਰਕੇ ਮੌਤ ਹੋ ਗਈ ਸੀ। ਮ੍ਰਿਤਕ ਦੀ ਪਛਾਣ ਮਨਜਿੰਦਰ ਸਿੰਘ ਜੋਨੀ ਪੁੱਤਰ ਹਰਪਾਲ ਸਿੰਘ ਵਾਸੀ ਚਾਹਲ ਕਲਾਂ ਵਜੋਂ ਹੋਈ ਹੈ। ਵਧੇਰੇ ਗੱਲਬਾਤ ਕਰਦੇ ਹੋਏ ਐੱਸ. ਐੱਚ. ਓ. ਰੰਗੜ ਨੰਗਲ ਨੇ ਦੱਸਿਆ ਮ੍ਰਿਤਕ ਮਨਜਿੰਦਰ ਸਿੰਘ ਦਾ ਸਾਰਾ  ਪਰਿਵਾਰ ਯੂ. ਐੱਸ. ਏ. 'ਚ ਰਹਿੰਦਾ ਹੈ ਕੁਝ ਸਮਾਂ ਪਹਿਲਾਂ ਹੀ ਮਨਜਿੰਦਰ ਸਿੰਘ ਪੰਜਾਬ ਆਇਆ ਸੀ। ਉਹਨਾਂ ਕਿਹਾ ਕਿ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਵਿੱਚ ਬਟਾਲਾ ਸਿਵਲ ਹਸਪਤਾਲ ਬਟਾਲਾ ਵਿਖੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।

 ਇਹ ਵੀ ਪੜ੍ਹੋ- ਪੰਜਾਬ 'ਚ ਸਸਤੀ ਹੋਈ ਸ਼ਰਾਬ, ਜਾਣੋ ਕੀ ਹੈ ਨਵੀਂ ਰੇਟ ਲਿਸਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News