ਪੰਜਾਬ ''ਚ ਭਿਆਨਕ ਹਾਦਸਾ! ਨੈਸ਼ਨਲ ਕਿੱਕ ਬਾਕਸਿੰਗ ਖਿਡਾਰੀ ਦੀ ਮੌਤ, 2 ਭੈਣਾਂ ਦਾ ਸੀ ਇਕਲੌਤਾ ਭਰਾ
Monday, Dec 01, 2025 - 02:03 PM (IST)
ਕਾਠਗੜ੍ਹ (ਰਾਜੇਸ਼ ਸ਼ਰਮਾ)- ਕਾਠਗੜ੍ਹ ਹਲਕੇ ਦੇ ਨਜ਼ਦੀਕੀ ਪਿੰਡ ਕਿਸ਼ਨਪੁਰ ਭਰਥਲਾ ਵਿੱਚ ਸੜਕ ਹਾਦਸਾ ਵਾਪਰਨ ਕਰਕੇ ਨੈਸ਼ਨਲ ਕਿੱਕ ਬਾਕਸਿੰਗ ਖਿਡਾਰੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਿਮਾਂਸ਼ੂ ਸ਼ਰਮਾ ਉਰਫ਼ ਅੰਸ਼ ਵਾਸੀ ਕਿਸ਼ਨਪੁਰ ਭਰਥਲਾ ਵਜੋਂ ਹੋਈ ਹੈ। ਉਕਤ ਖਿਡਾਰੀ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਦੋ ਭੈਣਾਂ ਦੇ ਇਕਲੋਤੇ ਭਰਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਨਾਲ ਜਿੱਥੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ, ਉੱਥੇ ਹੀ ਪਿੰਡ ਵਿੱਚ ਵੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਪਿਆਕੜਾਂ ਲਈ ਵੱਡੀ ਖ਼ਬਰ! ਅੰਮ੍ਰਿਤਸਰ ’ਚ ਹੋ ਚੁੱਕੀ 21 ਦੀ ਮੌਤ, ਜਲੰਧਰ ’ਚ ਵਿਗੜਣ ਲੱਗੇ ਹਾਲਾਤ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸ਼ਨਪੁਰ ਭਰਥਲਾ ਨਿਵਾਸੀ ਰਵਿੰਦਰ ਕੁਮਾਰ ਰਵੀ ਨੇ ਦੱਸਿਆ ਕਿ ਉਸ ਦੇ ਭਰਾ ਪੰਡਿਤ ਦੇਵੀ ਦਿਆਲ ਦਾ ਇਕਲੌਤਾ ਪੁੱਤਰ ਅਤੇ ਦੋ ਭੈਣਾਂ ਦਾ ਭਰਾ ਹਿਮਾਂਸ਼ੂ ਸ਼ਰਮਾ ਉਰਫ਼ ਅੰਸ਼ (19) ਸੈਕਟਰ 10 ਚੰਡੀਗੜ੍ਹ ਵਿਖੇ ਡੀ. ਏ. ਵੀ. ਕਾਲਜ ਵਿੱਚ ਬੀ. ਏ. ਫਸਟ ਈਅਰ ਵਿੱਚ ਪੜ੍ਹਦਾ ਸੀ ਅਤੇ ਉਹ ਆਮ ਵਾਂਗ ਪਿੰਡ ਤੋਂ ਮੋਟਰਸਾਈਕਲ 'ਤੇ ਚੰਡੀਗੜ੍ਹ ਜਾ ਰਿਹਾ ਸੀ ਪਰ ਜਦੋਂ ਦੁਪਹਿਰ 12 ਕੁ ਵਜੇ ਦੇ ਕਰੀਬ ਉਹ ਚੰਡੀਗੜ੍ਹ ਨੇੜੇ ਪਿੰਡ ਸੰਗਤਪੁਰਾ ਕੋਲ ਪਹੁੰਚਿਆ ਤਾਂ ਇਕ ਸੀ. ਟੀ. ਯੂ. ਦੀ ਤੇਜ਼ ਰਫ਼ਤਾਰ ਬੱਸ ਨਾਲ ਉਸ ਦੀ ਟੱਕਰ ਹੋ ਗਈ ਅਤੇ ਗੰਭੀਰ ਸੱਟਾਂ ਲੱਗਣ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਹੈਲਮਟ ਟੁੱਟ ਕੇ ਨੌਜਵਾਨ ਦੇ ਸਿਰ ਵਿੱਚ ਖੁੱਭ ਗਿਆ, ਉਨ੍ਹਾਂ ਦੱਸਿਆ ਕਿ ਹਿਮਾਂਸ਼ੂ ਸ਼ਰਮਾ ਐੱਮ. ਆਰ. ਸਿਟੀ ਸਕੂਲ ਬਲਾਚੌਰ ਵਿੱਚ ਕਿੱਕ ਬਾਕਸਿੰਗ ਦਾ ਹੋਣਹਾਰ ਖਿਡਾਰੀ ਸੀ ਅਤੇ ਉਹ ਗੋਲਡ ਮੈਡਲ ਜੇਤੂ ਸੀ। ਭਰ ਜਵਾਨੀ ਵਿੱਚ ਨੌਜਵਾਨ ਦੀ ਅਚਾਨਕ ਮੌਤ ਹੋਣ ਨਾਲ ਜਿੱਥੇ ਪਰਿਵਾਰ ਉੱਤੇ ਦੁੱਖ਼ਾਂ ਦਾ ਪਹਾੜ ਆਣ ਡਿੱਗਿਆ ਹੈ, ਉੱਥੇ ਹੀ ਪਿੰਡ ਵਿੱਚ ਵੀ ਡੂੰਘੇ ਸੋਗ ਦੀ ਲਹਿਰ ਫੈਲੀ ਹੋਈ ਹੈ। ਨੌਜਵਾਨ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸਾਨ ਘਰ ਵਿੱਚ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਹਲਚਲ! ਸੁਖਬੀਰ ਬਾਦਲ ਨੇ ਸੀਨੀਅਰ ਆਗੂਆਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
