ਮੋਟਰਸਾਈਕਲ ਨੂੰ ਘੜੀਸਦੀ ਲੈ ਗਈ Mercedes, ਬਾਈਕ ਨੂੰ ਅੱਗ ਲੱਗਣ ਮਗਰੋਂ ਦੋਵੇਂ ਨੌਜਵਾਨਾਂ ਦੀ ਮੌਤ

Tuesday, Jan 23, 2024 - 12:17 AM (IST)

ਮੋਟਰਸਾਈਕਲ ਨੂੰ ਘੜੀਸਦੀ ਲੈ ਗਈ Mercedes, ਬਾਈਕ ਨੂੰ ਅੱਗ ਲੱਗਣ ਮਗਰੋਂ ਦੋਵੇਂ ਨੌਜਵਾਨਾਂ ਦੀ ਮੌਤ

ਗੁਰਾਇਆ (ਮੁਨੀਸ਼ ਬਾਵਾ): ਗੁਰਾਇਆ ਦੇ ਅੱਟਾ ਨਹਿਰ ਨੇੜੇ ਨੈਸ਼ਨਲ ਹਾਈਵੇ 'ਤੇ ਵਾਪਰੇ ਦਰਦਨਾਕ ਹਾਦਸੇ ਵਿਚ ਬਾਈਕ ਨੂੰ ਅੱਗ ਲੱਗ ਗਈ ਤੇ ਇਸ ਹਾਦਸੇ ਵਿਚ 2 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫ਼ਿਲੌਰ ਦੇ ਪਿੰਡ ਆਸ਼ਾਹੂਰ ਦੇ ਰਹਿਣ ਵਾਲੇ ਵਿੱਕੀ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ 'ਤੇ ਜਾ ਰਿਹਾ ਸੀ ਤੇ ਉਸ ਦੇ ਨਾਲ ਉਸ ਦੇ 2 ਸਾਥੀ ਵੱਖਰੀ ਮੋਟਰਸਾਈਕਲ 'ਤੇ ਪੈਲਸ ਤੋਂ ਆ ਰਹੇ ਸਨ।

ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਪੜ੍ਹਾਈ ਕਰਨ ਦਾ ਸੁਪਨਾ ਦੇਖ ਰਹੇ ਵਿਦਿਆਰਥੀਆਂ ਨੂੰ ਝਟਕਾ! ਸਟਡੀ ਵੀਜ਼ਾ 'ਚ ਹੋਵੇਗੀ 35 ਫ਼ੀਸਦੀ ਕਟੌਤੀ

ਉਨ੍ਹਾਂ 'ਚੋਂ ਇਕ ਫਿਲੌਰ ਦੇ ਪਿੰਡ ਕਤਪਾਲੋਂ ਦਾ ਰਹਿਣ ਵਾਲਾ ਸੀ ਤੇ ਦੂਜਾ ਆਸ਼ਾਹੂਰ ਦਾ ਰਹਿਣ ਵਾਲਾ ਸੀ। ਇਕ ਮਰਸੀਡੀਜ਼ ਕਾਰ ਨੇ ਉਨ੍ਹਾਂ ਦੇ ਮੋਟਰਸਾੀਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਤੇ ਕਾਰ ਸਵਾਰ ਬਾਈਕ ਨੂੰ ਘੜੀਸਦਾ ਹੋਇਆ ਆਪਣੇ ਨਾਲ ਲੈ ਗਿਆ ਜਿਸ ਨਾਲ ਬਾਈਕ ਨੂੰ ਅੱਗ ਲੱਗ ਗਈ। ਹਾਦਸੇ ਵਿਚ ਮੋਟਰਸਾਈਕਲ ਸਵਾਰ ਲੋਕਾਂ ਦੀ ਦਰਦਨਾਕ ਮੌਤ ਹੋ ਗਈ। 

ਇਹ ਖ਼ਬਰ ਵੀ ਪੜ੍ਹੋ - ਸਪੇਨ ਦੌਰੇ 'ਤੇ ਜਾਣਗੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ, ਪੰਜਾਬ 'ਚ ਨਿਵੇਸ਼ ਲਿਆਉਣ ਦੀ ਕਰਨਗੇ ਕੋਸ਼ਿਸ਼

ਘਟਨਾ ਦੀ ਸੂਚਨਾ ਮਿਲਣ ਤੋਂ ਐੱਸ.ਐੱਚ.ਓ. ਗੁਰਾਇਆ ਸੁਖਦੇਵ ਸਿੰਘ, ਡਿਊਟੀ ਅਫ਼ਸਰ ਹਰਭਜਨ ਸਿੰਘ ਗਿੱਲ ਮੌਕੇ 'ਤੇ ਪਹੁੰਚੇ ਤੇ ਕਾਰ ਚਾਲਕ ਨੂੰ ਕਾਬੂ ਕਰ ਕੇ ਕਾਰ ਕਬਜ਼ੇ ਵਿਚ ਲੈ ਲਈ ਹੈ। ਪੁਲਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News