ਮਾਤਾ ਨੈਣਾ ਦੇਵੀ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, 2 ਦੀ ਮੌਤ, 32 ਜ਼ਖ਼ਮੀ

Monday, Aug 08, 2022 - 11:15 AM (IST)

ਮਾਤਾ ਨੈਣਾ ਦੇਵੀ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, 2 ਦੀ ਮੌਤ, 32 ਜ਼ਖ਼ਮੀ

ਸ੍ਰੀ ਕੀਰਤਪੁਰ ਸਾਹਿਬ (ਬਾਲੀ)-  ਰੋਪੜ-ਸ੍ਰੀ ਕੀਰਤਪੁਰ ਸਾਹਿਬ ਕੌਮੀ ਮਾਰਗ ਨੰਬਰ 21(205) ਬੜਾ ਪਿੰਡ ਨੇੜੇ ਬੀਤੀ ਰਾਤ ਮਾਤਾ ਨੈਣਾ ਦੇਵੀ ਜਾ ਰਹੇ ਸ਼ਰਧਾਲੂਆਂ ਨਾਲ ਭਰੀ ਇਕ ਟਰੈਕਟਰ-ਟਰਾਲੀ ਪਲਟ ਜਾਣ ਕਾਰਨ ਵਾਪਰੇ ਦਰਦਨਾਕ ਸੜਕ ਹਾਦਸੇ ’ਚ 2 ਸ਼ਰਧਾਲੂਆਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 32 ਸ਼ਰਧਾਲੂਆਂ ਦੇ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ. ਐੱਚ. ਓ. ਸਬ ਇੰਸਪੈਕਟਰ ਗੁਰਵਿੰਦਰ ਸਿੰਘ, ਭਰਤਗੜ੍ਹ ਪੁਲਸ ਚੌਂਕੀ ਇੰਚਾਰਜ ਸਬ ਇੰਸਪੈਕਟਰ ਰਾਜਿੰਦਰ ਕੁਮਾਰ ਅਤੇ ਏ. ਐੱਸ. ਆਈ. ਸੁਸ਼ੀਲ ਕੁਮਾਰ ਨੇ ਦੱਸਿਆ ਕਿ ਬੀਤੀ ਦੇਰ ਰਾਤ ਕਰੀਬ 9.30 ਵਜੇ ਇਕ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਨੰਬਰ ਐੱਚ. ਆਰ-23 ਈ 7479 ਪਿੰਡ ਭਰਤਗੜ੍ਹ ਵੱਲੋਂ ਉਤਰਾਈ ਉਤਰਦੇ ਸਮੇਂ ਬੜਾ ਪਿੰਡ ਨਜ਼ਦੀਕ ਪਲਟ ਗਈ । ਇਹ ਟਰਾਲੀ ਪਿੰਡ ਇੰਦਾਸੂਈ ਥਾਣਾ ਟੋਹਾਣਾ ਜ਼ਿਲ੍ਹਾ ਫਤਿਹਾਬਾਦ (ਹਰਿਆਣਾ) ਤੋਂ ਸ਼ਰਧਾਲੂਆਂ ਨੂੰ ਲੈ ਕੇ ਮਾਤਾ ਨੈਣਾ ਦੇਵੀ ਜਾ ਰਹੀ ਸੀ।

ਇਹ ਵੀ ਪੜ੍ਹੋ: ਸਖ਼ਤੀ ਦੇ ਬਾਵਜੂਦ ਸੂਬੇ ਦੀਆਂ ਜੇਲ੍ਹਾਂ ’ਚੋਂ ਮੋਬਾਇਲਾਂ ਦੀ ਬਰਾਮਦਗੀ ਨੇ ਵਧਾਈ ਸਰਕਾਰ ਦੀ ਚਿੰਤਾ

PunjabKesari

ਜਦੋਂ ਉਕਤ ਟਰੈਕਟਰ-ਟਰਾਲੀ ਬੜਾ ਪਿੰਡ ਨਜ਼ਦੀਕ ਪੁੱਜੀ ਤਾਂ ਅਚਾਨਕ ਟਰੈਕਟਰ-ਟਰਾਲੀ ਦੇ ਅੱਗੇ ਆਵਾਰਾ ਪਸ਼ੂ ਆਉਣ ਕਾਰਨ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ’ਚ ਜੱਗਰ (45) ਪੁੱਤਰ ਸੋਮ ਚੰਦ ਵਾਸੀ ਪਿੰਡ ਇੰਦਾਸੂਈ ਥਾਣਾ ਟੋਹਾਣਾ ਜ਼ਿਲਾ ਫਤਿਆਬਾਦ ਹਰਿਆਣਾ ਅਤੇ ਨਵਾਬਦੀਨ (17) ਪੁੱਤਰ ਪਿਆਰਾ ਰਾਮ ਵਾਸੀ ਪਿੰਡ ਇੰਦਾਛੋਈ ਥਾਣਾ ਟੋਹਾਣਾ ਜ਼ਿਲ੍ਹਾ ਫਤਿਆਬਾਦ ਹਰਿਆਣਾ ਦੀ ਮੌਤ ਹੋ ਗਈ ਅਤੇ ਇਸ ਹਾਦਸੇ ’ਚ ਲਵਪ੍ਰੀਤ (19) , ਪੰਮੂ (24) , ਜਸਵੰਤ ਸਿੰਘ (22), ਗੁਰਪ੍ਰੀਤ ਸਿੰਘ (25), ਮਨੀ ਰਾਮ (18), ਸੰਨੀ (18), ਪਰਵੀਨ (30), ਲੱਭੀ (13), ਅੰਗਰੇਜ਼ (20), ਮਨੀ (9), ਬਾਦਲ (17), ਰਵਿੰਦਰ (28), ਅਜੇ (15), ਸਾਹਿਲ (7), ਸੀਮਾ (35), ਸੁਖਵਿੰਦਰ 25, ਮਨਜੋਤ 16, ਅਜਾਦ 27, ਸੂਰਜ 23, ਪ੍ਰਦੀਪ 17, ਮਨੀਸ਼ੁ 14, ਏਕਮ (12), ਨਵਜੋਤ (23), ਨੈਨਸੀ (19), ਸੀਮਾ (17), ਸਾਹਿਲ (18), ਚਰਨਜੀਤ (32), ਸੰਜੇ (32), ਸੌਰਭ (21), ਰੋਸ਼ਨੀ ਦੇਵੀ (47) ਆਦਿ ਜ਼ਖਮੀ ਹੋ ਗਏ ਜਿਨ੍ਹਾਂ ਦਾ ਇਲਾਜ ਸੀ. ਐੱਚ. ਸੀ .ਭਰਤਗੜ੍ਹ ਅਤੇ ਰੋਪਡ਼ ਸਿਵਲ ਹਸਪਤਾਲ ਵਿਖੇ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਅਕਤੀਆਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਹਨ । ਭਰਤਗਡ੍ਹ ਪੁਲਸ ਵੱਲੋਂ ਅਗਲੀ ਕਾਰਵਾਈ ਜਾਰੀ ਹੈ ।

ਇਹ ਵੀ ਪੜ੍ਹੋ: ਜਲੰਧਰ: ਯੂਕੋ ਬੈਂਕ ਲੁੱਟ ਦੇ ਮਾਮਲੇ 'ਚ ਪੁਲਸ ਹੱਥ ਲੱਗਿਆ ਅਹਿਮ ਸੁਰਾਗ, ਲੁਟੇਰਿਆਂ ਨੇ ਬਦਲੇ ਸਨ ਕੱਪੜੇ ਤੇ ਜੁੱਤੀਆਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News