ਭਾਰਤ ਤੇ ਪਾਕਿ ਵਿਚਾਲੇ ਤਣਾਅ ਨਾਲ ਦੋਵਾਂ ਦੇਸ਼ਾਂ ’ਚ ਵਧਦੀ ਰਹੇਗੀ ਗੁਰਬਤ : ਪਰਗਟ ਸਿੰਘ

10/17/2021 11:35:56 PM

ਜਲੰਧਰ (ਸੋਨੂੰ)-ਪਾਕਿਸਤਾਨ ਦੇ ਅੱਤਵਾਦੀਆਂ ਕਾਰਨ ਸਾਡੇ ਦੇਸ਼ ਦੇ 9 ਜਵਾਨ ਸ਼ਹੀਦ ਹੋ ਗਏ ਹਨ ਅਤੇ ਉਥੇ ਹੀ ਭਾਰਤ ਬਨਾਮ ਪਾਕਿਸਤਾਨ ਟੀ-20 ਵਿਸ਼ਵ ਕੱਪ ਮੈਚ ਕਰਵਾਇਆ ਜਾ ਰਿਹਾ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਇਹ ਮੈਚ ਨਹੀਂ ਹੋਣਾ ਚਾਹੀਦਾ ਕਿਉਂਕਿ ਸਰਹੱਦ ’ਤੇ ਹਾਲਾਤ ਤਣਾਅਪੂਰਨ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਭਾਰਤ-ਪਾਕਿਸਤਾਨ ਤਣਾਅ ਦੇ ਦੌਰ ’ਚੋਂ ਲੰਘ ਰਹੇ ਹਨ, ਅਜੇ ਅਸੀਂ ਬਿਲਡਅੱਪ ਦੇ ਦੌਰ ’ਚੋਂ ਲੰਘ ਰਹੇ ਹਾਂ। ਜੇ ਅਸੀਂ ਮਨੁੱਖਤਾ ’ਤੇ ਪਹਿਰਾ ਦੇਣਾ ਹੈ ਤਾਂ ਸਾਨੂੰ ਅਜਿਹੇ ਕੰਮ ਕਰਨੇ ਚਾਹੀਦੇ ਹਨ, ਜਿਸ ਨਾਲ ਦੋਵਾਂ ਦੇਸ਼ਾਂ ’ਚ ਤਣਾਅ ਦੀ ਸਥਿਤੀ ਪੈਦਾ ਨਾ ਕੀਤੀ ਜਾਵੇ। ਪਰਗਟ ਸਿੰਘ ਨੇ ਕਿਹਾ ਕਿ ਜੇ ਤਣਾਅ ਬਣਿਆ ਰਹੇਗਾ, ਜੋ ਸਾਡੀ ਗੁਰਬਤ ਹੈ, ਇਹ ਵਧਦੀ ਰਹੇਗੀ। ਜਿੰਨੇ ਪੈਸੇ ਹਥਿਆਰਾਂ ’ਤੇ ਖਰਚ ਆਉਣਗੇ, ਓਨੀ ਅਸੀਂ ਬੱਚਿਆਂ ਨੂੰ ਸਿੱਖਿਆ ਨਹੀਂ ਦੇ ਸਕਾਂਗੇ ਕਿਉਂਕਿ ਅੱਜ ਸਿੱਖਿਆ ਦਾ ਯੁੱਗ ਹੈ, ਇਹ ਖੋਜ ਦਾ ਸਮਾਂ ਹੈ, ਲੋਕ ਕਿੱਥੇ ਪਹੁੰਚ ਰਹੇ ਹਨ। ਵਿਅਕਤੀਗਤ ਸਮਰੱਥਾ ਕਿੱਥੇ ਜਾ ਰਹੀ ਹੈ? ਪਰ ਅਸੀਂ ਉਸੇ ਹੀ ਪੜਾਅ ’ਚੋਂ ਲੰਘ ਰਹੇ ਹਾਂ, ਜੋ 1947 ਦਾ ਦੌਰ ਸੀ, ਗੁਆਂਢੀ ਨੂੰ ਗੁਆਂਢੀ ਵਾਂਗ ਵਿਵਹਾਰ ਕਰਨਾ ਚਾਹੀਦਾ ਹੈ। ਮੇਰਾ ਖਿਆਲ ਹੈ ਕਿ ਸਾਡਾ 30 ਫੀਸਦੀ ਬਜਟ ਹਥਿਆਰਾਂ ਦੇ ਉਪਰ ਲੱਗ ਰਿਹਾ ਹੈ ਤੇ ਪਾਕਿਸਤਾਨ ਦਾ 85 ਫੀਸਦੀ ਹੈ। ਮੈਂ ਉਥੇ ਪਾਕਿਸਤਾਨ ’ਚ ਦੋ ਜਾਂ ਚਾਰ ਵਾਰ ਖੇਡਣ ਗਿਆ ਸੀ ਤਾਂ ਉੱਥੇ ਬਹੁਤ ਵੱਡੀ ਗੁਰਬਤ ਹੈ, ਉੱਥੇ ਤਣਾਅਪੂਰਨ ਸਥਿਤੀ ਹੈ।

ਦੁਨੀਆ ’ਚ ਇਹ ਤਾਂ ਪਤਾ ਨਹੀਂ ਕਿ ਜੋ ਲੋਕ ਪੋਲੀਟੀਕਲੀ ਲੀਡਰਜ਼ ਹਨ, ਜੋ ਲੋਕਾਂ ਦੀ ਸੋਚ ਹੈ ਪਰ ਸਾਡੀ ਜੋ ਜਨਰੇਸ਼ਨ ਹੈ, ਉਹ ਗਰੁੱਪ ’ਚ ਅੱਗੇ ਵਧੇਗੀ, ਉਸ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ ਤਾਂ ਇਸ ਲਈ ਮੇਰਾ ਖਿਆਲ ਹੈ ਕਿ ਸਾਨੂੰ ਇਸ ਨੂੰ ਮੁੜ ਵਿਚਾਰ ਕਰ ਕੇ ਇਕ ਅਜਿਹੇ ਗੁਆਂਢੀ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ, ਜੋ ਇਕ-ਦੂਜੇ ਦੀ ਸੁਪੋਰਟ ਕਰਨ ਤੇ ਉਸ ਨਾਲ ਜੋ ਗੁਰਬਤ ਹੈ, ਉਹ ਕਿਤੇ ਨਾ ਕਿਤੇ ਦੂਰ ਹੋਵੇਗੀ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਕਿੰਨੀਆਂ ਲੜਾਈਆਂ ਲੜੀਆਂ ਗਈਆਂ ਅਤੇ ਨਤੀਜਾ ਕੀ ਨਿਕਲਿਆ, ਇਹ ਸਭ ਨੂੰ ਪਤਾ ਹੈ। ਇਨ੍ਹਾਂ ਲੜਾਈਆਂ ’ਚ ਭਾਰਤ ਨੇ 35 ਫੀਸਦੀ ਹਥਿਆਰ ਖਰੀਦੇ ਹਨ, ਜਦਕਿ ਪਾਕਿਸਤਾਨ ਸਿਰਫ ਹਥਿਆਰਾਂ ’ਚ ਹੀ ਲੱਗਾ ਹੋਇਆ ਹੈ ਅਤੇ ਵਿਦੇਸ਼ੀ ਸ਼ਕਤੀਆਂ ਇਸ ਦਾ ਫਾਇਦਾ ਉਠਾ ਰਹੀਆਂ ਹਨ ਕਿਉਂਕਿ ਉਹ ਹਥਿਆਰ ਵੇਚ ਕੇ ਆਪਣੀ ਮਨੀ ਪਾਵਰ ਦਿਨੋ-ਦਿਨ ਵਧਾ ਰਹੀਆਂ ਹਨ। 
 


Manoj

Content Editor

Related News