ਸ਼ੰਭੂ ਬਾਰਡਰ ’ਤੇ ਤਣਾਅਪੂਰਨ ਹੋਇਆ ਮਾਹੌਲ, ਐੱਸ. ਪੀ. ਤੇ ਐੱਸ. ਐੱਚ. ਓ. ਜ਼ਖਮੀ

Wednesday, Feb 21, 2024 - 12:35 PM (IST)

ਸ਼ੰਭੂ ਬਾਰਡਰ ’ਤੇ ਤਣਾਅਪੂਰਨ ਹੋਇਆ ਮਾਹੌਲ, ਐੱਸ. ਪੀ. ਤੇ ਐੱਸ. ਐੱਚ. ਓ. ਜ਼ਖਮੀ

ਰਾਜਪੁਰਾ : ਸ਼ੰਭੂ ਬਾਰਡਰ ’ਤੇ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਦੋ ਪੁਲਸ ਅਫਸਰ ਇਕ ਟਰੈਕਟਰ ਦੀ ਲਪੇਟ ਵਿਚ ਆ ਗਏ। ਸ਼ੰਭੂ ਥਾਣੇ ਦੇ ਨੇੜੇ ਅਣਪਛਾਤੇ ਟਰੈਕਟਰ ਨੇ ਦੋ ਪੁਲਸ ਅਫਸਰਾਂ ਨੂੰ ਆਪਣੀ ਲੇਪਟ ਵਿਚ ਲੈ ਲਿਆ। ਇਸ ਦੌਰਾਨ ਜਗਵਿੰਦਰ ਸਿੰਘ ਚੀਮਾ ਥਰਡ ਕਮਾਂਡੋ ਮੋਹਾਲੀ ਐੱਸ. ਪੀ. ਅਤੇ ਥਾਣਾ ਸ਼ੰਭੂ ਦੇ ਮੁੱਖ ਅਫਸਰ ਅਮਨਪਾਲ ਸਿੰਘ ਵਿਰਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਦੇ ਸੱਟਾਂ ਲੱਗੀਆਂ ਹਨ। ਜ਼ਖਮੀ ਪੁਲਸ ਅਫਸਰਾਂ ਨੂੰ ਰਾਜਪੁਰਾ ਸਿਵਲ ਹੋਸਪਤਾਲ ਵਿਚ ਲਿਆਂਦਾ ਗਿਆ ਹੈ। ਡਾਕਟਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ ਦੇ ਮੋਢੇ ’ਤੇ ਸੱਟ ਵੱਜੀ ਹੈ ਅਤੇ ਇਕ ਦੇ ਹੱਥ ’ਤੇ ਸੱਟ ਲੱਗੀ ਹੈ। ਦੋਵਾਂ ਦਾ ਇਲਾਜ ਸਿਵਲ ਹੋਸਪਤਾਲ ਵਿਚ ਚੱਲ ਰਿਹਾ ਹੈ। ਪੱਤਰਕਾਰਾਂ ਨੂੰ ਹੋਰ ਜਾਣਕਾਰੀ ਦੇਣ ਤੋਂ ਪੁਲਸ ਨੇ ਇਨਕਾਰ ਕਰ ਦਿੱਤਾ ਜਦਕਿ ਡਾਕਟਰ ਗੁਰਵਿੰਦਰ ਪਾਲ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋ ਪੁਲਸ ਅਫਸਰ ਜ਼ਖਮੀ ਹਨ। 

ਇਹ ਵੀ ਪੜ੍ਹੋ : ਪੰਜਾਬ ਭਰ ਵਿਚ ਸ਼ਨੀਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ

ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲਸ ਅਫਸਰ ਨਾਕੇਬੰਦੀ ਦੌਰਾਨ ਤੇਜ਼ ਰਫਤਾਰ ਟਰੈਕਟਰ ਦੀ ਲਪੇਟ ਆਏ ਹਨ। ਫਿਲਹਾਲ ਪੁਲਸ ਵਲੋਂ ਇਸ ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਚਲਾਉਣ ਵਾਲੇ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ। 

ਇਹ ਵੀ ਪੜ੍ਹੋ : ਜਿੰਮ ’ਚ ਹੱਡ ਭੰਨਵੀਂ ਮਿਹਨਤ ਨਾਲ ਬਣਾਏ ਸਰੀਰ ਤੋਂ ਦੋਸਤ ਖਾਣ ਲੱਗੇ ਖਾਰ, ਦਿੱਤੀ ਦਰਦਨਾਕ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News