ਛੁੱਟੀਆਂ ’ਚ ਨਾਨਾ-ਨਾਨੀ ਦੇ ਘਰ ਜਾਣ ਦਾ ਰੁਝਾਨ ਘਟਿਆ, ਵਰਚੁਅਲ ਪਾਰਕਾਂ ’ਚ ਵਧੀ ਦਿਲਚਸਪੀ

Thursday, May 18, 2023 - 07:06 PM (IST)

ਜਲੰਧਰ (ਨਰਿੰਦਰ ਮੋਹਨ) : ਸੁੰਗੜ ਰਹੀ ਦੁਨੀਆ ਅਤੇ ਸੁੰਗੜ ਰਹੇ ਰਿਸ਼ਤਿਆਂ ਦੇ ਚੱਲਦਿਆਂ ਮਨੋਰੰਜਨ ਪਾਰਕਾਂ ਨੇ ਸਕੂਲਾਂ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀਆਂ ਨੂੰ ਵਰਚੁਅਲ ਦੁਨੀਆ (ਵਰਚੁਅਲ ਟੂਰਿਜ਼ਮ) ਵਿਚ ਲਿਜਾਣ ਦੀ ਪੂਰੀ ਤਿਆਰੀ ਕਰ ਲਈ ਹੈ।ਸਮਰ ਕੈਂਪ ਅਤੇ ਹੋਰ ਸਾਧਨਾਂ ਰਾਹੀਂ ਵਿਦਿਆਰਥੀ ਅਤੇ ਹੋਰ ਲੋਕ ਆਧੁਨਿਕ ਮਨੋਰੰਜਨ ਪਾਰਕਾਂ ਵਿਚ ਜਾ ਕੇ ਵਰਚੁਅਲ ਮਾਧਿਅਮ ਜ਼ਰੀਏ ਕਿਸੇ ਵੀ ਗ੍ਰਹਿ, ਕਿਸੇ ਵੀ ਦੂਰ ਦੇ ਸਥਾਨ ’ਤੇ ਖ਼ੁਦ ਜਾ ਸਕੋਗੇ।

ਇਹ ਖ਼ਬਰ ਵੀ ਪੜ੍ਹੋ : ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁਡਵਾਉਣ ਨੂੰ ਲੈ ਕੇ ਕੈਬਨਿਟ ਮੰਤਰੀ ਧਾਲੀਵਾਲ ਨੇ ਦਿੱਤੇ ਇਹ ਹੁਕਮ

ਦੇਸ਼ ਵਿਚ ਆਪਣੀ ਤਰ੍ਹਾਂ ਦੇ ਇਕ ਹੀ ਛੱਤ ਹੇਠ ਖੁੱਲ੍ਹੇ ਹੌਪ-ਅੱਪ ਵਰਚੁਅਲ ਪਾਰਕ ਦੇ ਡਾਇਰੈਕਟਰ ਵਿਕਾਸ ਡਾਂਗ ਨੇ ਦੱਸਿਆ ਕਿ ਸੰਸਥਾ ਵਿਚ ਸਮਰ ਕੈਂਪ ਲਗਾਏ ਜਾ ਰਹੇ ਹਨ, ਜਿਸ ’ਚ ਵਿਦਿਆਰਥੀ ਮਨੋਰੰਜਨ ਦੇ ਨਾਲ-ਨਾਲ ਹੁਨਰ ਵਿਕਾਸ ਵੀ ਵਿਕਸਿਤ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਵਰਚੁਅਲ ਦੁਨੀਆ ਵਾਲੇ ਮਨੋਰੰਜਨ ਪਾਰਕਾਂ ਦਾ ਵਧ ਰਿਹਾ ਦਾਇਰਾ ਇਸ ਗੱਲ ਦਾ ਸੰਕੇਤ ਹੈ ਕਿ  ਪੰਜਾਬ ਸਮੇਤ ਪੂਰੇ ਭਾਰਤ ਵਿਚ ਵਰਚੁਅਲ ਟੂਰਿਜ਼ਮ ਤੇਜ਼ੀ ਨਾਲ ਵਧ ਰਿਹਾ ਹੈ।

ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਦੇ ਜ਼ੀਰਕਪੁਰ ਵਿਚ ਸਥਾਪਿਤ ਹੌਪ-ਅੱਪ ਵਰਚੁਅਲ ਪਾਰਕ ’ਚ ਮਨੋਰੰਜਨ ਦੇ ਨਾਲ-ਨਾਲ ਸਿੱਖਿਆ ਅਤੇ ਹੁਨਰ ਦੀਆਂ ਉਹ ਸਾਰੀਆਂ ਤਕਨੀਕਾਂ ਮੌਜੂਦ ਹਨ, ਜਿਸ ’ਚ ਲੋਕ ਵਰਚੁਅਲ ਸਪੇਸ ਵਿਚ ਆਪਣੀ ਮੌਜੂਦਗੀ ਮਹਿਸੂਸ ਕਰ ਸਕਣਗੇ। ਡੇਢ ਲੱਖ ਵਰਗ ਫੁੱਟ ਦੇ ਖੇਤਰ ਵਿਚ ਬਣੇ ਇਸ ਪਾਰਕ ’ਚ ਸਮਰ ਕੈਂਪ ਜੁਲਾਈ ਦੇ ਅੰਤ ਤੱਕ ਹਰ ਦਿਨ ਦੁਪਹਿਰ ਦੇ ਸਮੇਂ ਆਯੋਜਿਤ ਕੀਤਾ ਜਾਵੇਗਾ, ਜਿਸ ’ਚ ਬੱਚਿਆਂ ਨੂੰ ਨਾ ਸਿਰਫ਼ ਮਨੋਰੰਜਨ ਮਿਲੇਗਾ ਸਗੋਂ ਹਰ ਰੋਜ਼ ਹੁਨਰ ਸਿੱਖਣਗੇ ਅਤੇ ਇਨਾਮ ਵੀ ਜਿੱਤਣਗੇ। ਪਾਰਕ ਵਿਚ ਸਾਹਸੀ ਖੇਡਾਂ ਵੀ ਹਨ।

ਡਾਇਰੈਕਟਰ ਡਾਂਗ ਨੇ ਦੱਸਿਆ ਕਿ ਦੇਸ਼ ਵਿਚ ਮਨੋਰੰਜਨ ਪਾਰਕ ਦਾ ਦਾਇਰਾ ਪੰਜ ਹਜ਼ਾਰ ਕਰੋੜ ਨੂੰ ਪਾਰ ਕਰ ਚੁੱਕਾ ਹੈ ਅਤੇ ਦੇਸ਼ ਵਿਚ ਬਿਹਤਰ ਗੁਣਵੱਤਾ ਵਾਲੇ ਮਨੋਰੰਜਨ ਪਾਰਕਾਂ ਦੀ ਗਿਣਤੀ 600 ਨੂੰ ਪਾਰ ਕਰ ਗਈ ਹੈ ਅਤੇ 17 ਫੀਸਦੀ ਦੀ ਦਰ ਨਾਲ ਵਾਧਾ ਹੋ ਰਿਹਾ ਹੈ। ਪੰਜਾਬ ’ਚ ਅਜਿਹੇ ਪਾਰਕਾਂ ਦੀ ਗਿਣਤੀ ਅੱਧਾ ਦਰਜਨ ਹੈ। ਉਨ੍ਹਾਂ ਦੱਸਿਆ ਕਿ ਜਿਵੇਂ-ਜਿਵੇਂ ਵਿਸ਼ਵ ਦਾ ਵਿਸ਼ਵੀਕਰਨ ਹੋ ਚੁੱਕਾ ਹੈ ਅਤੇ ਗਿਆਨ ਆਪਣੀ ਹੱਦਾਂ ਤੋਂ ਪਰ੍ਹੇ ਹੋ ਕੇ ਵੀ ਉਪਲੱਬਧ ਹੋ ਰਿਹਾ ਹੈ, ਇਸੇ ਮਕਸਦ ਨੂੰ ਲੈ ਕੇ ਜ਼ੀਰਕਪੁਰ ’ਚ ਵਰਚੁਅਲ ਪਾਰਕ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਛੁੱਟੀਆਂ ਦੌਰਾਨ ਦੂਰ-ਦੁਰਾਡੇ ਦੇ ਹਿੱਲ ਸਟੇਸ਼ਨ ’ਤੇ ਜਾਣ ਤੋਂ ਪਹਿਲਾਂ ਲੋਕਾਂ ਦਾ ਰੁਝਾਨ ਵਰਚੁਅਲ ਪਾਰਕਾਂ ਵੱਲ ਵਧ ਰਿਹਾ ਹੈ। ਨੌਜਵਾਨ ਆਪਣੇ ਜਨਮ ਦਿਨ ਅਤੇ ਛੁੱਟੀਆਂ ਅਜਿਹੇ ਮਨੋਰੰਜਨ ਪਾਰਕਾਂ ਵਿਚ ਮਨਾਉਣ ਤੇ ਬਿਤਾਉਣ ਲੱਗੇ ਹਨ। ਇਸ ਮੌਕੇ ’ਤੇ ਸੁਵੀਰ ਖੰਨਾ, ਨਿਕੁੰਜ ਭਸੀਨ, ਬਬਨਦੀਪ ਸਿੰਘ ਚਾਵਲਾ ਵੀ ਹਾਜ਼ਰ ਸਨ।


Manoj

Content Editor

Related News