ਟੈਡੀ ਡੇਅ : ਪਿਆਰ ਦੀ ਪਹਿਲੀ ਨਿਸ਼ਾਨੀ ਬਣਿਆ ‘ਟੈਡੀ ਬੀਅਰ’

Monday, Feb 10, 2020 - 11:04 AM (IST)

ਟੈਡੀ ਡੇਅ : ਪਿਆਰ ਦੀ ਪਹਿਲੀ ਨਿਸ਼ਾਨੀ ਬਣਿਆ ‘ਟੈਡੀ ਬੀਅਰ’

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) - ਅੱਜ-ਕੱਲ ਹਮ ਹਰ ਏਕ ਟੈਡੀ ਕੋ ਦੇਖਕਰ ਮੁਸਕੁਰਾਤੇ ਹੈਂ, ਕੈਸੇ ਬਤਾਏਂ ਉਨਹੇਂ ਹਮੇਂ ਤੋਂ ਹਰ ਇਕ ਟੈਡੀ ਮੇਂ ਵੋ ਹੀ ਨਜ਼ਰ ਆਤੇ ਹੈਂ। ਜੀ ਹਾਂ ਅੱਜ ਅਸੀਂ ਗੱਲ ਕਰ ਰਹੇ ਹਾਂ ‘ਟੈਡੀ ਬੀਅਰ ਡੇਅ’। ਟੈਡੀ ਨੂੰ ਪ੍ਰੇਮ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਰੁੱਸਿਆਂ ਨੂੰ ਮਨਾਉਣ, ਆਪਣੇ ਨੂੰ ਹੋਰ ਕਰੀਬ ਲਿਆਉਣ, ਪਿਆਰ ਦਾ ਇਜ਼ਹਾਰ ਕਰਨ ਲਈ ਇਹ ਅਹਿਮ ਭੂਮਿਕਾ ਨਿਭਾਉਂਦਾ ਹੈ। ਅਜਕੱਲ ਟੈਡੀ ਡੇਅ ਟੀਨਏਜਰਜ਼ ਵਿਚ ਬਹੁਤ ਪਸੰਦ ਕੀਤਾ ਜਾਂਦਾ ਹੈ ਪਰ ਕੁੜੀਆਂ ਨੂੰ ਇਹ ਬੇਹੱਦ ਪਸੰਦ ਹੁੰਦਾ ਹੈ, ਇਸ ਲਈ ਗਰਲਫ੍ਰੈਂਡ ਨੂੰ ਖੁਸ਼ ਕਰਨਾ ਹੋਵਾ ਤਾਂ ਟੈਡੀ ਬੀਅਰ ਬੈਸਟ ਗਿਫਟ ਹੋ ਸਕਦਾ ਹੈ। ਅਜਿਹੇ ਵਿਚ ਰਸ਼ਤਿਆਂ ’ਚ ਮਿਠਾਸ ਲਿਆਉਣ ਲਈ ਟੈਡੀ ਡੇਅ ਸੈਲੀਬ੍ਰੇਟ ਕਰ ਸਕਦੇ ਹੋ।ਕਬੀਰ ਦਾਸ ਜੀ ਕਹਿੰਦੇ ਹਨ ਕਿ ਢਾਈ ਅਕਸ਼ਰ ਪ੍ਰੇਮ ਕਾ ਪੜ੍ਹੇ ਸੋ ਪੰਡਿਤ ਹੋਏ। ਸੰਤ ਵੈਲੇਨਟਾਈਨ ਅਜਿਹੇ ਹੀ ਸੰਤ ਸਨ, ਜਿਨ੍ਹਾਂ ਨੇ ਪ੍ਰੇਮ ਲਈ ਆਪਣੇ ਜੀਵਨ ਦੀ ਅਹੂਤੀ ਦੇ ਦਿੱਤੀ ਅਤੇ ਉਨ੍ਹਾਂ ਦੀ ਯਾਦ ’ਚ ਵੈਲੇਨਟਾਈਨ ਡੇਅ ਭਾਵ ਪ੍ਰੇਮ ਦਿਵਸ ਮਨਾਇਆ ਜਾਂਦਾ ਹੈ।

ਇਸ ਦਿਨ ਦੀਆਂ ਖੁਸ਼ੀਆਂ ਨੂੰ ਮਨਾਉਣ ਲਈ ਬਾਜ਼ਾਰਾਂ ’ਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਜ਼ਰ ਨਹੀਂ ਆ ਰਹੀ। ਅੱਜ ਵੈਲੈਨਟਾਈਨ ਡੇਅ ਦਾ ਚੌਥਾ ਦਿਨ ਟੈਡੀ ਡੇਅ ਮਨਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਨੌਜਵਾਨਾਂ ’ਚ ਭਾਰੀ ਕ੍ਰੇਜ਼ ਪਾਇਆ ਜਾ ਰਿਹਾ ਹੈ। ਪ੍ਰੇਮ ਦਾ ਇਜ਼ਹਾਰ ਕਰਨ ਲਈ ਨੌਜਵਾਨ ਮੁੰਡੇ-ਕੁੜੀਆਂ ਦੋਵੇਂ ਗਿਫਟ ਸ਼ਾਪ ਦੇ ਚੱਕਰ ਲਾਉਣ ’ਚ ਲੱਗੇ ਹੋਏ ਹਨ ਤਾਂ ਕਿ ਆਪਣੇ ਸਭ ਤੋਂ ਕਰੀਬੀ ਦੋਸਤ ਨੂੰ ਸਰਪ੍ਰਾਈਜ਼ ਗਿਫਟ ਦੇ ਕੇ ਆਪਣੇ ਪਿਆਰ ਦਾ ਇਜ਼ਹਾਰ ਕਰ ਸਕਣ। ਗੈਲਰੀਆਂ ਵੀ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਪੂਰੀ ਤਰ੍ਹਾਂ ਨਾਲ ਸਜ ਚੁੱਕੀਆਂ ਹਨ। ਉਂਝ ਤਾਂ ਟੈਡੀ ਬੀਅਰ ਘਰ ਦੀ ਸ਼ੋਭਾ ਵਧਾਉਣ ਅਤੇ ਬੱਚਿਆਂ ਦੇ ਖੇਡਣ ਲਈ ਇਕ ਖਿਡੌਣਾ ਹੈ ਪਰ ਹਰ ਸਾਲ ਲਵਰਜ਼ ਵੀਕ ਦੀ ਕੜੀ ’ਚ ਆਉਣ ਵਾਲੇ ਟੈਡੀ ਬੀਅਰ ਡੇਅ ਨੇ ਇਕ ਵੱਖਰੀ ਪਛਾਣ ਬਣਾਈ ਹੋਈ ਹੈ।

ਸਭ ਕੁਝ ਬਿਆਨ ਕਰ ਜਾਂਦੀ ਹੈ ਟੈਡੀ ਬੀਅਰ ਦੀ ਖਾਮੋਸ਼ੀ
ਆਪਣੀਆਂ ਭਾਵਨਾਵਾਂ ਨੂੰ ਸ਼ਬਦਾਂ ’ਚ ਬਿਆਨ ਕਰਨ ਦੀ ਥਾਂ ਟੈਡੀ ਬੀਅਰ ਦੀ ਖਾਮੋਸ਼ੀ ਰਾਹੀਂ ਇਕ-ਦੂਜੇ ਦੇ ਸਾਹਮਣੇ ਜਤਾਈ ਜਾਂਦੀ ਹੈ। ਇਸ ਦਿਨ ਲਈ ਕਈ ਗਿਫਟ ਗੈਲਰੀਆਂ ਸਜੀਆਂ ਹਨ ਅਤੇ ਗਿਫਟ ਗੈਲਰੀਆਂ ’ਚ ਕਈ ਤਰ੍ਹਾਂ ਦੇ ਟੈਡੀ ਬੀਅਰ ਸਜੇ ਹੁੰਦੇ ਹਨ। ਗਿਫਟ ਗੈਲਰੀ ਦੇ ਮਾਲਕ ਮਨੀਸ਼ ਸੀਟੂ ਨੇ ਕਿਹਾ ਕਿ ਬਾਜ਼ਾਰ ’ਚ 100 ਰੁਪਏ ਤੋਂ ਲੈ ਕੇ 2 ਹਜ਼ਾਰ ਤੱਕ ਦੀ ਕੀਮਤ ਦੇ ਟੈਡੀ ਬੀਅਰ ਹਨ। ਵੈਸੇ ਤਾਂ ਆਮ ਦਿਨਾਂ ’ਚ ਇਸਦੀ ਵਿਕਰੀ ਹੁੰਦੀ ਹੈ ਪਰ 10 ਫਰਵਰੀ ਦਾ ਟੈਡੀ ਡੇਅ ’ਤੇ ਇਸ ਦੀ ਖਰੀਦ ਕਿਤੇ ਜ਼ਿਆਦਾ ਵਧ ਜਾਂਦੀ ਹੈ।

PunjabKesari

ਵੈਲੇਨਟਾਈਨ ਵੀਕ ਦਾ ਖਾਸ ਦਿਨ ਹੈ ਟੈਡੀ ਡੇਅ
ਟੈਡੀ ਡੇਅ ਬਾਰੇ ਡਾ. ਆਰ. ਕੇ. ਗੋਇਲ ਦਾ ਕਹਿਣਾ ਹੈ ਕਿ ਇਹ ਵੈਲੇਨਟਾਈਨ ਵੀਕ ਦਾ ਖਾਸ ਦਿਨ ਹੈ। ਇਸ ਦਿਨ ਜ਼ਿਆਦਾਤਰ ਦੋਸਤ ਇਕ-ਦੂਜੇ ਨੂੰ ਟੈਡੀ ਗਿਫਟ ਕਰਦੇ ਹਨ ਜੋ ਕਿ ਯਾਦਗਾਰ ਬਣਦਾ ਹੈ। ਟੈਡੀ ਜਿੰਨਾ ਵੱਡਾ ਹੋਵੇਗਾ ਦੋਸਤ ਦੇ ਚਿਹਰੇ ’ਤੇ ਮੁਸਕਾਨ ਓਨੀ ਹੀ ਵੱਡੀ ਆਵੇਗੀ।

ਟੈਡੀ ਬੀਅਰ ਭੇਟ ਕਰ ਕੇ ਵਧਾਉਣਾ ਚਾਹੀਦੈ ਪਿਆਰ
ਜੀਵਨ ਕਾਲੇਕੇ ਅਨੁਸਾਰ ਇਸ ਦਿਨ ਨੂੰ ਸਿਰਫ ਨੌਜਵਾਨ ਮੁੰਡੇ-ਕੁੜੀਆਂ ਦੇ ਪ੍ਰੇਮ ਨਾਲ ਨਹੀਂ ਜੋੜਨਾ ਚਾਹੀਦਾ ਸਗੋਂ ਇਕ-ਦੂਜੇ ਨੂੰ ਗਿਫਟ ਭੇਟ ਕਰ ਪਿਆਰ ਵਧਾਉਣਾ ਚਾਹੀਦਾ ਹੈ। ਇਹ ਪ੍ਰੇਮ ਘਰ ਦੇ ਮੈਂਬਰਾਂ ਪ੍ਰਤੀ ਹੁੰਦਾ ਹੈ ਅਤੇ ਆਪਣੇ ਦੋਸਤਾਂ ਪ੍ਰਤੀ ਵੀ।

ਹਾਰਟ ਸ਼ੇਪ ਅਤੇ ਪਿੰਕ ਕਲਰ ਦੇ ਟੈਡੀ ਬਣੇ ਨੌਜਵਾਨਾਂ ਦੀ ਪਹਿਲੀ ਪਸੰਦ
ਇਸ ਵਾਰ ਨੌਜਵਾਨ ਧੜਕਣਾਂ ਦੀ ਸਭ ਤੋਂ ਪਹਿਲੀ ਪਸੰਦ ਲਾਲ ਰੰਗ ਦੇ ਹਾਰਟ ਸ਼ੇਪ ਦੇ ਵੱਡੇ ਟੈਡੀ ਬਣੇ ਹੋਏ ਹਨ। ਇਸ ਤੋਂ ਇਲਾਵਾ ਟਿਊਨਿੰਗ ਅਤੇ ਚੰਗੀ ਸ਼ਬਦਾਵਲੀ ਲਿਖੇ ਟੈਡੀਆਂ ਨੂੰ ਵੀ ਨੌਜਵਾਨਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਪਿਆਰ ਨੂੰ ਗਹਿਰਾ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੈ ਟੈਡੀ ਬੀਅਰ
ਟੈਡੀ ਡੇਅ ਬਾਰੇ ਦੱਸਦਿਆਂ ਹਿਮੇਸ਼ ਗੋਲੂ ਦਾ ਕਹਿਣਾ ਹੈ ਕਿ ਕੁੜੀਆਂ ਨੂੰ ਜ਼ਿਆਦਾਤਰ ਪਿੰਕ ਕਲਰ ਵਾਲੇ ਟੈਡੀ ਪਸੰਦ ਆਉਂਦੇ ਹਨ। ਪਿਆਰ ਨੂੰ ਗਹਿਰਾ ਕਰਨ ’ਚ ਟੈਡੀ ਅਹਿਮ ਭੂਮਿਕਾ ਨਿਭਾਉਂਦੇ ਹਨ ਕਿਉਂਕਿ ਜਦੋਂ ਉਸ ਨੂੰ ਆਪਣੇ ਦੋਸਤ ਜਾਂ ਆਪਣੇ ਪਿਆਰ ਦੀ ਯਾਦ ਆਉਂਦੀ ਹੈ ਤਾਂ ਉਹ ਪਿਆਰ ਦੀ ਨਿਸ਼ਾਨੀ ਦੇ ਰੂਪ ’ਚ ਹਮੇਸ਼ਾ ਉਸਦੇ ਕੋਲ ਹੁੰਦਾ ਹੈ, ਜਿਸ ਨਾਲ ਪਿਆਰ ਹੋਰ ਵੀ ਗਹਿਰਾ ਹੋ ਜਾਂਦਾ ਹੈ।

ਕਪਲ ਅਤੇ ਪ੍ਰੇਮੀ ਇਕ-ਦੂਜੇ ਨੂੰ ਟੈਡੀ ਦੇ ਕੇ ਰਿਸ਼ਤਿਆਂ ਨੂੰ ਲਿਆਉਂਦੇ ਹਨ ਕਰੀਬ
ਕਮਲ ਸੇਤੀਆ ਦਾ ਕਹਿਣਾ ਹੈ ਕਿ ਕਿਸੇ ਰੁੱਸੇ ਨੂੰ ਮਨਾਉਣਾ ਹੋਵੇ ਜਾਂ ਫਿਰ ਕਿਸੇ ਨੂੰ ਇੰਪ੍ਰੈੱਸ ਕਰਨਾ ਹੋਵੇ ਤਾਂ ਟੈਡੀ ਦੇ ਕੇ ਖੁਸ਼ ਕੀਤਾ ਜਾ ਸਕਦਾ ਹੈ। ਟੈਡੀ ਸਿਰਫ ਬੱਚਿਆਂ ਦਾ ਖਿਡੌਣਾ ਨਹੀਂ ਸਗੋਂ ਵੱਡਿਆਂ ਦਾ ਫੇਵਰੇਟ ਹੈ। ਅੱਜ ਟੈਡੀ ਡੇਅ ਦੇ ਦਿਨ ਨੂੰ ਸੈਲੀਬ੍ਰੇਟ ਕਰਨ ਲਈ ਕਪਲ ਅਤੇ ਪ੍ਰੇਮੀ ਇਕ ਦੂਸਰੇ ਨੂੰ ਟੈਡੀ ਦੇ ਕੇ ਰਿਸ਼ਤਿਆਂ ਨੂੰ ਕਰੀਬ ਲਿਆਉਂਦੇ ਹਨ।

ਕਈ ਤਰ੍ਹਾਂ ਦੇ ਟੈਡੀ ਗਿਫਟ

ਕਪਲ ਟੈਡੀ ਬਿਅਰਜ਼
ਜੇਕਰ ਤੁਸੀਂ ਆਪਣੇ ਰਿਸ਼ਤੇ ਨੂੰ ਲੈ ਕੇ ਸੀਰੀਅਸ ਹੋ ਅਤੇ ਆਪਣੀ ਗੱਲ ਨੂੰ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਇਸ ਵਾਰ ਟੈਡੀ ਡੇਅ ’ਤੇ ਤੁਸੀਂ ਆਪਣੇ ਪਾਰਟਨਰ ਨੂੰ ਕਪਲ ਟੈਡੀ ਗਿਫਟ ਕਰੋ। ਇਸ ਨਾਲ ਤੁਹਾਡਾ ਪਾਰਟਨਰ ਆਸਾਨੀ ਨਾਲ ਤੁਹਾਡੀ ਫੀਲਿੰਗਜ਼ ਸਮਝ ਜਾਵੇਗਾ ਅਤੇ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸਣ ’ਚ ਵੀ ਆਸਾਨੀ ਹੋਵੇਗੀ।

ਟੈਡੀ ਬੀਅਰ ਕੇਕ
ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਆਪਣੇ ਪਾਰਟਨਰ ਨੂੰ ਟੈਡੀ ਬੀਅਰ ਤੋਂ ਕੁਝ ਵੱਖ ਦਿਉ ਤਾਂ ਇਸ ਵਾਰ ਤੁਸੀਂ ਇਕ ਚੰਗਾ ਜਿਹਾ ਚਾਕਲੇਟ ਕੇਕ ਆਰਡਰ ਕਰੋ ਜਿਸ ਨੂੰ ਟੈਡੀ ਬੀਅਰ ਦੀ ਸ਼ੇਪ ’ਚ ਬਣਵਾਓ ਅਤੇ ਉਸ ਕੇਕ ਦੇ ਚਾਰੇ ਪਾਸੇ ਮੈਸੇਜ ਲਿਖਵਾਓ।

ਹਾਰਟ ਸ਼ੇਪ ਟੈਡੀ
ਤੁਸੀਂ ਚਾਹੇ ਤਾਂ ਹਾਰਟ ਸ਼ੇਪ ਟੈਡੀ ਬੀਅਰ ਵੀ ਲੈ ਸਕਦੇ ਹੋ। ਅਜਕੱਲ ਮਾਰਕੀਟ ’ਚ ਬਹੁਤ ਸੁੰਦਰ-ਸੁੰਦਰ ਹਾਰਟ ਸ਼ੇਪ ਟੈਡੀ ਬੀਅਰ ਮੌਜੂਦ ਹਨ ਜਿਨ੍ਹਾਂ ’ਤੇ ਬਹੁਤ ਰੋਮਾਂਟਿਕ ਮੈਸੇਜ ਲਿਖ ਸਕਦੇ ਹੋ।

ਲਵਬਰਡਜ਼ ਡਿਜ਼ਾਈਨਰ ਟੈਡੀ
ਅਜਕੱਲ ਲਵਬਰਡਜ਼ ਦੇ ਨਾਲ ਖੂਬ ਡਿਜ਼ਾਈਨਰ ਟੈਡੀ ਵੀ ਮਾਰਕੀਟ ਵਿਚ ਆਉਂਦੇ ਹਨ। ਜੋ ਕਿ ਦੇਖਣ ਵਿਚ ਕਾਫੀ ਆਕਰਸ਼ਕ ਹੁੰਦੇ ਹਨ। ਇਸ ਤਰ੍ਹਾਂ ਦੇ ਟੈਡੀ ਬੀਅਰ ਦੇ ਕੇ ਤੁਸੀਂ ਆਪਣੀਆਂ ਖੂਬਸੂਰਤ ਯਾਦਾਂ ਨੂੰ ਆਪਣੇ ਪਾਰਟਨਰ ਨੂੰ ਦੇ ਸਕਦੇ ਹੋ।


author

rajwinder kaur

Content Editor

Related News