100 ਨੰਬਰ ''ਤੇ ਤਕਨੀਕੀ ਗੜਬੜੀ, ਜ਼ਿਲਾ ਪੁਲਸ ਨੇ ਜਾਰੀ ਕੀਤੇ 2 ਹੋਰ ਨੰਬਰ
Thursday, Jun 08, 2017 - 07:39 AM (IST)

ਕਪੂਰਥਲਾ, (ਭੂਸ਼ਣ)- ਕ੍ਰਾਈਮ ਸਬੰਧੀ ਲੋਕਾਂ ਦੀਆਂ ਸੂਚਨਾਵਾਂ ਕੁਝ ਹੀ ਸੈਕਿੰਡ 'ਚ ਪ੍ਰਾਪਤ ਕਰਨ ਅਤੇ ਪੁਲਸ ਅਤੇ ਜਨਤਾ 'ਚ ਵਧਦੀ ਦੂਰੀ ਨੂੰ ਘੱਟ ਕਰਨ ਦੇ ਮਕਸਦ ਨਾਲ ਪੰਜਾਬ ਪੁਲਸ ਵੱਲੋਂ ਸੂਬੇ ਭਰ ਵਿਚ ਆਧੁਨਿਕ ਪੁਲਸ ਕੰਟਰੋਲ ਰੂਮ ਬਣਾਉਣ ਦੇ ਬਾਵਜੂਦ ਵੀ ਤਕਨੀਕੀ ਗੜਬੜੀ ਦੇ ਕਾਰਨ ਕਾਫੀ ਵਾਰ 100 ਨੰਬਰ ਨਾ ਮਿਲਣ ਨੂੰ ਵੇਖਦੇ ਹੋਏ ਲੋਕਾਂ ਦੇ ਸਾਹਮਣੇ ਆ ਰਹੀਆਂ ਦਿੱਕਤਾਂ ਨੂੰ ਦੂਰ ਕਰਨ ਦੇ ਮਕਸਦ ਨਾਲ ਹੁਣ ਜ਼ਿਲਾ ਪੁਲਸ ਨੇ ਜਨਤਾ ਦੀ ਸਹੂਲਤ ਲਈ ਜ਼ਿਲਾ ਪੁਲਸ ਕੰਟਰੋਲ ਰੂਮ 'ਚ 2 ਹੋਰ ਨਵੇਂ ਮੋਬਾਇਲ ਨੰਬਰ ਜਾਰੀ ਕੀਤੇ ਹਨ। ਜਿਸਦੇ ਤਹਿਤ 81948-00091 ਅਤੇ 95929-14519 'ਤੇ ਕੋਈ ਵੀ ਵਿਅਕਤੀ ਕ੍ਰਾਈਮ ਸਬੰਧੀ ਜਾਂ ਪੁਲਸ ਸਹਾਇਤਾ ਸਬੰਧੀ ਸੂਚਨਾ ਦੇ ਸਕੇਗਾ।
ਜ਼ਿਕਰਯੋਗ ਹੈ ਕਿ ਪੰਜਾਬ ਪੁਲਸ ਨੇ ਸੂਬੇ ਦੇ ਸਾਰੇ ਪੁਲਸ ਕੰਟਰੋਲ ਰੂਮ ਨੂੰ ਆਧੁਨਿਕ ਬਣਾਉਣ ਦੇ ਮਕਸਦ ਨਾਲ ਸੂਬੇ 'ਚ ਇਕ ਹੀ ਡਿਜ਼ਾਈਨ ਦੇ ਆਧਾਰ 'ਤੇ ਤਿਆਰ ਕੀਤੇ ਗਏ ਆਧੁਨਿਕ ਸੁਵਿਧਾਵਾਂ ਨਾਲ ਲੈਸ ਜ਼ਿਲਾ ਪੁਲਸ ਕੰਟਰੋਲ ਰੂਮ ਜਨਤਾ ਨੂੰ ਸਮਰਪਤ ਕੀਤੇ ਸਨ।
ਇਨ੍ਹਾਂ ਸਾਰੇ ਕੰਟਰੋਲ ਰੂਮ ਨੂੰ ਇਸ ਕਦਰ ਆਧੁਨਿਕ ਸੁਵਿਧਾਵਾਂ ਨਾਲ ਲੈਸ ਕੀਤਾ ਗਿਆ ਸੀ ਕਿ ਇਸ 'ਚ ਜਨਤਾ ਦੀਆਂ ਸੁਵਿਧਾਵਾਂ ਕੁਝ ਹੀ ਸੈਕਿੰਡ 'ਚ ਪੁੱਜਣ ਦੀ ਗੱਲ ਕਹੀ ਗਈ ਪਰ ਇਨ੍ਹਾਂ ਕੰਟਰੋਲ ਰੂਮਾਂ ਦੀ ਸਥਾਪਨਾ ਦੇ ਬਾਅਦ 100 ਨੰਬਰ ਦੀਆਂ ਕਈ ਲਾਈਨਾਂ 'ਤੇ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਵੇਖਦੇ ਹੋਏ ਜਨਤਾ ਨੂੰ ਭਾਰੀ ਪ੍ਰੇਸ਼ਾਨੀ ਆਉਣ ਲੱਗੀ ।
ਜਿਸਦੇ ਕਾਰਨ ਕਈ ਵਾਰ ਡਾਇਲ ਕਰਨ ਦੇ ਬਾਅਦ ਵੀ 100 ਨੰਬਰ ਮਿਲ ਨਹੀਂ ਪਾÀੁਂਦਾ ਸੀ। ਸਿੱਟੇ ਵਜੋਂ ਪੁਲਸ ਅਤੇ ਲੋਕਾਂ ਦੀ ਦੂਰੀ ਵਧਦੀ ਜਾ ਰਹੀ ਸੀ ।
ਇਸ ਨੂੰ ਵੇਖਦੇ ਹੋਏ ਹੁਣ ਐੱਸ. ਐੱਸ. ਪੀ. ਸੰਦੀਪ ਸ਼ਰਮਾ ਦੇ ਹੁਕਮਾਂ 'ਤੇ ਜ਼ਿਲਾ ਪੁਲਸ ਵਲੋਂ ਲਾਂਚ ਕੀਤੇ ਗਏ ਇਨ੍ਹਾਂ ਦੋਵਾਂ ਮੋਬਾਇਲ ਨੰਬਰਾਂ 81948-00091 ਅਤੇ 95929-14519 'ਤੇ ਕੋਈ ਵੀ ਵਿਅਕਤੀ ਜ਼ਿਲਾ ਪੁਲਸ ਕੰਟਰੋਲ ਰੂਮ 'ਤੇ ਸੂਚਨਾ ਦੇ ਸਕਦੇ ਹਨ, ਉਥੇ ਹੀ 100 ਨੰਬਰ ਫੋਨ 'ਤੇ ਵੀ ਸੂਚਨਾ ਦੇਣ ਦੀ ਸਹੂਲਤ ਲਗਾਤਾਰ ਚੱਲਦੀ ਰਹੇਗੀ ।