ਪੰਜਾਬ ਦੇ ਤਕਨੀਕੀ ਕਾਲਜਾਂ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ, ਜਾਣੋ ਕੀ ਹੈ ਪੂਰਾ ਮਾਮਲਾ

Saturday, Oct 07, 2023 - 04:48 PM (IST)

ਪੰਜਾਬ ਦੇ ਤਕਨੀਕੀ ਕਾਲਜਾਂ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ, ਜਾਣੋ ਕੀ ਹੈ ਪੂਰਾ ਮਾਮਲਾ

ਚੰਡੀਗੜ੍ਹ : ਪੰਜਾਬ ਦੇ ਵਿਦਿਆਰਥੀ ਵੱਖ-ਵੱਖ ਕੋਰਸਾਂ ਲਈ ਕੈਨੇਡਾ, ਬਿਟ੍ਰੇਨ ਅਤੇ ਹੋਰ ਵੱਡੇ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਦਾ ਰੁਖ ਕਰ ਰਹੇ ਹਨ। ਇਸ ਕਾਰਨ ਸੂਬੇ ਦੇ ਕਰੀਬ 300 ਤਕਨੀਕੀ ਕਾਲਜਾਂ 'ਚ 55 ਫ਼ੀਸਦੀ ਸੀਟਾਂ ਬਰਬਾਦ ਹੋ ਰਹੀਆਂ ਹਨ। ਪਿਛਲੇ ਸੈਸ਼ਨ ਦੌਰਾਨ 30 ਅਕਤੂਬਰ ਦੀ ਕਟ ਆਫ ਤਾਰੀਖ਼ ਤੋਂ ਬਾਅਦ ਕਰੀਬ 45 ਫ਼ੀਸਦੀ ਸੀਟਾਂ ਖ਼ਾਲੀ ਰਹਿ ਗਈਆਂ ਸਨ, ਜਿਸ ਨੂੰ ਲੈ ਕੇ ਪੰਜਾਬ ਦੇ ਕਾਲਜਾਂ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ। ਇਸ ਕਾਰਨ ਇਨ੍ਹਾਂ ਕਾਲਜਾਂ ਦੀ ਬਿਹਾਰ, ਛੱਤੀਸਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵਰਗੇ ਸੂਬਿਆਂ ਦੇ ਵਿਦਿਆਰਥੀਆਂ 'ਤੇ ਨਿਰਭਰਤਾ ਵੱਧ ਰਹੀ ਹੈ। ਇਸ ਸੈਸ਼ਨ ਦੌਰਾਨ ਹਾਲਾਤ ਹੋਰ ਵੀ ਮਾੜੇ ਹੋ ਗਏ ਹਨ।

ਇਹ ਵੀ ਪੜ੍ਹੋ : 40 ਲੱਖ ਲਾ ਕੈਨੇਡਾ ਭੇਜੀ ਨੂੰਹ ਨੇ ਸਭ ਕੁੱਝ ਭੁਲਾ ਕਰਤਾ ਵੱਡਾ ਕਾਰਾ, ਅਸਲੀਅਤ 'ਤੇ ਯਕੀਨ ਨਾ ਕਰ ਸਕੇ ਸਹੁਰੇ

ਪੰਜਾਬ ਦੇ 25 ਫ਼ੀਸਦੀ ਤੋਂ ਘੱਟ ਵਿਦਿਆਰਥੀ ਸੂਬੇ ਦੇ ਕਾਲਜਾਂ 'ਚ ਦਾਖ਼ਲਾ ਚਾਹੁੰਦੇ ਹਨ। ਦਾਖ਼ਲੇ ਲਈ ਕਟ ਆਫ ਤਾਰੀਖ਼ 15 ਸਤੰਬਰ ਸੀ। ਸੂਬੇ ਦੇ ਤਕਨੀਕੀ ਕਾਲਜਾਂ 'ਚ ਕਰੀਬ ਇਕ ਲੱਖ ਸੀਟਾਂ 'ਚੋਂ ਵੱਖ-ਵੱਖ ਕੋਰਸਾਂ 'ਚ ਕਰੀਬ 55,000 ਸੀਟਾਂ ਖ਼ਾਲੀ ਹਨ। ਦੱਸਿਆ ਜਾ ਰਿਹਾ ਹੈ ਕਿ ਆਈ. ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ, ਕਪੂਰਥਲਾ ਨਾਲ ਸਬੰਧਿਤ ਕਾਲਜਾਂ 'ਚ 80,000 'ਚੋਂ ਕਰੀਬ 40,000 ਸੀਟਾਂ ਕੱਟ ਆਫ ਤੱਕ ਭਰੀਆਂ ਜਾ ਚੁੱਕੀਆਂ ਹਨ।

ਇਹ ਵੀ ਪੜ੍ਹੋ : ਘਰੋਂ ਭੱਜੀ 2 ਦਿਨਾਂ ਦੀ ਸੱਜਰੀ ਵਿਆਹੀ ਲਾੜੀ ਆਈ ਸਾਹਮਣੇ, ਜੋ ਵੱਡਾ ਖ਼ੁਲਾਸਾ ਕੀਤਾ, ਸੁਣ ਹੋ ਜਾਵੋਗੇ ਹੈਰਾਨ (ਤਸਵੀਰਾਂ)

ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ਬਠਿੰਡਾ ਨਾਲ ਸਬੰਧਿਤ ਕਾਲਜਾਂ 'ਚ 24 ਹਜ਼ਾਰ 'ਚੋਂ ਕਰੀਬ 8,500 ਸੀਟਾਂ ਭਰ ਚੁੱਕੀਆਂ ਹਨ। ਪੰਜਾਬ ਅਨਏਡਿਡ ਕਾਲਜ ਐਸੋਸੀਏਸ਼ਨ ਦੇ ਪ੍ਰਧਾਨ ਡਾ. ਅੰਸ਼ੂ ਕਟਾਰੀਆ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਟ ਆਫ ਤਾਰੀਖ਼ ਵਧਾਉਣ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਜੰਮੂ-ਕਸ਼ਮੀਰ, ਬਿਹਾਰ, ਹਿਮਾਚਲ ਪ੍ਰਦੇਸ਼ ਅਤੇ ਉੱਤਰ-ਪੂਰਬ ਦੇ ਕਈ ਵਿਦਿਆਰਥੀ ਇਸ ਸਾਲ ਕਟ ਆਫ ਤਾਰੀਖ਼ ਤੱਕ ਪੰਜਾਬ ਦੇ ਕਾਲਜਾਂ 'ਚ ਸੀਟਾਂ ਸੁਰੱਖਿਅਤ ਨਹੀਂ ਕਰ ਸਕੇ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News