ਸੁਲਤਾਨਪੁਰ ਲੋਧੀ ''ਚ ਵੀ ਅਧਿਆਪਕਾਂ ਨੇ ਪ੍ਰਗਟਾਇਆ ਰੋਸ

10/22/2017 4:24:03 AM

ਸੁਲਤਾਨਪੁਰ ਲੋਧੀ, (ਸੋਢੀ)- ਪੰਜਾਬ ਸਰਕਾਰ ਵਲੋਂ ਰਾਜ ਦੇ 800 ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦੇ ਕੀਤੇ ਗਏ ਫੈਸਲੇ ਕਾਰਨ ਸੂਬੇ ਦੇ ਸਮੂਹ ਅਧਿਆਪਕਾਂ 'ਚ ਭਾਰੀ ਰੋਸ ਦੀ ਲਹਿਰ ਹੈ। ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਦੇ ਹੋਏ ਸੁਲਤਾਨਪੁਰ ਲੋਧੀ ਦੇ ਅਧਿਆਪਕ ਸੰਗਠਨ ਵਲੋਂ ਪ੍ਰਧਾਨ ਮਾਸਟਰ ਨਰੇਸ਼ ਕੋਹਲੀ ਦੀ ਅਗਵਾਈ ਹੇਠ ਰੋਸ ਦਾ ਪ੍ਰਗਟਾਵਾ ਕੀਤਾ ਗਿਆ।
ਅਧਿਆਪਕ ਆਗੂਆਂ ਚਮਨ ਲਾਲ, ਸੁਖਦੇਵ ਸੰਧੂ, ਮਨਦੀਪ ਕੁਮਾਰ, ਗੁਰਦੇਵ ਸਿੰਘ, ਸੰਦੀਪ ਦੁਰਗਾਪੁਰ, ਬਖਸ਼ੀਸ਼ ਸਿੰਘ, ਸੁਰਜੀਤ ਸਿੰਘ, ਤਲਵਿੰਦਰ ਮੱਲੀ ਪ੍ਰਧਾਨ ਜੀ. ਟੀ. ਯੂ., ਹਰਮਿੰਦਰ ਸਿੰਘ ਢਿੱਲੋਂ, ਇੰਦਰਵੀਰ ਅਰੋੜਾ, ਅਮਰਿੰਦਰ ਸਿੰਘ, ਅਮਰਜੀਤ ਸਿੰਘ, ਦਵਿੰਦਰ ਸ਼ਰਮਾ ਆਦਿ ਨੇ ਦੱਸਿਆ ਕਿ ਅਧਿਆਪਕ ਜਥੇਬੰਦੀਆਂ ਵਲੋਂ ਸਰਕਾਰ ਦੇ ਇਸ ਫੈਸਲੇ ਦੇ ਵਿਰੋਧ 'ਚ 23 ਅਕਤੂਬਰ ਨੂੰ ਬਲਾਕ ਪੱਧਰ 'ਤੇ ਉਸ ਤੋਂ ਬਾਅਦ 25 ਅਕਤੂਬਰ ਨੂੰ ਜ਼ਿਲਾ ਪੱਧਰ 'ਤੇ ਰੋਸ ਪ੍ਰਗਟਾਵੇ ਕਰਕੇ ਮੰਗ-ਪੱਤਰ ਸੌਂਪੇ ਜਾਣਗੇ ਤੇ ਜੇਕਰ ਸਰਕਾਰ ਨੇ ਇਹ ਫੈਸਲਾ ਰੱਦ ਨਾ ਕੀਤਾ ਤਾਂ ਪੰਜਾਬ 'ਚ ਤਿੱਖਾ ਸੰਘਰਸ਼ ਛੇੜ ਦਿੱਤਾ ਜਾਵੇਗਾ।
ਅਧਿਆਪਕ ਆਗੂ ਮਾਸਟਰ ਨਰੇਸ਼ ਕੋਹਲੀ ਤੇ ਹੋਰਨਾਂ ਕਿਹਾ ਕਿ ਸਰਕਾਰ ਦੇ 800 ਸਕੂਲ ਬੰਦ ਕਰਨ ਦੇ ਫੈਸਲੇ ਨਾਲ ਇਕ ਗੱਲ ਸਾਫ ਹੋ ਗਈ ਹੈ ਕਿ ਸੂਬਾ ਸਰਕਾਰ ਸਿੱਖਿਆ ਦੇ ਸੁਧਾਰ ਲਈ ਕਿੰਨੀ ਕੁ ਯਤਨਸ਼ੀਲ ਤੇ ਗੰਭੀਰ ਹੈ। ਉਨ੍ਹਾਂ ਕਿਹਾ ਕਿ ਰਾਜ ਦੇ ਇਹ ਸਕੂਲ ਬੰਦ ਹੋਣਾ ਸਰਕਾਰ ਦੀ ਨਾਲਾਇਕੀ ਹੈ, ਕਿਉਂਕਿ ਸਰਕਾਰਾਂ ਨੇ ਇਨ੍ਹਾਂ ਸਕੂਲਾਂ ਨੂੰ ਕੋਈ ਸਹੂਲਤਾਂ ਨਹੀਂ ਦਿੱਤੀਆਂ ਤੇ ਨਾ ਹੀ ਸਕੂਲਾਂ 'ਚ ਅਧਿਆਪਕਾਂ ਦੀਆਂ ਅਸਾਮੀਆਂ।


Related News