ਲਗਾਤਾਰ ਧਰਨੇ 'ਚ ਹਾਜ਼ਰ ਰਹੇ ਕੱਚੇ ਅਧਿਆਪਕ ਦੀ ਮੌਤ, ਲਾਸ਼ ਨੂੰ CM ਚੰਨੀ ਦੀ ਕੋਠੀ ਨੇੜੇ ਰੱਖ ਕੀਤਾ ਪ੍ਰਦਰਸ਼ਨ

Monday, Dec 20, 2021 - 01:31 PM (IST)

ਲਗਾਤਾਰ ਧਰਨੇ 'ਚ ਹਾਜ਼ਰ ਰਹੇ ਕੱਚੇ ਅਧਿਆਪਕ ਦੀ ਮੌਤ, ਲਾਸ਼ ਨੂੰ  CM ਚੰਨੀ ਦੀ ਕੋਠੀ ਨੇੜੇ ਰੱਖ ਕੀਤਾ ਪ੍ਰਦਰਸ਼ਨ

ਮੋਰਿੰਡਾ (ਸੱਜਣ ਸੈਣੀ)- ਲੰਮੇ ਸਮੇਂ ਤੋਂ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਦਿੰਦੇ ਆ ਰਹੇ ਕੱਚੇ ਅਧਿਆਪਕਾਂ ਦੇ ਵਿਚੋਂ ਇਕ 40 ਸਾਲਾ ਕੱਚੇ ਅਧਿਆਪਕ ਦੀ ਮੌਤ ਹੋ ਗਈ। ਅਧਿਆਪਕ ਦੀ ਮੌਤ ਹੋਣ ਤੋਂ ਬਾਅਦ ਭੜਕੇ ਧਰਨਾਕਾਰੀਆਂ ਨੇ ਮ੍ਰਿਤਕ ਸਾਥੀ ਦੀ ਲਾਸ਼ ਨੂੰ ਮੋਰਿੰਡਾ ਦੇ ਵਿੱਚ ਰੱਖ ਕੇ ਜਾਮ ਲਗਾ ਦਿੱਤਾ ਅਤੇ ਧਰਨਾਕਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਧਰਨੇ 'ਤੇ ਡਟੇ ਹੋਏ ਹਨ। ਮਰਨ ਵਾਲੇ ਅਧਿਆਪਕ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਜ਼ਿਲ੍ਹਾ ਫਰੀਦਕੋਟ ਵਜੋਂ ਹੋਈ ਹੈ। ਧਰਨਾਕਾਰੀ ਕੱਚੇ ਅਧਿਆਪਕ ਇਸ ਸਮੇਂ ਮ੍ਰਿਤਕ ਗੁਰਪ੍ਰੀਤ ਸਿੰਘ ਦੀ ਲਾਸ਼ ਨੂੰ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਦੇ ਨਜ਼ਦੀਕ ਰੱਖ ਕੇ ਪ੍ਰਦਰਸ਼ਨ ਕਰ ਰਹੇ ਹਨ।  ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ ਲੰਮੇ ਸਮੇਂ ਤੋਂ ਇਸ ਧਰਨੇ ਵਿੱਚ ਸ਼ਾਮਲ ਸੀ। ਸ਼ਨੀਵਾਰ ਜਦੋਂ ਉਹ ਆਪਣੇ ਘਰ ਫਰੀਦਕੋਟ ਵਾਪਸ ਗਏ ਤਾਂ ਅਚਨਚੇਤ ਉਨ੍ਹਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਮ੍ਰਿਤਕ ਸਰੀਰ ਨੂੰ ਮੋਰਿੰਡੇ ਵਿਖੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ: ਅੰਮ੍ਰਿਤਸਰ ਤੇ ਕਪੂਰਥਲਾ ’ਚ ਵਾਪਰੀਆਂ ਘਟਨਾਵਾਂ ਦਾ DGP ਚਟੋਪਾਧਿਆਏ ਵੱਲੋਂ ਗੰਭੀਰ ਨੋਟਿਸ, ਅਧਿਕਾਰੀਆਂ ਨੂੰ ਦਿੱਤੇ ਇਹ ਹੁਕਮ

PunjabKesari

ਪਿਛਲੇ 29 ਦਿਨਾਂ ਵਿਚ ਗੁਰਪ੍ਰੀਤ ਕਈ ਵਾਰ ਧਰਨੇ ਵਿਚ ਸ਼ਾਮਲ ਹੋ ਚੁੱਕੇ ਹਨ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਵੀ ਯੂਨੀਅਨ ਵੱਲੋਂ ਲਾਸ਼ ਨੂੰ ਫਰਿਜਰ ਵਿਚ ਰਖਵਾ ਕੇ ਮੁੱਖ ਮੰਤਰੀ ਦੀ ਕੋਠੀ ਤੋਂ ਕੁਝ ਮੀਟਰ ਦੂਰੀ ਉਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਯੂਨੀਅਨ ਦੀ ਕਨਵੀਨਰ ਗਗਨ ਨੇ ਕਿਹਾ ਕਿ ਜਦੋਂ ਤੱਕ ਪਰਿਵਾਰ ਨੂੰ 50 ਲੱਖ ਰੁਪਏ ਮੁਆਵਜ਼ਾ, ਪੀੜਤ ਪਰਿਵਾਰ ਵਿਚ ਕਿਸੇ ਨੂੰ ਸਰਕਾਰੀ ਨੌਕਰੀ ਅਤੇ 13 ਹਜ਼ਾਰ ਕੱਚੇ ਅਧਿਆਪਕਾਂ ਨੂੰ ਪੱਕਾ ਨਹੀਂ ਕਰਦੀ ਉਦੋਂ ਤੱਕ ਗੁਰਪ੍ਰੀਤ ਦਾ ਸਸਕਾਰ ਨਹੀਂ ਕੀਤਾ ਜਾਵੇਗਾ। 

ਇਹ ਵੀ ਪੜ੍ਹੋ: ਪਰਗਟ ਸਿੰਘ ਦਾ ਵੱਡਾ ਬਿਆਨ, ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਰਚੀਆਂ ਜਾ ਰਹੀਆਂ ਨੇ ਸਾਜਿਸ਼ਾਂ

PunjabKesari

ਘੱਟ ਤਨਖ਼ਾਹ ਦੇ ਚਲਦੇ ਕਾਫ਼ੀ ਸਮੇਂ ਤੋਂ ਪਰੇਸ਼ਾਨ ਸਨ ਗੁਰਪ੍ਰੀਤ 
ਇਸ ਸਬੰਧ ਵਿਚ ਗੁਰਪ੍ਰੀਤ ਸਿੰਘ ਦੀ ਵੀਰਪਾਲ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਕਾਫ਼ੀ ਸਮੇਂ ਤੋਂ ਪਰੇਸ਼ਾਨ ਚੱਲ ਰਹੇ ਸਨ। ਪਤਨੀ ਨੇ ਕਿਹਾ ਕਿ ਦੋ ਦਿਨ ਪਹਿਲਾਂ ਹੀ ਉਹ ਧਰਨੇ ਵਿਚ ਸ਼ਾਮਲ ਹੋਣ ਲਈ ਆਏ ਸਨ। ਵੀਰਪਾਲ ਦੇ ਦੋ ਬੱਚੇ 13 ਸਾਲਾ ਕੁੜੀ ਅਤੇ 10 ਸਾਲਾ ਬੇਟਾ ਹੈ। ਵੀਰਪਾਲ ਖ਼ੁਦ ਵੀ ਫਰੀਦਕੋਟ ਦੇ ਸਰਕਾਰੀ ਪ੍ਰਾਈਮਰੀ ਸਕੂਲ ਵਿਚ ਬਤੌਰ ਕੱਚੇ ਅਧਿਆਪਕ ਦੇ ਤੌਰ ਉਤੇ ਸੇਵਾ ਨਿਭਾਅ ਰਹੀ ਹੈ। 

PunjabKesari

ਇਹ ਵੀ ਪੜ੍ਹੋ: ਅੰਮ੍ਰਿਤਸਰ ਤੋਂ ਬਾਅਦ ਕਪੂਰਥਲਾ ’ਚ ਬੇਅਦਬੀ ਦੀ ਘਟਨਾ ਵਾਪਰਨ ਮਗਰੋਂ ਮਾਹੌਲ ਬਣਿਆ ਤਣਾਅਪੂਰਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News